ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੭੨


ਆਪ ਦੀ ਵਿਦਿਆ ਭਾਵੇਂ ਮਾਮੂਲੀ ਸੀ ਪਰ ਕਵਿਤਾ ਸਾਫ, ਦਿਲ ਖਿਚਵੀਂ ਪਰ ਸੋਜ਼ ਹੈ ਅਤੇ ਪਿੰਗਲ ਅਨੁਸਾਰ ਭੀ ਠੀਕ ਹੈ।

ਆਪ ਦੀ ਲਿਖਤ ਵਿਚੋਂ ਪੂਰਨ ਭਗਤ, ਮਹਿਰਾਜ ਨਾਮਾ, ਰੋਜ਼ਾ ਨਾਮਾ, ਰਾਜਾ ਰਸਾਲੂ, ਸੋਹਣੀ ਮਹੀਵਾਲ, ਹਰੀ ਸਿੰਘ ਨਲੂਆ ਉਘੀਆਂ ਅਤੇ ਛਪੀਆਂ ਹੋਈਆਂ ਪੁਸਤਕਾਂ ਹਨ।

ਮਹਿਰਾਜ ਨਾਮੇ ਦੇ ਲਿਖਣ ਦਾ ਸੰਨ ੧੨੪੭ ਹਿ: (੧੮੩੨ ਈ:) ਲਿਖਿਆ ਹੈ।

ਡਾ: ਬਨਾਰਸੀ ਦਾਸ ਐਮ. ਏ. ਨੇ ਕਾਦਰਯਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਕਵੀ ਮੰਨਿਆ ਹੈ । ਪਰ ਨਾਲ ਹੀ ਮਿਰਾਜ ਨਾਮੇ ਦੇ ਲਿਖਣ ਦਾ ਸੰਨ ੧੧੪੭ ਹਿ: (੧੭੩੫ ਈ:) ਲਿਖਿਆ ਹੈ, ਸਗੋਂ੧੧੪੭ ਹਿ: ਵਿੱਚ ਮੁਹੰਮਦਸ਼ਾਹ ਦੀ ਸਮਾਂ ਹੈ ਅਤੇ ਇਸ ਦੇ ਚਾਰ ਸਾਲ ਪਿਛੋਂ ੧੧੫੧ ਹਿ: ਮੁਤਾਬਕ ੧੭੩੮ ਈ: ਵਿੱਚ ਨਾਦਰਸ਼ਾਹ ਹਿੰਦੁਸਤਾਨ ਤੇ ਹਮਲਾ ਕਰਦਾ ਹੈ।

ਕਾਦਰ ਯਾਰ ਦਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਣਾ ਜ਼ਿਆਦਾ ਠੀਕ ਹੈ ਇਸ ਲਈ ਕਿ ਆਪ ਨੇ ਹਰੀ ਸਿੰਘ ਨਲਵਾ ਦੀ ਵਾਰ ਭੀ ਲਿਖੀ ਹੈ। ਪੂਰਨ ਭਗਤ ਵਿਚੋਂ ਵਨਗੀ:

ਅਲਫ ਆਖਦੇ ਅੱਲਾ ਦੀ ਪਾਕ ਸੂਰਤ,ਅੱਲਾ ਪਾਕ ਸੁਰਤ ਜਿਹਨੂੰ ਚਾ ਦੇਵੇ।
ਸੁਰਤਵੰਦ ਨੇ ਕਿਸੇ ਦੇ ਵੱਲ ਵੇਖੋ, ਹਰ ਕੋਈ ਬੁਲਾਂਵਦਾ ਹੱਸ ਕੇ ਵੇ।
ਮਾਰੇ ਸੁਰਤਾਂ ਦੇ ਮਰ ਗਏ ਆਸ਼ਕ, ਇਕ ਸਾੜ ਫਰਾਕ ਦੀ ਅੱਗ ਦੇਵੇ।
ਕਾਦਰ ਯਾਰ ਮੀਆਂ ਸੁਰਤ ਵਾਲਿਆਂ ਨੂੰ ਅਣਮੰਗੀਆਂ ਦੌਲਤਾਂ ਰਬ ਦੇਵੇ।
ਲਾਮ-ਲਈ ਅਵਾਜ਼ ਪਛਾਣ ਮਾਤਾ, ਆਖੇ ਦੱਸ ਬੇਟਾ ਕਿਥੋਂ ਆਇਆ ਏਂ।

ਕੇਹੜਾ ਮੁਲਕ ਤੇਰਾ ਪੁਤ੍ਰ ਕਿਸ ਦਾ ਏਂ, ਕਿਸ ਮਾਂ ਕਰਮਾਂ ਵਾਲੀ ਜਾਇਆ ਏਂ।
ਅਖੀ ਦਿਸੇ ਤਾਂ ਸ਼ਕਲ ਪਛਾਣ ਲਵਾਂ, ਬੋਲੀ ਵਲੋਂ ਮੈਂ ਪੁਤ੍ਰ ਅਜ਼ਮਾਇਆ ਏਂ।
ਕਾਦਰ ਯਾਰ ਆਤੇ ਦੁਸੀਂ ਸਾਰੇ ਮੈਨੇ, ਜਾਈਂ ਭਾਲ ਮੈਂ ਪੜ ਮਿਲਾਇਆ ਏ ।
ਅਲਫ਼ ਆਖਦਾ ਪੂਰਨ ਗੁਰੂ ਡਾਈਂ, ਕਿੱਸਾ ਦਰਦ ਫ਼ਰਾਕ ਦਾ ਖੋਲ ਕੇ ਜੀ
ਨੇਕੀ ਮਾਂ ਤੇ ਬਾਪ ਦੀ ਯਾਦ ਕਰ ਕੇ, ਸਭ ਗੁਰੂ ਨੂੰ ਦਸਦਾ ਫੋਲ ਕੇ ਜੀ।
ਗੁਰੁ ਨਾਬ ਸੁਣ ਉਸ ਦਾ ਦਰਦ ਰੋਇਆ,ਅਖੀਂ ਦਰਦ ਆਇਆ ਹੰਝੂ ਡੋਲ ਕੇ ਜੀ।
ਕਾਦਰ ਯਾਰ ਸਣਾਂਵਦਾ ਗੱਲ ਸਾਰੀ, ਹਾਲ ਦੋਸਿਆਂ ਮੁਖ ਥੀਂ ਬਲ ਕੇ ਜੀ।

ਸੋਹਣੀ ਮਹੀਂਵਾਲ ਵਿਚੋਂ:

ਪਾਣੀ ਇਸ਼ਕੇ ਬਨਾਂ ਦਾ, ਜਾਦੂਗੀਰ ਵਹੇ।
ਇਸ਼ਕ ਝਨਾਉਂ ਲੱਭਦਾ, ਜੇ ਕੋਈ ਮੁਲ ਲਵੇ।
ਸਭ ਆਸ਼ਕ ਉਸ ਦੇ ਬਾਲਕੇ ਕੰਢੇ ਉਪਰ ਰਹੇ।
ਹੁਣ ਤਸੱਲੀ ਕਾਦਰਾ, ਮਿਰਜ਼ਾ ਪਹੁੰਚਾ ਹੈ।
ਰੱਦੀ ਨਾਲ ਫਰਾਕ ਦੇ ਕਰ ਕੇ ਖਲੀਆਂ ਬਾਹਾਂ।
ਪੁੱਤ ਨਾ ਹੋਵੇ ਕਾਦਰਾ ਜੇ ਮੈਂ ਮੁੜਾਂ ਪਿਛਾਹਾਂ।
ਘੜਾ ਉਠਾਵਣ ਵਾਲੀਏ ਭਲਾ ਨ ਹੋਵੀ ਖ਼ਲ।
ਅਜ ਵਿੱਚ ਯਾਰੀ ਕਾਦਰਾ ਪਾਇਆ ਹਈ ਫਤੂਰ।