ਪੰਨਾ:ਪੰਜਾਬ ਦੇ ਹੀਰੇ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬੀ ਅਤੇ ਸਿੱਖ

ਬਾਬਾ ਫਰੀਦ ਦੇ ਲਗ ਪਗ ੩੦੦ ਸਾਲ ਬਾਦ ਗੁਰੂ ਨਾਨਕ ਜੀ ਤੋਂ ਸਿਖ ਪੰਥ ਦਾ ਆਰੰਭ ਹੋਇਆ। ਸਿਖਾਂ ਦੇ ਦੁਸਰੋਂ ਗੁਰੂ ਅੰਗਦ ਜੀ ਨੇ ਗੁਰਮੁਖੀ ਅੱਖਰ ਬਣਾਏ । ਇਸ ਦੇ ਬਾਦ ਹਰੇਕ ਗੁਰੂ ਸਾਹਿਬ ਨੇ ਜੋ ਕੁਝ ਲਿਖਿਆ,ਉਹ ਹਿੰਦੀ ਮਿਲੀ ਪੰਜਾਬੀ ਜ਼ਬਾਨ ਅਰ ਗੁਰਮੁਖੀ (ਕਦੇ ਕਦੇ ਹਿੰਦੀ) ਅੱਖਰਾਂ ਵਿਚ ਸੀ ।

ਪੰਜਾਬੀ ਅਤੇ ਹਿੰਦੂ

ਪੰਜਾਬ ਵਿਚ ਰਹਿਣ ਵਾਲੇ ਹਿੰਦੂਆਂ ਵਿਚੋਂ ਕਾਰੋਬਾਰੀ ਲੋਕ ਤਾਂ ਆਪਣੇ ਲੇਖੇ ਪੱਤੇ ਵਾਸਤੇ ਲੰਡੇ ਬਣਾ ਚੁਕੇ ਸਨ। ਬਾਕੀਆਂ ਨੇ ਭਾਵੇਂ ਬੋਲ ਚਾਲ ਵਾਸਤੇ ਪੰਜਾਬੀ ਜ਼ਬਾਨ ਮੰਨੀ ਹੋਈ ਸੀ ਪਰ ਲਿਖਤ ਵਾਸਤੇ ਉਨ੍ਹਾਂ ਨੇ ਹਿੰਦੀ ਅਖਰਾਂ ਨੂੰ ਹੀ ਪੋਤਾ ਦਿਤੀ । ਸ੫ ਮਤ ਦਾ ਪ੍ਰਚਾਰ ਜਦ ਜ਼ੋਰ ਸ਼ੋਰ ਨਾਲ ਹੋਈਆਂ ਅਤੇ ਖਾਸ ਕਰ ਗੁਰੂ ਗੰਥ ਸਾਹਿਬ ਦੀ ਬਾਣੀ ਦਾ ਪਰਚਾਰ ਘਰ ਘਰ ਹੋ ਰਿਹਾ ਸੀ, ਇਸ ਵੇਲੇ ਹਿੰਦ ਅਤੇ ਸਿਖ ਵਿਚ ਕੋਈ ਵਖੜੀ ਤਮੀਜ਼ ਨਹੀਂ ਸੀ । ਇਸ ਲਈ ਮੁਸਲਮਾਨਾਂ ਤੋਂ ਛੁਟ ਸਾਰੇ ਹੀ ਪੰਜਾਬ ਵਿਚ ਗੁਰਮੁਖੀ ਅੱਖਰਾਂ ਦਾ ਰਿਵਾਜ ਆਮ ਹੋ ਗਿਆ ! ਹਰੇਕ ਹਿੰਦੂ ਅਤੇ ਸਿਖ ਸਾਂਝੇ ਵਿਸ਼ਵਾਸ ਨਾਲ ਗੁਰਬਾਣੀ ਪੜ੍ਹਦੇ ਸਨ ਅਰ ਗੁਰਮੁਖੀ ਅੱਖਰਾਂ ਦੇ ਬਹੁਤ ਪ੍ਰਚਲਤ ਹੋ ਜਾਣ ਨਾਲ ਪੁਰਾਤਨ ਹਿੰਦੂ ਗੰਥ; ਭਾਗਵਤ, ਸੂਰ ਸਾਗਰ, ਰਾਮਾਇਣ, ਭਗਵਤ ਗੀਤਾ ਆਦਿਕ ਭੀ ਲਿਖਾਰੀਆਂ ਪਾਸੋਂ ਗੁਰਮੁਖੀ ਅੱਖਰਾਂ ਵਿਚ ਮਾਕੂਲ ਮਜੂਰੀ ਦੇ ਕੇ ਲਿਖਵਾਏ ਜਾਂਦੇ ਸਨ।

ਪੰਜਾਬੀ ਅਤੇ ਈਸਾਈ

ਹਿੰਦੁਸਤਾਨ ਵਿਚ ਅੰਗ੍ਰੇਜ਼ਾਂ ਦੀ ਆਉਂਦ ਉਨੀਸਵੀਂ ਸਦੀ ਦੇ ਅਰੰਭ ਤੋਂ ਸ਼ੁਰੂ ਹੁੰਦੀ ਹੈ ਅਤੇ ੧੮੫੭ ਦੇ ਗਦਰ ਦੇ ਬਾਦ ਉਨਾਂ ਦਾ ਪੂਰਾ ਕਬਜ਼ਾ ਹੁੰਦਾ ਅਤੇ ਸਿੱਕਾ ਚਲਦਾ ਹੈ। ਉਸ ਵੇਲੇ ਚੂੰਕਿ ਅੰਗ੍ਰੇਜ਼ਾਂ ਨੇ ਹਿੰਦੁਸਤਾਨ ਅਤੇ ਪੰਜਾਬ ਦਾ ਕੁਝ ਹਿੱਸਾ ਮੁਸਲਮਾਨਾਂ ਪਾਸੋਂ ਹੀ ਲਿਆ ਸੀ ਅਤੇ ਮੁਸਲਮਾਨਾਂ ਨੇ ਉਸ ਵੇਲੇ ਫਾਰਸੀ ਦੀ ਥਾਂ ਉਰਦੂ ਨੂੰ ਦੇ ਛਡੀ ਹੋਈ ਸੀ, ਇਸ ਲਈ ਅੰਗੇਜ਼ਾਂ ਨੇ ਭੀ ਉਰਦੂ ਨੂੰ ਹੀ ਦਫਤ੍ਰੀ ਜ਼ਬਾਨ ਬਣਾ ਲਿਆ। ਸੰਨ ੧੮੭੦ ਦੇ ਲਗਭਗ ਸਿਖਾਂ ਦੇ ਵਾਸਤੇ ਗੁਰਮੁਖੀ ਅੱਖਰ ਤੇ ਪੰਜਾਬੀ ਬੋਲੀ ਤਾਲੀਮੀ ਕੋਰਸਾਂ ਵਿਚ ਸ਼ਾਮਲ ਕੀਤੇ ਗਏ; ਪਰ ਉਸ ਵੇਲੇ ਸਿੱਖ ਲੜਕਿਆਂ ਦੀ ਥੋੜੀ ਜਿਹੀ ਗਿਣਤੀ ਹੋਣ ਕਰ ਕੇ ਬਹੁਤ ਘਟ ਕੰਮ ਆ ਰਹੇ ਸਨ।

ਅੰਗ੍ਰੇਜ਼ੀ ਅਮਲਦਾਰੀ ਦੇ ਨਾਲ ਨਾਲ ਹੀ ਈਸਾਈ ਪਾਦਰੀਆਂ ਨੇ ਆਪਣੇ ਮਿਸ਼ਨ ਦਾ ਪਰਚਾਰ ਕਰਨ ਵਾਸਤੇ ਪੰਜਾਬੀ ਵਿਚ ਅੰਜੀਲਾਂ ਦੇ ਤਰਜਮੇ ਕਰਾ ਕੇ ਗੁਰਮੁਖੀ ਅੱਖਰਾਂ ਵਿਚ ਛਪਾਏ। ਮਾਲਵੇ ਵਾਸਤੇ ਲੁਦਿਹਾਣੇ ਨੂੰ ਸੰਟਰ ਬਣਾਇਆ।

-੬-