ਪੰਨਾ:ਪੰਜਾਬ ਦੇ ਹੀਰੇ.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੬)

ਆਪ ਸ਼ਾਹ ਜਹਾਨ ਦੇ ਸਮੇਂ ਵਿਚ ਹੋਏ । ਅਤੇ ਅੰਦਾਜ਼ਨ ੭੬ ਵਰ੍ਹੇ ਦੀ ਆਯੂ ਭੋਗ ਕੇ ੧੧੧੦ ਹਿਜ਼ਰੀ ਵਿਚ ਕਾਲ ਵਸ ਹੋਏ।

ਵੇਖੋ ਵੰਨਗੀ-

ਕਾਫ-ਕੋਹੜਿਆਂ ਦੇ ਦੁਖ ਦੂਰ ਹੁੰਦੇ, ਜਦੋਂ ਅਲੀ ਦਾ ਨਾਮ ਧਿਆਂਵਦੇ ਜੀ ।
ਰੋਸ਼ਨ ਹੁੰਦੀਆਂ ਅਖੀਆਂ ਉਨ੍ਹਾਂਦੀਆਂਜੋ ਸੁਰਮਾ ਅਲੀ ਦੀ ਧੂੜਦਾ ਪਾਂਵਦੇ ਜੀ।
ਬੇਟੇ ਬਖਸ਼ਦਾ ਔਤਰ ਨਖਰਿਆਂ ਨੂੰ, ਲੋਰੀ ਦੇਂਦੇ ਤੇ ਗੋਦ ਖਿਡਾਂਵਦੇ ਜੀ।
ਜ਼ਰੀਫਾ ਕਪੜੇ ਬਖਸ਼ਦਾ ਨੰਗਿਆਂ ਨੂੰ, ਭੁਖੇ ਰੱਜ ਕੇ ਤਾਮ ਨੂੰ ਖਾਂਵਦੇ ਜੀ।

ਆਪ ਦੇ ਸ਼ਾਗਿਰਦ ਰੁਕਨ ਦੀਨ ਦਾ ਜ਼ਿਕਰ ਭੀ ਨਾਲ ਹੀ ਦੇਂਦੇ ਹਾਂ ।

 

ਰੁਕਨ ਦੀਨ

 

ਆਪ ਦੇ ਪਿਤਾ ਦਾ ਨਾਮ ਖਾਨ ਮੁਹੰਮਦ ਸੀ। ਆਪ ਸ਼ਾਹ ਜ਼ਰੀਫ ਦੇ ਸ਼ਾਗਿਰਦ ਤੇ ਲਾਹੌਰ ਦੇ ਵਸਨੀਕ ਸਨ। ਆਪ ਨੇ ਇਮਾਮ ਹਸਨ ਹੁਸੈਨ ਦਾ ਜੰਗ ਨਾਮਾ ਲਿਖਿਆ ਤੇ ਨਾਂ ਰੌਜ਼ਾਤੁਲਸ਼ੁਹਦਾ ਰਖਿਆ । ਆਪ ਨੇ ਜੰਗ ਨਾਮਾ ਹਸਨ ਹੁਸੈਨ ੧੧੩੬ ਹਿ: ਵਿਚ ਲਿਖਿਆ।

ਹਿੰਦੀ ਬਹਿਰ ਸੁਖੱਲਾਂ ਕਰ ਕੇ ਲਿਖੀ ਦੇਖ ਕਿਤਾਬੋਂ ।
ਜੇ ਕੋਈ ਹਰਫ ਖ਼ਤਾਈ ਹੋਵੇ, ਬਾਹਰ ਹਦ ਹਿਸਾਬੋਂ ।
ਯਾਰਾਂ ਸੈ ਔਰ ਛੱਤੀ ਸਾਲਾਂ ਪਿਛੇ ਸੰਨ ਹਿਜਤ ਥੀਂ।
ਖਾਸ ਜ਼ਬਾਨ ਪੰਜਾਬੀ ਅੰਦਰ, ਕੀਤਾ ਸੁਖ਼ਨ ਫਿਕਰ ਥੀਂ।

ਵੱਨਗੀ:-

ਇਹ ਗਲ ਮੱਨ ਖਲੋਤੇ ਸਭੇ ਉਮਰ ਸਾਅਦ ਲਲਕਾਰੇ।
ਸਾਮਰ ਨਾਓਂ ਇਕ ਮਰਦ ਬਹਾਦਰ ਆ ਮੈਦਾਨ ਪੁਕਾਰੇ।
ਸਣ ਹਥਿਆਰਾਂ ਕੜ ਕੜ ਕਰਦਾ ਵਿਚ ਮੈਦਾਨੇ ਆਇਆ।
ਸੱਜੇ ਖੱਬੇ ਕਰ ਲਲਕਾਰਾ, ਘੋੜਾ ਓਸ ਹਿਲਾਇਆ।
ਜ਼ਹੀਰ ਹਸਾਨ ਆਹਾ ਉਸ ਵੇਲੇ, ਪਾਸ ਇਮਾਮ ਖਲੋਤਾ।
ਰੂਹ ਉਸ ਦਾ ਸੀ ਨਾਲ ਸ਼ਹਿਜ਼ਾਦੇ, ਇਕੋ ਲੜੀ ਪਰੋਤਾ।
ਕਹੇ ਅਮਾਮ ਹੁਸੈਨ ਦੇ ਤਾਈਂ, ਫੇਰ ਜ਼ਹੀਰ ਹਸਾਨੀ।
ਇਹ ਜੋ ਆਣ ਮੈਦਾਨ ਖਲੋਤਾ, ਹੈ ਇਹ ਮਰਦ ਤੁਫ਼ਾਨੀ।
ਦੇ ਇਜਾਜ਼ਤ ਸ਼ਾਹਾ ਮੈਨੂੰ, ਲਾਵਾਂ ਇਸ ਦੀਆਂ ਭੰਨਾਂ।
ਜਾ ਮੈਦਾਨ ਕਰਾਂ ਦੋ ਟੁਕੜੇ, ਵਾਹ ਫੌਲਾਦੀ ਖੰਨਾ।