ਹਥੀ ਢਿਲਕ ਪਈ ਮੇਰੇ ਚਰਖੇ ਦੀ, ਮੈਥੋਂ ਕਤਿਆ ਮੂਲ ਨ ਜਾਵੇ।
ਹੁਣ ਦਿਨ ਚੜ੍ਹਿਆ ਕਦ ਗੁਜ਼ਰੇ, ਮੈਨੂੰ ਰਾਤੀਂ ਮੂੰਹ ਦਿਖਲਾਵੇ।
ਤਕਲੇ ਨੂੰ ਵਲ ਪੈ ਪੈ ਜਾਂਦੇ, ਕੌਣ ਲੁਹਾਰ ਲਿਆਵੇ।
ਤਬਲੇ ਤੋਂ ਵਲ ਲਾਹ ਲੁਹਾਰਾ; ਮੈਂਡਾ ਤੰਦ ਟੁਟ ਟੁਟ ਜਾਵੇ।
ਘੜੀ ਘੜੀ ਇਹ ਝੋਲੇ ਖਾਂਦਾ, ਛਲੀ ਹਿਕ ਨੇ ਲਾਵ੍ਹੇ।
ਫੀਤਾ ਨਹੀਂ ਜੋ ਬੀੜੀ ਬੰਨਾਂ, ਬਾਇੜ ਹਥ ਨ ਆਵੇ।
ਚਮੜਿਆਂ ਨੂੰ ਚੋਪੜ ਨਾਹੀਂ, ਮੇਰੀ ਮਾਹਲ ਪਈ ਭਰੜਾਵੇ।
ਤੀਲੀ ਨਹੀਂ ਜੋ ਪੂਣੀ ਵੱਟਾਂ, ਪਿਛੋਂ ਵਛਾ ਗੋਹੜੇ ਖਾਵੋ।
ਤਿੰਜਣ ਕੜਣ ਸਦਣ ਸਈਆਂ, ਬ੍ਰਿਹੋਂ ਢੋਲ ਵਜਾਵੇ।
ਮਾਹੀ ਛਿੜ ਗਿਆ ਨਾਲ ਮਝੀਂ ਦੇ, ਹੁਣ ਕਤਣ ਕਿਸ ਨੂੰ ਭਾਵੇ।
ਸੈ ਮਣਾਂ ਦਾ ਕਤ ਲਿਆ ਬੁਲ੍ਹਿਆ, ਜੋ ਸੁਣ ਮੈਨੂੰ ਗਲ ਲਾਵੇ।
ਭੈਣਾਂ ਮੈਂ ਕਤਦੀ ਕਤਦੀ ਹੁਟੀ,
ਪੜੀ ਪਛੀ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁਟੀ।
ਅਗੇ ਚਰਖਾ ਪਿਛੇ ਪੀੜ੍ਹਾ, ਹਥ ਮੇਰਿਓ ਤੰਦ ਟੁਟੀ।
ਰਲ ਮਿਲ ਸਈਆਂ ਪਾਣੀ ਗਈਆਂ ਮੈਂ ਵਿੱਚ ਦੁਘੜ ਫੁਟੀ।
ਸੌ ਵਰਿਹਾਂ ਪਿਛੋਂ ਛੱਲੀ ਲਾਹੀ, ਕਾਗ ਮਰੇਂਦਾ ਝੁਟੀ।
ਭੌਂਦਾ ਭੌਂਦਾ ਉਰਾ ਡਿਗਾ, ਛਿਬ ਉਲਝੀ ਤੰਦ ਟੁਟੀ।
ਆਬਕ ਬਕਰੀ ਮਾਸ਼ੂਕ ਕਸਾਈ, ਮੈਂ ਮੈਂ ਕਰਦੀ ਕੁਠੀ।
ਭਲਾ ਹੋਇਆ ਮੇਰਾ ਚਰਖਾ ਟੁਟਾ, ਮੇਰੀ ਜਿੰਦ ਅਜ਼ਾਬੋਂ ਛੁਟੀ।
ਚੋਰ ਉਹੀ ਮੇਰਾ ਪਕੜ ਮੰਗਾਓ, ਜਿਸ ਮੇਰੀ ਜਿੰਦ ਘੁਟੀ।
ਬੁਲ੍ਹਾ ਸ਼ੌਹ ਨੇ ਨਾਚ ਨਚਾਏ, ਉਥੇ ਧੁੰਮ ਪਈ ਕੜਕੁਈ।
ਹਾਫਜ਼ ਮੁਅਜ਼ੁੱਦੀਨ ਸਾਹਿਬ
ਸਾਕਨ ਲਾਹੌਰ। ਆਪ ਮਸਜਦ ਸਭਰਾਵਾਂ ਦੇ ਇਮਾਮ ਸਨ। ਅੱਖਾਂ ਵਲੋਂ ਹੀਣੇ ਸਨ। ਬਚਿਆਂ ਨੂੰ ਕੁਰਆਨ ਮਜੀਦ ਪੜਾਇਆ ਕਰਦੇ ਸਨ।
ਆਪ ਨੇ ਹਾਫਜ਼ ਨੇਕ ਆਲਮ ਅਤੇ ਖਾਨ ਸਾਦੁੱਲਾ ਖਾਂ ਵਜ਼ੀਰ ਸ਼ਾਹਜਹਾਨ ਦੀ ਫ਼ਰਮਾਇਸ਼ ਉਤੇ ਕਸੀਦਾ ਅਮਾਲੀ ਨੂੰ ਪੰਜਾਬੀ ਵਿੱਚ ਨਜ਼ਮ ਕੀਤਾ। ਉਸ ਸਮੇਂ 'ਪੰਜਾਬੀ' ਨੂੰ 'ਹਿੰਦੀ' ਆਖਿਆ ਜਾਂਦਾ ਸੀ। ਆਪ ਫਰਮਾਂਦੇ ਹਨ:-
ਹਿੰਦੀ ਸ਼ਰਾ ਕਿਸੇ ਨਾ ਕੀਤੀ, ਗੱਲ ਇਨ੍ਹਾਂ ਦੀ ਮੈਂ ਮੰਨ ਲੀਤੀ
ਫਿਕਰ ਮੈਂ ਇਸ ਦੇ ਅੰਦਰ ਕੀਤਾ ਜਾਤਮ ਬਹੁਤ ਮੁਹਾਲੀ ਹੈ
ਲਾਹੌਰ ਵਿੱਚ ਪਥਰਾਂ ਵਾਲੀ ਹਵੇਲੀ ਖਾਨ ਸਈਦ ਉਲ ਵਜ਼ੀਰ ਦੇ ਪੁਤ੍ਰ ਨੂੰ ਬਣਵਾਈ ਸੀ ਜਿਥੇ ਉਹ ਅਕਸਰ ਅਪਣੇ ਲੜਕੇ ਪਾਸ ਆਉਂਦੇ ਜਾਂਦੇ ਰਹਿੰਦੇ ਅਤੇ ਉਥੇ