ਪੰਨਾ:ਪੰਜਾਬ ਦੇ ਹੀਰੇ.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੭)


ਆਦਿ ਪੜੋ।

ਇਸ ਵਿਦਿਆ ਵਿਚ ਨਿਪੁੰਨ ਹੋ ਕੇ ਆਪ ਨੂੰ ਰੁਹਾਨੀ ਇਲਮ ਸਿਖਣ ਦਾ ਸ਼ੌਕ ਹੋਇਆ, ਜੋ ਉਸ ਸਮੇਂ ਸਭ ਤੋਂ ਵਡਾ ਇਲਮ ਖਿਆਲ ਕੀਤਾ ਜਾਂਦਾ ਸੀ। ਆਪ ਇਸ ਲੋੜ ਨੂੰ ਪੂਰਾ ਕਰਨ ਵਾਸਤੇ ਪਾਕਪਟਨ ਸ਼ਹਿਰ ਵਿਚ ਚਲੇ ਗਏ, ਜਿਥੇ ਆਪ ਨੇ ਹਜ਼ਰਤ ਬਾਬਾ ਫਰੀਦ ਗੰਜ ਸ਼ਕਰ ਦੇ ਖਾਨਦਾਨ ਵਿਚੋਂ ਕਿਸੇ ਬਜ਼ੁਰਗ ਦੇ ਹਥ ਤੇ ਬੈਅਤ ਕੀਤੀ।

ਕਲਾਸ ਫੈਲੋ- ਵਾਰਸ ਸ਼ਾਹ ਦੇ ਨਾਲ ਪੜ੍ਹਨ ਵਾਲਿਆਂ ਦੀ ਗਿਣਤੀ ਕਾਫ਼ੀ ਹੋਵੇਗੀ ਪਰ ਉਨ੍ਹਾਂ ਵਿਚੋਂ ਬੁਲ੍ਹੇਸ਼ਾਹ ਦਾ ਨਾਮ ਜ਼ਿਕਰ ਕਰਨ ਯੋਗ ਹੈ, ਜਿਨ੍ਹਾਂ ਨੇ ਆਪ ਦੇ ਨਾਲ ਪੜ੍ਹਨ ਦੇ ਬਾਦ ਲਾਹੌਰ ਜਾਕੇ ਅਨਾਇਤ ਸ਼ਾਹ ਨੂੰ ਆਪਣਾ ਮੁਰਸ਼ਦ ਬਣਾਇਆ।

ਸਮਕਾਲੀ-ਵਾਰਸ ਸ਼ਾਹ ਦਾ ਜ਼ਮਾਨਾ ਸੰਨ ੧੧੫੦ ਹਿ: ਤੋਂ ਸੰਨ ੧੨੨੫ ਹਿ: ਤਕ ਦਾ ਹੈ, ਜੋ ਪੰਜਾਬ ਦੀਆਂ ਸ਼ੋਰਸ਼ਾਂ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦਾ ਜ਼ਮਾਨਾ ਹੈ। ਆਪ ਕਸੂਰ ਬਾਬਤ ਇਉਂ ਲਿਖਦੇ ਹਨ:-

'ਸਾਰੇ ਮੁਲਕ ਪੰਜਾਬ ਖਰਾਬ ਵਿਚੋਂ, ਮੈਨੂੰ ਬੜਾ ਅਫਸੋਸ ਕਸੂਰ ਦਾ ਏ।'

ਭਾਵ ਪੰਜਾਬ ਵਿਚ ਰਾਜ ਰੌਲਾ ਪਿਆ ਹੋਇਆ ਹੈ, ਪਰ ਮੈਨੂੰ ਕੇਵਲ ਕਸੂਰ ਦਾ ਅਫ਼ਸੋਸ ਹੈ ਕਿ ਏਥੇ ਭੀ ਝਗੜਿਆਂ ਦਾ ਅਸਰ ਹੁੰਦਾ ਹੈ।

ਏਸ ਜ਼ਮਾਨੇ ਦੇ ਸਮਕਾਲੀ ਪੰਜਾਬੀ ਦੇ ਸ਼ਾਇਰਾਂ ਵਿਚੋਂ ਸੱਯਦ ਬੁੱਲ੍ਹੇ ਸ਼ਾਹ, ਅਬਦੁਲ ਹਕੀਮ ਬਹਾਵਲ ਪੁਰੀ ਅਰ ਅਲੀ ਹੈਦਰ ਮੁਲਤਾਨੀ ਦਾ ਨਾਮ ਲਿਆ ਜਾ ਸਕਦਾ ਹੈ।

ਤਸੱਵਫ਼ ਦੇ ਇਲਮ ਦੀ ਪੜ੍ਹਾਈ ਪੂਰੀ ਕਰਨ ਪਿਛੋਂ ਆਪ ਆਪਣੇ ਮੁਰਸ਼ਦ ਪਾਸੋਂ ਛੁੱਟੀ ਲੈ ਕੇ ਪਿਛੋਂ ਮੁੜੇ ਤਾਂ ਰਾਹ ਵਿਚ ਪਿੰਡ ਠੱਠਾ ਜਾਹਦ,ਜੋ ਅਜ ਕੱਲ ਮਲਕਾਂ ਹਾਂਸ (ਮਿੰਟਗੁਮਰੀ) ਦੇ ਨਾਂ ਤੇ ਉਘਾ ਹੈ, ਦੇ ਕੋਲੋਂ ਦੀ ਲੰਘੇ। ਉਸ ਪਿੰਡ ਦੇ ਬਾਹਰ ਇਕ ਮਸੀਤ ਜਿਸ ਦੇ ਨਾਲ ਹੁਜਰਾ ਸੀ, ਨਜ਼ਰ ਪਈ। ਆਪ ਵਰਗੀ ਇਕਾਂਤ ਪਸੰਦ ਤਬੀਅਤ ਅਰ ਫਕੀਰ ਇਨਸਾਨ ਵਾਸਤੇ ਅਜਿਹੀ ਨਵੇਕਲੀ ਥਾਂ ਗ਼ਨੀਮਤ ਹੁੰਦੀ ਹੈ। ਆਪ ਨੇ ਉਸ ਮਸੀਤ ਨੂੰ ਆਪਣਾ ਨਿਵਾਸ ਅਸਥਾਨ ਬਣਾ ਲਿਆ ਅਰ ਰਹਿਣ ਬਹਿਣ ਲਗ ਪਏ। ਆਪ ਸੂਫ਼ੀ, ਸੱਯਦ ਅਤੇ ਆਪਣੇ ਮਤ ਦੇ ਗਿਆਤਾ ਸਨ। ਇਸ ਕਰ ਕੇ ਲੋਕਾਂ ਵਿਚ ਬੜਾ ਮਾਨ ਤੇ ਪ੍ਰਤਿਸ਼ਟਤਾ ਹੋਈ ਅਰ ਇਸ ਤਰਾਂ ਪਿੰਡ ਵਾਲਿਆਂ ਨਾਲ ਇਨ੍ਹਾਂ ਦੇ ਰਾਹੋ ਰਸਮ ਜਲਦੀ ਕਾਇਮ ਹੋ ਗਏ, ਜਿਸ ਤੋਂ ਆਪ ਦੀ ਜ਼ਿੰਦਗੀ ਦੇ ਦਿਨ ਬੜੇ ਅਮਨ ਨਾਲ ਬੀਤਣ ਲਗ ਪਏ।

ਜਦੋਂ ਵਾਰਸ ਸ਼ਾਹ ਨੂੰ ਇਸ ਤਰ੍ਹਾਂ ਰਹਿੰਦਿਆਂ ਹੋਇਆਂ ਕੁਝ ਸਮਾਂ ਬੀਤ ਗਿਆ ਤੇ ਆਪ ਆਪਣੀ ਇਬਾਦਤ ਪ੍ਰਹੇਜ਼ਗਾਰੀ ਕਰ ਕੇ ਲੋਕਾਂ ਵਿਚ ਮਸ਼ਹੂਰ ਹੋ ਗਏ ਤਾਂ ਲੋਕ ਲੋੜਾਂ ਤੇ ਮੁਰਾਦਾਂ ਪੂਰੀਆਂ ਕਰਾਣ ਲਈ ਆਉਣ ਲਗ ਪਏ। ਏਸੇ ਆਵਾਜਾਈ ਵਿਚ ਠੱਠੇ ਜਾਹਦ ਦੀ ਭਾਗ ਭਰੀ ਨਾਂ ਦੀ ਇਕ ਮੁਟਿਆਰ ਨਾਲ ਆਪ ਨੂੰ ਪ੍ਰੇਮ ਹੋ ਗਿਆ ਅਰ ਉਹ ਭੀ ਆਪ ਦੀ ਪ੍ਰੇਮਣ ਬਣ ਗਈ। ਦੋਹਾਂ ਦੇ ਇਸ਼ਕ ਮੁਹੱਬਤ ਦੀ ਚਰਚਾ ਲੋਕਾਂ ਵਿਚ ਫੈਲ ਗਈ। ਚੌਧਰੀ ਅਫ਼ਜ਼ਲ ਹੱਕ ਐਮ.ਐਲ.ਸੀ. ਆਪਣੀ ਪੁਸਤਕ 'ਮਾਸ਼ੂਕਾਏ ਪੰਜਾਬ' ਤੇ ਪ੍ਰੋ: ਜ਼ਿਆ ਮੁਹੰਮਦ ਐਮ.ਏ.ਬੀ.ਟੀ.ਗੌਰਮਿੰਟ ਕਾਲਜ, ਸ਼ਾਹਪੁਰ ਆਪਣੀ