ਪੰਨਾ:ਪੰਜਾਬ ਦੇ ਹੀਰੇ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੫ )

ਜਦੋਂ ਆਪ ਉਕਾ ਨੇੜੇ ਆ ਗਏ ਤਾਂ ਬੁਲ੍ਹੇ ਨੇ ਇਉਂ ਕਾਫੀ ਅਰੰਭੀ:-

ਵਤ ਨ ਕਰਸਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ
ਅਜ ਅਜੋਕੀ ਰਾਤ ਮੇਰੇ ਘਰ ਰਹੀਂ ਵੇ ਅੜਿਆ
ਦਿਲ ਦੀਆਂ ਘੁੰਡੀਆਂ ਖੋਲ੍ਹ ਅਸਾਂ ਨਾਲ ਹਸ ਖਾਂ ਵੇ ਅੜਿਆ
ਦਿਲਬਰ ਯਾਰ ਕਰਾਰ ਕੀਤੋਈ, ਕੀ ਇਤਬਾਰ ਹੋਵੇ ਯਾਰ ਦਾ ਵੇ ਅੜਿਆ
ਵੱਤ ਨ ਕਰਮਾਂ ਮਾਣ ਰੰਝੇਟੇ ਯਾਰ ਦਾ ਵੇ ਅੜਿਆ

ਇਹ ਸੁਣ ਕੇ ਹਜ਼ਰਤ ਸ਼ਾਹ ਅਨਾਇਤ ਨੇ ਫਰਮਾਇਆ'ਓਏ ਤੂੰ ਬੁਲ੍ਹਾ ਏਂ ?' ਅਪ ਨੇ ਉੱਤਰ ਦਿੱਤਾ "ਨਹੀਂ ਹਜ਼ਰਤ ਭੁਲਾ ਹਾਂ" ਫੇਰ ਕੀ ਸੀ ਹਜ਼ਰਤ ਸਾਹਿਬ ਨੇ ਛਾਤੀ ਨਾਲ ਲਾ ਲਿਆ ਅਤੇ ਬੁਲ੍ਹੇ ਸ਼ਾਹ ਨੇ ਖੁਸ਼ੀ ਵਿਚ ਗਾਉਣਾ ਸ਼ੁਰੂ ਕੀਤਾ:-

ਘੜਿਆਲੀ ਦਿਓ ਨਿਕਾਲ ਨੀ, ਅਜ ਪੀ ਘਰ ਆਇਆ ਲਾਲ ਨੀ
ਘੜੀ ਘੜੀ ਘੜਿਆਲ ਵਜਵੇ, ਰਾਤ ਵਸਲ ਦੀ ਪਿਆ ਘਟਾਵੈ,
ਮੇਰੇ ਦਿਲ ਦੀ ਬਾਤ ਜੋ ਪਾਵੇ , ਹੱਥੋਂ ਚਾ ਸੁਟੇ ਘੜਿਆਲ ਨੀ
ਘੜਿਆ ਦਿਓ ਨਿਕਾਲ ਨੀ, ਅਜੇ ਪੀ ਘਰੇ ਆਇਆ ਲਾਲ ਨੀ

ਕਈਆਂ ਨੇ ਲਿਖਿਆ ਹੈ ਕਿ ਜਦੋਂ ਬੁਲ੍ਹੇ ਸ਼ਾਹ ਨੂੰ ਸ਼ਾਹ ਅਨਾਇਤ ਨੇ ਕਢ ਦਿਤਾ ਤਾਂ ਉਨ੍ਹਾਂ ਨੇ ਵੇਸਵਾ ਪਾਸ ਨੌਕਰ ਹੋ ਕੇ ਗਾਉਣਾ ਆਦਿ ਸਿਖਿਆ ਅਤੇ ਜਦੋਂ ਸੁਰ ਤਾਲ ਆ ਗਿਆ ਤਾਂ ਇਕ ਦਿਨ ਤੀਵੀਆਂ ਵਾਲੇ ਕਪੜੇ , ਘੁੰਗਰੂ ਆਦਿ ਬੰਨ੍ਹ ਕੇ ਨਚਣਾ ਸ਼ੁਰੂ ਤੋਂ। ਸ਼ਾਹ ਅਨਾਇਤ ਵੀ ਫਿਰਦੇ ਫਿਰਾਂਦੇ ਉਥੇ ਆ ਪੁਜੇ। ਇਹ ਰਲ ਠੀਕ ਨਹੀਂ ਜਾਪਦੀ, ਕਿਉਂ ਜੋ ਮੌਲਵੀ ਅਨਵਰ ਅਲੀ ਰੋਹਤਕੀ ਨੇ ਆਪਣੀ ਪੁਸਤਕ 'ਕਾਨੁ ਇਸ਼ਕ' ਵਿੱਚ ਘੁੰਡ ਕਢਣ ਅਤੇ ਘੁੰਗਰੂ ਪਾਣ ਦਾ ਕੋਈ ਹਵਾਲਾ ਨਹੀਂ ਦਿੱਤਾ। ਕਹਾਣੀ ਨੂੰ ਉਪਰ ਲਿਖੇ ਅਨੁਸਾਰ ਹੀ ਪੇਸ਼ ਕੀਤਾ ਹੈ। ਇਹੋ ਜ਼ਿਆਦਾ ਸੱਚੀ ਮੰਨੀ ਜਾ ਸਕਦੀ ਹੈ। ਜ਼ਿਆਉਦੀਨ ਅਹਿਮਦ ਬਰਨੀ ਬੀ. ਏ. ਨੇ 'ਤਜ਼ਕਰਾ ਬਲ੍ਹੇਸ਼ਾਹ' ਵਿਚ ਅਤੇ ਲਾ: ਤੀਰਥ ਰੂਮ ਫੀਰੋਜ਼ਪੁਰੀ ਨੇ ਆਪਣੇ ਇਕ ਲੇਖ "ਬੁਲ੍ਹੇ ਸ਼ਾਹ ਅਤੇ ਉਨ੍ਹਾਂ ਦਾ ਕਲਾਮ" ਜੋ ਰਸਾਲਾ ਸੂਫੀ ਪਿੰਡੀ ਬਹਾਉਦੀਨ ਵਿਚ ਛਪਿਆ, ਉਸ ਵਿਚ ਇਸ ਗਲ ਦਾ ਕੋਈ ਜ਼ਿਕਰ ਨਹੀਂ। ਸੁਆਦਲੀ ਗਲ ਇਹ ਕਿ ਡਾ: ਮੋਹਣ ਸਿੰਘ ਜੀ ਨੇ ਆਪਣੀ ਪੁਸਤਕ ਵਿੱਚ ਇਹ ਹਵਾਲਾ ਹੀ ਨਹੀਂ ਦਿਤਾ ਕਿ ਬੁਲ੍ਹੇ ਸ਼ਾਹ ਨੇ ਮੁਢਲੀ ਵਦਿਆਂ ਕਸੂਰ ਵਿੱਚ ਪ੍ਰਾਪਤ ਕੀਤੀ ਜਾਂ ਨਹੀਂ, ਹਾਲਾਂ ਕਿ ਵਾਰਸ ਸ਼ਾਹ ਦਾ ਤਜ਼ਕਰਾ ਲਿਖਣ ਵਾਲਿਆਂ ਨੇ ਵਾਰਸ ਸ਼ਾਹ ਤੇ ਬੁਲ੍ਹੇ ਸ਼ਾਹ ਦੇ ਉਸਤਾਦ ਮੌਲਵੀ ਗੁਲਾਮ ਮੁਰਤਜ਼ਾ ਦੇ ਇਹ ਵਾਕ ਦਰਜ ਕੀਤੇ ਹਨ ਜੋ ਵਾਰਸ ਸ਼ਾਹ ਵਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਬੁਲ੍ਹੇ ਸ਼ਾਹ ਨੂੰ ਪੜ੍ਹਾਇਆ ਤਾਂ ਉਸ ਸਾਰੰਗੀ ਫੜ ਲਈ ਤੈਨੂੰ ਪੜ੍ਹਾਇਆ ਤਾਂ ਤੂੰ ਹੀਰ ਚੁਕ ਬਣਾਈ। ਇਸ ਤੋਂ ਸਿਧ ਹੁੰਦਾ ਹੈ ਕਿ ਬੁਲ੍ਹੇ ਸ਼ਾਹ ਕਸੂੜ ਵਿੱਚ ਪੜ੍ਹਦੇ ਰਹੇ।

ਜਦ ਗੁਰੂ ਚੇਲੇ ਵਿੱਚ ਮੁੜ ਪਿਆਰ ਹੋ ਗਿਆ, ਤਾਂ ਆਪ ਦੀਆਂ ਕਾਫ਼ਿਆਂ ਦਾ ਰੰਗ ਬਦਲਿਆ ਅਤੇ ਆਪ ਨੇ ਇਉਂ ਕਹਿਣਾ ਸ਼ੁਰੂ ਕੀਤਾ:-