ਯਾਰੋ ਇਧਰ ਖੰਡੇ ਦੀ ਧਾਰ ਤੇ ਹਬ ਰੱਖਣ ਖਰਾ ਮੁਹਾਲ।
ਹਾਫਜ਼ ਜਾਂ ਚਿਸ਼ਮਾਂ ਹੋਵਨ ਚਾਰ ਜੋ ਨਾ ਕੁਝ ਖੋਫ਼ ਰਵਾਲ।
ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁਲ ਕਰੇਨ।
ਜਿਸ ਨੂੰ ਪੰਜਾਂ ਪੀਰਾਂ ਦੀ ਥਾਪਨ ਕੰਧੀ ਦਸਤ ਧਰੇਣ।
ਇਸ ਤੋਂ ਪਤਾ ਲਗਦਾ ਹੈ ਕਿ ਪੀਲੂ ਸ਼ਾਇਰ ਨੇ ਮਿਰਜ਼ਾ ਸਾਹਿਬਾਂ ਦੀ ਵਾਰ ਮਰਾਸੀਆਂ ਤੇ ਭੁੱਟਾ ਤੋਂ ਸੁਣ ਕੇ ਲਿਖੀ। ਜਿਸ ਦੀਆਂ ਕੁਝ ਗੱਲਾਂ ਸਾਹਿਬਾਂ ਨੂੰ ਬੁਰੀਆਂ ਲਗੀਆਂ ਅਤੇ ਇਸ ਨੇ ਹਾਫ਼ਜ਼ ਨੂੰ ਸੁਫਨੇ ਵਿਚ ਆ ਕੇ ਇਹ ,ਕਿੱਸਾ ਲਿਖਣ ਲਈ ਕਿਹਾ। ਹਾਫਜ਼ ਬਰਖ਼ੁਰਦਾਰ ਦੇ ਲਿਖੇ ਹਾਲ ਤੋਂ ਪਤਾ ਲਗਦਾ ਹੈ ਕਿ ਪੀਲੂ ਜਟ ਸੀ; ਪਰ ਉਸ ਨੇ ਮਿਰਜ਼ਾ ਤੇ ਸਾਹਿਬਾਂ (ਦੋਹਾਂ ਨੂੰ ਰਾਜਪੂਤ ਕਿਹਾ ਹੈ, ਹਾਂ ਖਰਲ ਜਟ ਭੀ ਕਹਿਲਾਂਦੇ ਹਨ) ਦੇ ਉਲਟ ਲਿਖਿਆ ਇਸ ਤੇ ਹਾਫਜ਼ ਬਰਖੁਰਦਾਰ ਕਹਿੰਦਾ ਹੈ:-
ਜਟ ਵੈਰੀ ਹੋਇਆ ਜਟ ਦਾ ਹਾਫ਼ਜ਼ ਕਹੇ ਸੌ ਵਾਰ।
ਜੋ ਦੁਸ਼ਮਨ ਹੁੰਦੇ ਆਸ਼ਕਾਂ ਲਾਨ੍ਹਤ ਤਿਨ੍ਹਾਂ ਹਜ਼ਾਰ।
ਕਾਜ਼ੀ ਫਜ਼ਲ ਹੱਕ ਸਾਹਿਬ ਨੇ ਇਸ ਸ਼ੇਅਰ ਕਰ ਕੇ ਹੀ ਹਾਫਜ਼ ਸਾਹਿਬ ਨੂੰ ਜੱਟ ਲਿਖਿਆ ਹੈ। ਹਾਲਾਂ ਕਿ ਇਸ ਸ਼ੇਅਰ ਤੋਂ ਹਾਫਜ਼ ਸਾਹਿਬ ਦਾ ਜਟ ਹੋਣਾ ਸਾਬਤ ਨਹੀਂ ਹੁੰਦਾ ਸਗੋਂ ਪੀਲੂ ਦਾ ਜਟ ਹੋਣਾ ਸਾਬਤ ਹੈ।
ਕਿਸਾ ਖੇਤ੍ਰੀ ਨੂੰ ਇਸ ਤਰ੍ਹਾਂ ਸ਼ੁਰੂ ਕਰਦੇ ਹਨ:-
ਦੁਨੀਆਂ ਖੇਤੀ ਆਖਰ ਸੇਤੀ ਖੁਦ ਸਰਵਰ ਫਰਮਾਵੇ
ਜੇਹਾ ਇਸ ਵਿਚ ਬੀਜੇ ਕੋਈ ਤੇਹਾ ਹੀ ਫਲ ਪਾਵੇ
ਇਸ ਖੇਤੀ ਜੇਡ ਨਾ ਖੇਤੀ ਕਾਈ ਜਿਸ ਨੂੰ ਵੇਚ ਕਮਾਵੇਂ
ਸੋਨਾ ਰੁਪਾ ਪੈਦਾ ਹੋਵੇ ਖੁਸ਼ੀਆਂ ਕਰ ਕਰ ਖਾਵੇਂ
ਮੌਲਵੀ ਦਿਲ ਪਜ਼ੀਰ ਆਪਣੀ ਕਿਤਾਬ ਯੂਸਫ ਜ਼ੁਲੈਖਾਂ ਵਿਚ ਦੋ ਬਰਖੁਰਦਾਰਾਂ ਦਾ ਹਾਲ ਦਸਦੇ ਹਨ:-
ਦੋਵੇਂ ਹਾਫ਼ਜ਼ ਬਰਖ਼ੁਰਦਾਰ ਤੇ ਦੋ ਹਾਫਜ਼ ਕਾਰੀ
ਦੋਹਾਂ ਲਿਖ ਯੂਸਫ ਦੇ ਕਿੱਸੇ ਪਾਈ ਬਰਖੁਰਦਾਰੀ '
ਅਬਦੁਲ ਹਕੀਮ ਜ਼ੁਲੈਖਾਂ ਹਿੰਦੀ ਵਾਂਗ ਜ਼ੁਲੈਖਾਂ ਜੋੜੀ
ਹਾਫਜ਼ ਬਰਖੁਰਦਾਰਾਂ ਵਾਲੀ ਹੋਰ ਹੋਈ ਇਕ ਜੋੜੀ
ਮੀਆਂ ਮੁਹੰਮਦ ਭੀ ਆਪਣੀ ਕਿਤਾਬ ਲੈ ਸੈਫੁਲਮਲੂਕ ਵਿਚ ਦੋ ਬਰਖੁਰਦਾਰਾਂ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ:-
ਰਾਂਝਾ ਬਰਖੁਰਦਾਰ ਸੁਣੀਦਾ ਬੁਲਬੁਲ ਬਾਗ ਸੁਖ਼ਨ ਦੀ।
ਸ਼ੇਅਰ ਉਹਦਾ ਜਿਉਂ ਵਾ ਫਜਰ ਦੀ ਆਏ ਬਾਸ ਸਜਨ ਦੀ
।
ਇਸ ਤੋਂ ਅਗਾਂਹ ਚਲ ਕੇ ਲਿਖਦੇ ਹਨ:-
ਹਾਫਜ਼ ਬਰਖ਼ੁਰਦਾਰ ਮੁਸੱਨਫ ਗੋਰ ਜਿਨ੍ਹਾਂ ਦੀ ਚਿੱਟੀ ।