ਪੰਨਾ:ਪੰਜਾਬ ਦੇ ਹੀਰੇ.pdf/12

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਸ਼ਹਾਬੁਦੀਨ ਗੌਰੀ ੧੧੭੩ ਤੋਂ ੧੨੨੬ ਈ: ਤਕ
੧. ਪੰਜਾਬੀ ਦੇ ਦੋ ਬਾਰਾਂ ਮਾਹਾਂ ਪੰਜਾਬੀ ਦੇ ਦੋ ਬਾਰਾਂ ਮਾਹਾਂ
੨. ਪੰਜਾਬੀ ਸਾਹਿੱਤ ਵਿੱਚ ਅੰਮ੍ਰਿਤਾ ਦਾ ਸਥਾਨ ਪ੍ਰੋ. ਪਿਆਰ ਸਿੰਘ ੧੮
੩. ਵਿਅਮ ਕੇਰੀ-ਸੀਵਨ ਤੇ ਰਚਨਾ ੫. ਪ੍ਰੀਤਮ ਸਿੰਘ ੫੦
੪. ਪ੍ਰਾਚੀਨ ਪੰਜਾਬ ਦੇ ਕੁਝ ਸ਼ਬਦ ਜੁਗਿੰਦਰ ਸਿੰਘ ੬੨


ਗੁਲਾਮ ਖਾਨਦਾਨ ੧੨੨੭ ਤੋਂ ੧੨੯੦
ਖਿਲਜੀ ਖਾਨਦਾਨ ੧੨੯੧ ਤੋਂ ੧੩੨੦
ਤੁਗਲਕ ਖਾਨਦਾਨ ੧੩੨੧ ਤੋਂ ੧੪੧੩
ਸਾਦਾਤ ਤੇ ਲੋਧੀ ਖਾਨਦਾਨ ੧੪੧੩ ਤੋਂ ੧੫੨੬

ਇਸ ਦੇ ਬਾਦ ਮੁਗਲ ਖਾਨਦਾਨ ਦਾ ਅਰੰਭ ਹੁੰਦਾ ਹੈ ਅਤੇ ਇਬਰਾਹੀਮ ਲੋਧੀ ਤੇ ਬਾਬਰ ਦੇ ਅਹਿਦ ਵਿਚ ਗੁਰੂ ਨਾਨਕ ਜੀ ਹੋਏ ਤੇ ਉਨ੍ਹਾਂ ਦੇ ਪਹਿਲੇ ਗੱਦੀ ਨਸ਼ੀਨ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਕਲਮ ਬੰਦ ਕਰਨ ਅਤੇ ਉਸ ਨੂੰ ਪੱਕੀ ਸੂਰਤ ਦੇਣ ਲਈ ਹੁੰਦੀ ਫਾਰਸੀ ਤੋਂ ਵਖਰੀ ਇਕ ਪੈਂਤੀ ਬਣਾਈ ਜਿਸ ਦਾ ਨਾਮ ਉਨਾਂ ਨੇ ਗੁਰਮੁਖੀ ਅਰਥਾਤ ਗੁਰੁ ਦੇ ਮੁਖ ਤੋਂ ਉਚਰੀ ਹੋਈ, ਨਾਮ ਰਖਿਆ ਤੇ ਉਸੇ ਵਿਚ ਹੀ ਬਾਣੀ ਦੀ ਸੰਭਾਲ ਕਰਨ ਲਈ ਉਚੇਚੀ ਬਣਾਈ।

ਪਹਿਲਾਂ ਵੇਰਵਾ ਬਿਆਨ ਕਰਨ ਦਾ ਭਾਵ ਇਹ ਕਿ ਸੰਨ ੧੦੦੧ ਤੋਂ ੧੫੨੬ ਤਕ ਸਵਾ ਪੰਜ ਸੌ ਵਰਹਾ ਮੁਸਲਮਾਨ ਕਈ ਸ਼ਰਤਾਂ ਵਿਚ ਹਿੰਦੁਸਤਾਨ ਅਤੇ ਪੰਜਾਬ ਉਤੇ ਚੜ੍ਹਾਈਆਂ ਅਤੇ ਥੋੜੀ ਬਹੁਤੀ ਹਕੁਮਤ ਕਰਦੇ ਰਹੇ। ਮਨੁੂ ਮਹਾਰਾਜ ਦੀ ਵੰਡ ਅਨੁਸਾਰ ਹਿੰਦੂ ਚਾਰ-ਵਰਣਾਂ ਵਿਚ ਵੰਡੇ ਹੋਏ ਸਨ। ਬਾਹਮਣ ਵਿਦਯਾ ਪੜਾਉਣ ਵਾਸਤੇ, ਛਤ੍ਰੀ ਜੰਗ ਜੁਧ ਵਾਸਤੇ, ਵੈਸ਼ ਵਪਾਰ ਅਰ ਖੇਤੀ ਵਾਸਤੇ ਅਤੇ ਸ਼ੂਦ ਸੇਵਾ ਕਰਨ ਵਾਸਤੇ ਇਸ ਸਵਾ ਪੰਜ ਸੌ ਸਾਲ ਦੇ ਅਰਸੇ ਵਿਚ ਸਦਾਗਰੀ, ਖੁਰਾਕੀ ਸਾਮਾਨ, ਕਪੜਾ ਲੱਤਾ ਤੇ ਜੀਵਨ ਦੀਆਂ ਹੋਰ ਲੋੜਾਂ ਵਾਸਤੇ, ਆਮ ਤੌਰ ਤੇ ਵੈਸ਼ ਹੀ ਲੋਣ ਦੇਣ ਕਰਦੇ ਸਨ। ਬਾਹਰ ਦੇਸਾਂ ਤੋਂ ਜਿਹੜੇ ਮੁਸਲਮਾਨ ਸੁਦਾਗਰੀ ਮਾਲ ਇਥੇ ਲਿਆਉਂਦੇ, ਉਨਾਂ ਵੈਸ਼ਾਂ ਨੂੰ ਦੇਂਦੇ ਤੇ ਉਨ੍ਹਾਂ ਪਾਸੋਂ ਇਥੋਂ ਦਾ ਸਾਮਾਨ ਵਿਹਾਝਦੇ ਸਨ। ਇਸ ਵੇਚ ਵੱਟ ਦੀ ਖਾਤਰ ਉਨਾਂ ਵੈਸ਼ਾਂ ਨੇ ਹਿੰਦੀ ਦੀ ਸ਼ਕਲ ਤੋੜ ਮਰੋੜ ਕੇ ਲੰਡੇ ਬਣਾ ਲਏ ਸਨ, ਜਿਸ ਤਰਾਂ ਕਸ਼ਮੀਰੀਆਂ ਨੇ ਆਪਣੇ ਵਾਸਤੇ ਸ਼ਾਰਦਾ ਅੱਖਰ ਬਣਾਏ ਹੋਏ ਸਨ, ਅਤੇ ਕਾਂਗੜੇ ਵਾਲਿਆਂ ਨੇ ਟਾਕਰੇ ਯਾ ਠਾਕੁਰੀ।

ਗੁਰੂ ਅੰਗਦ ਸਾਹਿਬ ਨੇ ਇਨ੍ਹਾਂ ਹੀ ਅਖਰਾਂ-ਠਾਕਰੀ, ਲੰਡੇ ਅਤੇ ਸ਼ਾਰਦਾ ਨੂੰ ਸਾਹਮਣੇ ਰਖ ਕੇ ਗੁਰਮੁਖੀ ਅੱਖਰ ਬਣਾਏ ਮਾਨੋ ਆਪ ਨੇ ਅਖਰਾਂ ਦੀ ਅਵਾਜ਼ ਤਾਂ ਉਹੀ ਰਖੀ, ਜੋ ਲੰਡੇ ਆਦਿ ਵਾਲਿਆਂ ਨੇ ਰਖੀ ਹੋਈ ਸੀ, ਪਰ ਸ਼ਕਲਾਂ ਦਾ ਬਹੁਤ ਹਦ ਤਕ ਸੁਧਾਰ ਕਰ ਲਿਆ। ਦੋ ਤਿੰਨ ਅੱਖਰ ਹੋਰ ਵਧਾਉਣ ਦੇ ਨਾਲ ਲਗਾਂ ਮਾਤ੍ਰਾਂ ਦੇਵ ਨਾਗਰੀ ਦੀਆਂ ਲੈ ਲਈਆਂ। ਮਹਾ ਮਹੋਪਾਧਿਆ ਰਾਇ ਬਹਾਦਰ ਪੰਡਤ ਗੌਰੀ ਸ਼ੰਕਰ ਹੀਰਾ ਚੰਦ ਓਝਾ ਨੇ ਆਪਣੀ ਰਚਨਾ ਪ੍ਰਾਚੀਨ ਲਿਪੀ ਮਤੀ ਮਾਲਾ ਵਿਚ ਲਿਖਿਆ ਹੈ "ਗੁਰਮੁਖੀ ਅੱਖਰ ਲੰਡੇ ਅਤੇ ਸ਼ਾਰਦਾ ਅਖਰਾਂ ਦੇ ਮੇਲ ਨਾਲ ਬਣੇ ਹੋਏ ਹਨ" ਲੰਡੇ ਪੰਜਾਬ ਦੇ ਸਰਾਫ਼ੀ ਅਖਰ ਹਨ, ਜੋ ਵਪਾਰੀ ਲੋਕਾਂ ਨੇ ਕਾਰੋਬਾਰ ਚਲਾਉਣ ਵਾਸਤੇ ਘੜੇ ਸਨ। ਏਹ ਅਖਰ ਲਗ ਪਗ ਹਰੇਕ ਸੂਬੇ ਦੇ ਬਪਾਰੀਆਂ ਨੇ ਆਪਣੀ ਆਪਣੀ ਸਮਝ ਮੂਜਿਬ ਬਣਾਏ ਹੋਏ ਹਨ| ਬਾਣੀਏ, ਮਹਾਜਨੀ, ਮਾਰਵਾੜੀ ਅਤੇ ਸਿੰਧੀ ਅਖਰ ਦੇਖੇ ਜਾਂਦੇ ਹਨ, ਜੋ ਵਹੀ ਖਾਤਿਆਂ ਵਿਚ ਵਰਤੇ ਜਾਂਦੇ ਹਨ। ਹੋਰ

-੪-