ਪੰਨਾ:ਪੰਜਾਬ ਦੇ ਹੀਰੇ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੧ )

ਅਗਣ ਆਦਮ ਜਾਮ ਦਾ ਰੋਸ਼ਨ ਥੀਵੇ ਕਿਤਾ।
ਨਿਤ ਘਰ ਤਿਸ ਦੇ ਅੰਧੇਰ ਹੈ ਬਾਲ ਨਾ ਖੇਡੇ ਜਿਤ।
ਇਹ ਤੱਤੀ ਸੁਤੀ ਸੇਜ ਤੇ ਹੰਝੂ ਰੋਵੇ ਨਿੱਤ।
ਰਬਾ ਸਿਪ ਨਾ ਮੁਖ ਪਸਾਰਿਆ ਬੂੰਦ ਨਾ ਪਿਆ ਤਿੱਤ।
ਹਾਫ਼ਜ਼ ਜੇ ਰਬ ਆਵੇ ਮੇਹਰ ਤੇ ਕੱਲਰ ਕੌਲ ਕਰੋ।
ਸੁੱਕੇ ਢੀਂਗਰ ਕੁਦਰਤੀ ਕਰਦਾ ਰਬ ਹਰੇ।

ਤੀਜੀ ਲਿਖਤ ਮਿਰਜ਼ਾ ਸਾਹਿਬਾਂ ਵਿਚੋਂ ਵੰਨਗੀ:-

ਚੜ੍ਹਦੇ ਮਿਰਜ਼ਾ ਖਾਨ ਨੂੰ, ਵੰਝਲ ਦੇਵੇ ਮੱਤ।
ਜਾਇ ਬਿਗਾਨੀ ਨਾਰ ਨੂੰ, ਮੂਰਖ ਪਾਂਦੇ ਹੱਥ।
ਲਖੀੰ ਹੱਥ ਨ ਆਂਵਦੀ, ਦਾਨਸ਼ਮੰਦਾਂ ਦੀ ਪੱਤ।
ਮੈਂ ਬੱਕਰਾ ਦੇਸਾਂ ਪੀਰ ਦੀ ਜੇ ਘਰ ਆਵੇਂ ਵੱਤ।
ਸੁਤੀ ਸੁਪਨਾ ਵਾਚਿਆ, ਸੁਪਨਾ ਬੁਰੀ ਬਲਾ।
ਕਾਲੀ ਜੇਹੀ ਇਸਤ੍ਰੀ, ਖੁਲ੍ਹੇ ਮੂੰਹਾਂ ਦੀ ਆ।
ਛਜਾ ਮਾੜੀ ਡਾਹਡ ਹੈ ਜਿਸ ਚੜ੍ਹ ਲਏਂ ਹਵਾ।
ਮੈਰਾ ਥੱਮ ਕੜਕਾ ਮਾਰ ਕੇ, ਪਿਆ ਧਰਤੀ ਤੇ ਆ।
ਕੰਡਾ ਸੰਡਾ ਡੁਬ ਮੁਇਆ, ਮੰਗੂ ਮੁਗਲਾਂ ਦੀ ਜਾ।
ਮੈਂ ਵਾਸਤਾਂ ਘਤਿਆ ਰਬ ਦਾ ਖੀਵੇ ਸ਼ਹਿਰ ਨ ਜਾ।

ਜੇ ਮੈਂ ਰਹਿਸਾਂ ਜੀਊਂਦੀ ਤੇਰੇ ਕਰਸਾਂ ਲੱਖ ਵਿਆਹ।

ਕਿੱਸਾ ਮਿਰਜ਼ਾ ਸਾਹਿਬਾਂ ਵਿਚ ਆਪ ਪੀਲੂ ਕਵੀ ਬਾਬਤ ਇਉਂ ਲਿਖਦੇ ਹਨ:

ਹਾਫਜ਼ ਜੋ ਸਿਰ ਮਿਰਜ਼ੇ ਵਰਤਿਆ, ਸਾਹਿਬਾਂ ਡਿਠੀ ਇਸ਼ਕ ਮੁਰਾਦ।
ਸੋ ਪੀਲੂ ਸਮਝ ਗਿਆ ਸਭ ਕਾਰਨੇ ਜਾਂ ਕੀਤੀ ਕਾਗ ਫਰਿਆਦ।
ਅਤੇ ਮੋਇਆਂ ਗਿਆਂ ਦੇ ਸੁਖਨ ਨੂੰ ਆਕਲ ਦੇਂਦੇ ਦਾਦ।
ਪਰ ਮੋਏ ਗਏ ਹਾਫਜ਼ਾ ਨਾ ਕਿਸੇ ਨੂੰ ਫਿਰ ਯਾਦ।
ਹੁਣ ਸਾਹਿਬਾਂ ਦਾ ਰੂਹ ਪੀਲੂ ਦੀ ਗੋਰ ਤੇ ਰੁੱਨਾ ਨੀਰ ਪਲੱਟ।
ਜੇ ਪੀਲੂ ਮੁਨਸਫ ਗਏ ਜਹਾਨ ਤੋਂ ਸੁਤਿਆ ਪਿਆ ਕੁਸੱਤ।
ਕਿਉਂ? ਰਲ ਮਿਲ ਹਾਫ਼ਜ਼ ਨੂੰ ਆਖਿ ਜਗ ਵਿਚ ਨੇਕੀ ਖੱਟ।
ਸਾਡੇ ਘੀ ਵਿਗਾੜੇ ਸ਼ਾਇਰਾਂ, ਜੇ ਲੋੜੇਂ ਕਿਤ ਫਟ।
ਜਿਉਂ ਵਰਤੀ ਕਾਗ ਪੁਕਾਰਿਆ ਸੋ ਪੀਲੂ ਗਾਂਵਿਆ ਸੀ ਗਾਹ।
ਅਤੇ ਗੱਲਾਂ ਡੂਮਾਂ ਥੀਂ ਸੁਣ ਕੇ ਹੋਇਆ ਜਗ ਗਵਾਹ।
ਜਾ ਰੁੱਨਾਂ ਪੀਲੂ ਦੀ ਗੋਰ ਤੇ ਬਾਣਾ ਬਤਰ ਸਿਆਹ,
*ਪਿੰਡਅਗੋ ਪੀਲੁ ਮੂੰਹ ਚੜ੍ਹ ਬੋਲਿਆ, ਕਾਗਾ *ਮੁਸਮਾਨੀ ਜਾਹੁ॥

ਉਥੇ ਹਾਫਜ਼ ਬਰਖੁਰਦਾਰ ਨੂੰ ਰਲ ਮਿਲ ਪੈਰੀਂ ਪਾ।
ਜਟ ਵੈਰੀ ਹੋਇਆਂ ਜਟ ਦਾ ਹਾਫਜ਼ ਕਹੇ ਸੌ ਵਾਰ!
ਜੋ ਦੁਸ਼ਮਨ ਹੁੰਦੇ ਆਸ਼ਕਾਂ ਲਾਨ੍ਹਤ ਤਿਨ੍ਹਾਂ ਹਜ਼ਾਰ!