(੭੫)
ਹਰ ਮਹੀਨੇ ਦੇ ਚਾਰ ਬੰਦ ਹਨ ਅਤੇ ਹਰ ਬੰਦ ਵਿੱਚ ਤਿੰਨ ਸ਼ੇਅਰ ਹਨ। ਬਾਰਾਂ ਮਾਂਹ ਕਿਸ ਕਦਰ ਪੁਰਸੋਜ਼, ਪਰ ਅਸਰ ਅਤੇ ਦਿਲ ਜਿਗਰ ਵਿੱਚ ਅੜ ਜਾਣ ਵਾਲੇ ਨਸ਼ਤਰ ਹਨ! ਇਸ ਦਾ ਸਬੂਤ ਇਨ੍ਹਾਂ ਸ਼ੇਅਰਾਂ ਤੋਂ ਮਿਲ ਜਾਏਗਾ--
ਵਿਸਾਖ:-ਚੜ੍ਹਿਆ ਮਾਂਹ ਸੁਹਾਵਣਾ, ਅਸਾਂ ਨਿਤ ਤੇਰਾ ਗ਼ਮ ਖਵਣਾ।
ਮੇਰੇ ਤਨ ਵਿਚ ਰਿਹਾ ਨ ਸੱਤ ਵੇ, ਏਸ ਇਸ਼ਕ ਸਕਾਈ ਰੱਤ ਵੇ।
ਮੈਂ ਸਾਵੀ ਪੀਲੀ ਹੋ ਰਹੀ, ਮੇਰੀ ਦੇਹੀ ਜ਼ਰਦ ਵਸਾਰ ਦੀ।
ਮੈਂ ਵੇਂਹਦੀ ਪਾਸ ਪੜੋਸੀਆਂ, ਨਿਤ ਪੁੁਛਦੀ ਪੰਡਤ ਜੋਸ਼ੀਆਂ।
ਮੈਂ ਤਿਤਰ ਮੋਰ ਉਡਾਂਵਦੀ, ਨਿਤ ਰੋ ਰੋ ਔਸੀਆਂ ਪਾਂਵਦੀ।
ਸਭ ਮੁਲਾਂ ਫਿਰਦੀ ਚੂੰਡਦੀ, ਉਠ ਖਾਬਾਂ ਨਿਤ ਵਿਚਾਰਦੀ!
ਨਿਤ ਲਿਖ ੨ ਕਾਗਜ਼ ਘਲਦੀ, ਸਾਨੂੰ ਸਿਕ ਤੁਹਾਡੇ ਵੱਲ ਦੀ।
ਕਦੀ ਭੇਜ ਸੁਨੇਹਾ ਸੁਖ ਦਾ, ਕੋਈ ਲਿਆਵੇ ਤੇਰੋ ਮੁਖ ਦਾ।
ਬਿਨ ਪਾਣੀ ਮਛਲੀ ਮਰ ਚਲੀ,ਕਦੀ ਖਬਰ ਨੇ ਲਈ ਬਿਮਾਰ ਦੀ।
ਦੇਂਹ ਸੁਖ ਨ ਰਾਤੀਂ ਸੌਨੀਆਂ, ਉਠ ਗਲੀਆਂ ਦੇ ਵਿੱਚ ਭੌਨੀਆਂ।
ਲੋਕੀਂ ਆਖਣ ਝੱਲੀ ਕਮਲੀ, ਮੈਂ ਸੁਰਤ ਨ ਕੋਈ ਸੰਭਲੀ।
ਨਿਤ ਫ਼ਰਦ ਫਕੀਰ ਪੁਕਾਰਦੀ, ਸਾਨੂੰ ਤਲਬ ਤੇਰੇ ਦੀਦਾਰ ਦੀ।
ਸੀਹਰਫੀ:-ਬਹਿਰ ਆਮ ਸੀਹਰਫੀਆਂ ਨਾਲੋਂ ਵਖਰਾ ਅਤੇ ਬਿਆਨ ਉਪਦੇਸ਼ ਨਾਲ ਭਰਿਆ ਹੈ। ਵੇਖੋ ਵਨਗੀ:-
ਸੀਨ-ਸੁਣਾਏਂ ਖਲਕ ਨੂੰ, ਕਰ ਕਰ ਬਹੁਤੇ ਜੋਰ।
ਲੋਕਾਂ ਦਏਂ ਨਸੀਹਤਾਂ, ਅੰਦਰ ਤੇਰੇ ਚੋਰ।
ਕੀ ਹੋਇਆ ਜਿਸ ਲੱਦਿਆਂ ਗਧਾ ਕਤਾਬਾਂ ਨਾਲ।
ਫ਼ਰਦਾ ਲੇਖਾ ਲੇਸੀਆ, ਰਬ ਕਦੀਰ ਜਲਾਲ।
ਸੱਯਦ ਦਾ ਵਾਰਸ ਸ਼ਾਹ
ਸੱਯਦ ਵਾਰਸ ਸ਼ਾਹ ਦੇ ਪਿਤਾ ਦਾ ਨਾਮ ਸੱਯਦ ਕੁਤਬ ਸ਼ਾਹ ਸੀ ਅਰ ਪਿੰਡ ਜੰਡਿਆਲਾ ਸ਼ੇਰ ਖਾਂ ਜਿਲਾ ਗੁਜਰਾਂਵਾਲਾ ਦੇ ਰਹਿਣ ਵਾਲੇ ਸਨ। ਹੁਣ ਇਹ ਪਿੰਡ ਸ਼ੇਖਪੁਰੇ ਦੇ ਜ਼ਿਲੇ ਵਿਚ ਹੈ।
ਸੁਖਨ ਦੀ ਵਿਲਾਇਤ ਦੇ ਪਾਤਸ਼ਾਹ ਸੱਯਦ ਵਾਰਸਸ਼ਾਹ ਨੇ ਜਿੰਨੇ ਹਾਲ ਆਪਣੀ ਰਚਨਾ ਹੀਰ ਰਾਂਝਾ ਵਿਚ ਦੱਸੇ ਹਨ, ਓਨੇ ਹੀ ਮੌਜੂਦ ਹਨ। ਬਾਕੀ ਹਾਲ ਜਾਂ ਓਨ੍ਹਾਂਂ ਦੇ ਵਧਣ ਵਧਾਣ ਬਾਬਤ ਪੰਜਾਬੀ ਲਿਟ੍ਰੇਚਰ ਉੱਕਾ ਹੀ ਚੁਪ ਹੈ, ਇਸ ਵਾਸਤੇ ਲਾਚਾਰ ਏਨ੍ਹਾਂਂ ਤੇ ਹੀ ਬਸ ਕਰਨੀ ਪੈਂਦੀ ਹੈ।
ਸੱਯਦ ਸਾਹਿਬ ਦੇ ਜਨਮ ਦੇ ਮੁਤਅਲਕ ਪੂਰਨ ਯਕੀਨ ਨਾਲ ਨਹੀਂ ਕਿਹਾ