ਮਹਿਰਾਜ ਨਾਮੇ ਵਿਚੋਂ ਵਨਗੀ:-
ਹਜ਼ਰਤ ਕਰ ਮੁਲਾਕਤ ਉਨਾਂ ਦੀ, ਟਾਂਗਿਆਂ ਵੰਞ ਅਗਾਹਾਂ।
ਹੋਰ ਮਕਾਨ ਅਜਾਇਬ ਆਇਆ, ਨਜ਼ਰ ਕੀਤੀ ਬਾਦਸ਼ਾਹਾਂ ।
ਮੇਕਾਈਲ ਫਰਿਸ਼ਤਾ, ਜਿਥੇ ਦਾਇਮ ਰਹਿੰਦਾ 'ਬੈਠਾ।
ਤਾਬੇ ਛੇ ਲਖ ਖਾਸ ਫਰਿਸ਼ਤਾ, ਅਗੇ ਇਸ ਦੇ ਡਿਠਾ |
ਫਿਰ ਅਗੇ ਹਰ ਇਕ ਦੇ ਅੱਗੇ, ਛੇ ਛੇ ਲੱਖ ਫਰਿਸ਼ਤਾ ।
ਵੱਲਾ ਆਲਮ ਰਬ ਨੂੰ ਮਾਲਮ ਓੜਕ ਏਹ ਨਵਿਸ਼ਤਾ ।
ਰੋਜ਼ਾ ਨਾਮਾ ਵਿਚੋਂ:-
ਅਗੋਂ ਰੋਜ਼ਾ ਆਇਆਂ ਤੇਰ੍ਹਵਾਂ, ਮੇਰੇ ਪਿਆ ਕਲੇਜੇ ਖੇਰਵਾਂ ।
ਮੇਰੇ ਜੁੱਸੇ ਕੁੱਵਤ ਨਾ ਰਹੀ, ਮੇਰੀ ਜਾਨ ਲਬਾਂ ਪਰ ਅੜ ਰਹੀ ।
ਮੈਂ ਬਹੁਤ ਬੀਮਾਰ ਹਾਂ ਕਾਦਰਾ, ਇਸ ਜ਼ਾਲਮ ਘੜੀ ਦੁਪਹਿਰ ਦੀ ।
ਆਪ ਦਾ ਰਚਿਆ ਕਿੱਸਾ ਪੂਰਨ ਭਗਤ ਕਈ ਲਖ ਦੀ ਗਿਣਤੀ ਵਿਚ ਛਪ ਚੁਕਾ ਹੈ ਤੇ ਘਰ ਘਰ ਪੜਿਆ ਤੇ ਭਰਾਈਆਂ ਪਾਸੋਂ ਸੁਣਿਆ ਜਾਂਦਾ ਹੈ।
ਹਜ਼ਰਤ ਖਾਜਾ ਫਰਦ ਫ਼ਕੀਰ
ਸਾਕਨ ਗੁਜਰਾਤ | ਆਪ ਬਾਰਵੀਂ ਸਦੀ ਹਿ: ਦੇ ਆਲਮ ਅਤੇ ਉਘੇ ਕਵੀ ਸਨ। ਆਪ ਬੱਚਿਆਂ ਨੂੰ ਵਿਦਿਆ ਪੜ੍ਹਾਇਆ ਕਰਦੇ ਸਨ। ਆਪ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਰੋਸ਼ਨ ਦਿਲ, ਕਸਬ ਨਾਮਾ ਬਾਫ਼ਿੰਦਗਾਨ, ਸੀਹਰਫੀ ਅਤੇ ਬਾਰਾਂ ਮਾਹ ਛਪੀਆਂ ਹੋਈਆਂ ਹਨ । ਮੀਆਂ ਮੁਹੰਮਦ ਕਰਤਾ ਸੈਫ਼ਮਲੂਕ ਆਪ ਦੀ ਧਾਰਮਕ ਕਵੀਸ਼ਰੀ ਦੀ ਉਪਮਾਂ ਕਰਦੇ ਹੋਏ ਲਿਖਦੇ ਹਨ।
ਫਰਦ ਫ਼ਕੀਰ ਹੋਇਆ ਕੋਈ ਖਾਸਾ ਮਰਦ ਸਫ਼ਾਈ ਵਾਲਾ ।
ਫ਼ਿਕਾ ਅੰਦਰ ਭੀ ਚੁਸਤ ਸੁਖਨ ਹੈ ਇਸ਼ਕ ਅੰਦਰ ਖੁਸ਼ਹਾਲਾ ।
ਆਪ ਦੀ ਲਿਖਤ ਕਸਬ ਨਾਮਾ ਬਾਫ਼ਿੰਦਗਾਨ ਵਿਚ ੧੧੬੩ ਹਿ: ਲਿਖਿਆ ਹੋਇਆ ਹੈ । ਰੋਸ਼ਨ ਦਿਲ ਵਿਚ ਇਸਲਾਮੀ ਮਸਲੇ, ਨਿਮਾਜ਼ ਰੋਜ਼ਾ ਅਤੇ ਖਰਾਇਤ ਦੇ ਹੁਕਮ ਦਰਜ ਹਨ । ਬੋਲੀ ਸਾਫ ਤੇ ਦਿਲ ਖਿਚਵੀਂ ਹੈ । ਇਕ ਥਾਂ ਤੇ ਇਨਸਾਨ ਅਤੇ ਸ਼ੈਤਾਨ ਦੇ ਤੁਅਲਕਾਤ ਲਿਖੇ ਹਨ, ਜੋ ਬੜੇ ਸੁਆਦਲੇ ਹਨ । ਵੇਖੋ:-
ਹਿਕ ਵੈਰੀ ਆਹਾ ਤੋੜ ਦਾ, ਧੁਰੋਂ ਖਿਆਲ ਪਿਆਂ ।
ਪਿੱਛਾ ਸਾਡਾ ਛੋੜ ਕੇ, ਕਦੀ ਨ ਮੂਲ ਗਿਆ।
Digitized by Panjab Digital Library | www.panjabdigilib.org