ਗੈਰਤ ਖਿਚ ਕਟਾਰ ਗਜ਼ਬ ਦੀ, ਕੀਤੋਸ ਦਿਲ ਦੇ ਬੇਰੋ ਧੀ।
੧ਅਸੈਫੋ ਕਾਤੇਉਨ ਜਾਂ ਗੁਜ਼ਰਿਆ ਵੇਲਾ, ਹੁੰਦੀ ਖਬਰ ਅਗੇਰੇ ਧੀ।
ਹੈਦਰ ਬਣਦੇ ਕਿਉਂ ਇਹ ਗੱਲਾਂ, ਵੇਖਦੀ ਨਾ ਦੁਖ ਤੇਰੇ ਧੀ।
ਹੋਰ ਵੇਖੋ:-
ਕਾਫ਼ ਕੜੀਆਂ ਦੀ ਕੜ ਕੜ ਕਈ ਨੀਂ ਸਈਓ,
ਇਹ ਕੜੀਆਂ ਕਲੇਜੇ ਵਿੱਚ ਅੜੀਆਂ ਕੜੀਆਂ
ਇਕ ਆਪ ਜ਼ਾਲਮ ਜਾਂ ਕੜੀਆਂ ਜ਼ਾਲਮ;
ਤੀਜਾ ਜ਼ਾਲਮਾਂ ਦੀ ਪੈਰੀਂ ਚੜ੍ਹੀਆਂ ਕੜੀਆਂ।
ਇਹ ਛਣਕਾਰ ਕਲੇਜੇ ਨੂੰ ਖਾ ਜਾਂਦਾ,
ਕਿਸੇ ਜ਼ਾਲਮ ਸੁਨਿਆਰੇ ਨੇ ਘੜੀਆਂ ਕੜੀਆਂ।
ਅਲੀ ਹੈਦਰਾ ਵੇ ਤੈਨੂੰ ਕਿਉਂ ਨਾ ਸਾੜਨ,
ਜੇਹੜੀਆਂ ਅਗੇ ਕੁਠਾਲੀ ਵਿੱਚ ਸੜੀਆਂ ਕੜੀਆਂ।
ਅਖੀਆਂ ਮੇਰੀਆਂ ਬਦਲ ਹੋਈਆਂ, ਤੇ ਹੰਝੂਆਂ ਦਾ ਮੀਂਹ ਬਰੱਸਦੀਆਂ।
ਕਹੀ ਰੋਣੇ ਦੀ ਚਾਟ ਪਈਓ ਨੇ, ਕਦੀ ਨ ਭੈੜੀਆਂ ਹੱਸਦੀਆਂ।
ਵਤ ਕਾਹੇ ਤੋਂ ਰੋਂਦੀਆਂ ਲਾਲ ਹੋਈਆਂ, ਹੁਣ ਜੀ ਦਾ ਭੇਤ ਨ ਦੱਸਦੀਆਂ।
ਅਲੀ ਹੈਦਰ ਪੁਛ ਤੂੰ ਅਖੀਆਂ ਨੂੰ, ਹੁਣ ਲਾ ਪਰੀਤ ਕਿਉਂ ਨੱਸਦੀਆਂ।
ਆਪ ਭੀ ਕਾਲਾ ਤੇ ਲੋਈ ਭੀ ਕਾਲੀ, ਤੇ ਮਝੀਂ ਭੀ ਕੇਲੀਂ ਕਾਲੀਆਂ ਨੀ।
ਚਾਕ ਸਦੀਵੇਂ ਤੇ ਗੁਸੇ ਨ ਥੀਵੇਂ, ਸਭੇ ਸਿਆਲੀਆਂ ਸਾਲੀਆਂ ਨੀ।
ਉਠ ਸਵਾਣੀ ਤੇ ਘਤ ਮਧਾਣੀ, ਵੇਲਾ ਪਿਛਲੀ ਰਾਤ ਦਾ ਈ।
ਉਤੋਂ ਹੋਈ ਧੰਮੀਂ ਦਹੀਂ ਨਾ ਜੰਮੀ, ਰਿੜਕਣਾ ਵੀ ਕਿਸੇ ਘਾਤ ਦਾ ਈ।
ਜੁਟ ਨ ਟੁਟੇ ਤੇ ਦੁਧ ਨ ਵਟੇ, ਵੇਲਾ ਵਕਤ ਬਰਾਤ ਦਾ ਈ।
ਜਿਵੇਂਦੁਧ ਥੀਂ ਦਹੀਂ ਤੇ ਮਖਣ ਵੇ ਹੈਦਰ, ਤਿਵੇਂ ਫਰਕਨ ਰੱਬ ਦੀ ਜ਼ਾਤਦਾਈ।
ਸ਼ਾਹ ਰੀਫ ਆਪ ਲਾਹੌਰ ਦੇ ਰਹਿਣ ਵਾਲੇ ਸਨ । ਤਬੀਅਤ ਦਰਵੇਸ਼ ਤੇ ਬਜ਼ੁਰਗ ਸਨ ! ਆਪ ਦੀ ਬਣਾਈ ਹੋਈ ਮਦਹ ਜ਼ਰੀਫ ਬਹੁਤ ਮਸ਼ਹੂਰ ਹੈ । ਆਪ ਦੇ ਇਕ ਸ਼ਰਦ ਦੁਕਨਦੀਨ ਨੇ ਲਿਖਿਆ ਹੈ: ਮੁਰਸ਼ਦ ਸ਼ਾਹ ਜ਼ਰੀਫ ਹੈ ਮੋਰਾ ਵਾਲੀ ਮੁਲਕ ਵਲਾਇਤ । ਐਨ ਅਨਾਇਤ ਮੈਂ ਪਰ ਹੋਈ ਖੋਲੀ ਨਜ਼ਰ ਹਿਦਾਇਤ । ੧ ਤਲਵਾਰ ਕਾਟ ਕਰ ਗਈ Digitized by Panjab Digital Library! www.panjabdigilib.org