ਪੰਨਾ:ਪੰਜਾਬ ਦੇ ਹੀਰੇ.pdf/116

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

( ਪ੪ ) ਮੈਂ ਜੋ ਤੈਨੂੰ ਆਖਿਆ, ਕੋਈ ਘੱਲ ਸੁਨਿਹੜਾ

   ਚਸ਼ਮਾਂ ਸੇਜ ਵਿਛਾਈਆਂ ਦਿਲ ਕੀਤਾ ਡੇਰਾ 

ਆਓ ਅਨਾਇਤ ਕਾਦਰੀ ਜੀ ਚਾਹੇ ਮੇਰਾ

   ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ 
 ਬੋਹੜੀ ਵੇ ਤਬੀਬਾ ਮੇਰੀ ਜਿੰਦ ਗਈ ਆ 
 ਤੇਰੇ ਇਸ਼ਕ ਨਚਾਈਆਂ ਕਰਕੇ ਥਈਆ ਥਈਆਂ 

ਇਸ਼ਕ ਡੇਰਾ ਮੇਰੇ ਅੰਦਰ ਕੀਤਾ, ਭਰ ਕੇ ਜ਼ਹਿਰ ਪਿਆਲਾ ਪੀਤਾ, ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਰਹੀਆ ਤੇਰੇ ਇਸ਼ਕ ਨਚਾਈ ਆਂ ਕਰ ਕੇ ਥਈਆ ਥਈਆ

       ਭਾਵੇਂ ਜਾਣ ਜਾਣ ਵੇ ਵੇਹੜੇ ਆ ਵੜ ਮੇਰੇ
       ਮੈਂ ਤੇਰੇ ਕੁਰਬਾਨ ਵੇ ਵੇਹੜੇ ਆ ਵੜ ਮੇਰੇ 
     ਸਾਡੇ ਵਲ ਮੁਖੜਾ ਮੋੜ ਵੇ ਪਿਆਰੇ ਸਾਡੇ ਵਲ ਮੁਖੜਾ ਮੋੜ
  ਜਦ ਹਜ਼ਰਤ ਸ਼ਾਹ ਅਨਾਇਤ ਮੋਢੇ ਤੇ ਕੰਬਲ ਅਤੇ ਹਬ ਵਿੱਚ ਸੋਟੀ ਲਈ ਮਹਿਫਲ ਵਲ ਤੁਰੇ ਆਉਂਦੇ ਵੇਖੇ ਤਾਂ ਬੁੱਲ੍ਹੇ ਨੇ ਖੁਸ਼ੀ ਵਿੱਚ ਮਸਤ ਹੋ ਕੇ ਇਉਂ ਕਾਫੀ ਗਾਉਣੀ ਅਰੰਭੀ :-

ਬਸ ਕਰ ਜੀ ਹੁਣ ਬਸ ਕਰ ਜੀ ਕਾਈ ਗੱਲ ਅਸਾਂ ਨਾਲ ਹਸ ਕਰ ਜੀ ਤੂੰ ਮੋਇਆਂ ਨੂੰ ਮਾਰ ਨ ਮੁਕਦਾ ਸੈਂ ਫੜ ਖਿਦੋ ਵਾਂਗੂ ਸੁਟਦਾ ਸੈਂ ਗੱਲ ਕਰਦੇ ਸਾਂ ਗਲ ਘਟਦਾ ਸੈਂ ਹੁਣ ਤੀਰ ਲਾਓ ਹੀ ਕਸ ਕਰ ਜੀ ਤੁਸੀਂ ਛਪਦੇ ਸੀ ਅਸੀਂ ਪਕੜੇ ਹੋ ਤੁਸੀਂ ਅਜੇ ਛਪਨ ਨੂੰ ਤਕੜੇ ਹੋ ਅਸੀਂ ਹਿਰਦੇ ਅੰਦਰ ਜਕੜੇ ਹੋ ਹੁਣ ਕਿਧਰ ਜਾਸੋ ਨਸ ਕਰ ਜੀ ਬੁਲ੍ਹੇ ਸ਼ਾਹ ਅਸੀਂ ਤੇਰੇ ਬਰਦੇ ਹਾਂ ਤੇਰਾ ਮੁਖ ਵੇਖਣ ਨੂੰ ਮਰਦੇ ਹਾਂ ਤੇਰੀਆਂ ਅਰਜ਼ਾਂ ਮਿੰਨਤਾਂ ਕਰਦੇ ਹਾਂ ਹੁਣ ਬੈਠ ਪਿੰਜਰ ਵਿੱਚ ਕਸ ਕਰ ਜੀ ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀਂ ਅਜ ਦਾ ਰੋਜ਼ ਮੁਬਾਰਕ ਚੜਿਆ, ਰਾਂਝਾ ਸਾਡੇ ਵੇਹੜੇ ਵੜਿਆ ਹਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ ਆਓ ਸਈਓ ਰਲ ਦਿਓ ਨੀ ਵਧਾਈ, ਮੈਂ ਵਰ ਪਾਇਆ ਰਾਂਝਾ ਮਾਹੀ