ਪੰਨਾ:ਪੰਜਾਬ ਦੇ ਹੀਰੇ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਏਸ ਦੇ ਉਪ੍ਰੰਤ 'ਹੁਕਮ ਮੰਨ ਕੇ ਸਜਣਾਂ ਪਿਆਰਿਆਂ ਦਾ' ਨੇ ਹੋਰ ਤਸਦੀਕ ਕਰ ਦਿਤੀ ਅਰ ਏਸ ਅਸਲੀਅਤ ਦੇ ਪਿਛੋਂ ਇਹ ਗਲ ਹੋਰ ਭੀ ਪਾਯਾ ਸਬੂਤ ਨੂੰ ਪਹੁੰਚ ਜਾਂਦੀ ਹੈ ਕਿ ਆਪ ਨੇ ਇਹ ਕਿੱਸਾ ਠੱਠਾ ਜਾਹਦ ਵਿਚ ਹੀ ਬੈਠ ਕੇ ਲਿਖਿਆ ਹੈ:-

"ਖਰਲ ਹਾਂਸ ਦਾ ਮੁਲਕ ਮਸ਼ਹੂਰ ਠੱਠਾ,
ਜਿਥੇ ਸ਼ੇਅਰ ਕੀਤੇ ਯਾਰਾਂ ਵਾਸਤੇ ਮੈਂ।"

ਤਸਨੀਫ਼ ਦਾ ਕਾਰਨ-ਇਸ ਨੂੰ ਵਾਰਸ ਨੇ ਮਿਤ੍ਰਾਂ ਦੀ ਫਰਮਾਇਸ਼ ਤੇ ਲਿਖਣਾ ਸ਼ੁਰੂ ਕੀਤਾ:

"ਯਾਰਾਂ ਅਸਾਂ ਨੂੰ ਆਣ ਸੁਆਲ ਕੀਤਾ,
ਕਿੱਸਾ ਹੀਰ ਦਾ ਨਵਾਂ ਬਣਾਈਏ ਜੀ।

ਏਸ ਪੇਮ ਦੀ ਝੋਕ ਦਾ ਸਭ ਕਿੱਸਾ,
ਜੀਭ ਸੋਹਣੀ ਨਾਲ ਸੁਣਾਈਏ ਜੀ।

ਤਸਨੀਫ਼ ਦਾ ਸਨ (ਸਾਲ)-ਆਪ ਆਪਣੀ ਕਿਤਾਬ ਦੇ ਛੇਕੜ ਇਸ ਤਰ੍ਹਾਂ ਲਿਖਦੇ ਹਨ:

"ਤਦੋਂ ਸ਼ੌਕ ਹੋਇਆ ਕਿੱਸਾ ਜੋੜਨੇ ਦਾ,
ਗਲ ਇਸ਼ਕ ਦੀ ਜਦੋਂ ਇਜ਼ਹਾਰ ਹੋਈ।

ਸਨ ਯਾਰਾਂ ਸੌ ਅੱਸੀਆ ਨਬੀ ਹਿਜਰੀ,
ਲੰਮੇ ਦੇਸ ਦੇ ਵਿਚ ਤਿਆਰ ਹੋਈ।"

ਸ਼ਾਦੀ-ਮਲੂਮ ਹੁੰਦਾ ਹੈ ਕਿ ਇਸ ਕਿੱਸੇ ਦੀ ਤਸਨੀਫ਼ ਤੋਂ ਪਿਛੋਂ ਆਪ ਮੁਹਬਤ ਦੇ ਮਕਸਦ ਵਿਚ ਕਾਮਯਾਬ ਹੋ ਗਏ, ਅਰ ਆਪ ਦੀ ਸ਼ਾਦੀ ਓਸ ਔਰਤ ਭਾਗ ਭਰੀ ਨਾਲ ਹੋ ਗਈ ਕਿਉਂਕਿ ਸਾਰੇ ਲੇਖਕਾਂ ਨੇ ਮਨਿਆ ਹੈ ਕਿ ਆਪ ਦੇ ਘਰ ਕੇਵਲ ਇਕੋ ਲੜਕੀ ਹੋਈ ਅਰ ਜੇ ਇਹ ਮੰਨ ਲਿਆ ਜਾਵੇ ਕਿ ਓਹਨਾਂ ਦੇ ਘਰ ਕੋਈ ਬਾਲ ਸੀ, ਤਾਂ ਇਹ ਭੀ ਮੰਨਣਾ ਪਵੇਗਾ ਕਿ ਓਨ੍ਹਾਂ ਨੇ ਸ਼ਾਦੀ ਜ਼ਰੂਰ ਕੀਤੀ ਹੈ, ਪਰ ਇਸ ਸਬੰਧੀ ਕਿ ਕਿਥੇ ਕੀਤੀ, ਸਾਰਾ ਲਿਟ੍ਰੇਚਰ ਉੱਕਾ ਹੀ ਚੁੱਪ ਹੈ।

ਕੇਵਲ ਮੀਆਂ ਅਬਦੁਲ ਰੈਹਮਾਨ ਨੇ ਸੱਯਦ ਵਾਰਸ ਦੇ ਹਾਲਾਤ ਵਿਚੋਂ ਇਸ਼ਕ ਦੀ ਦਾਸਤਾਨ ਵਾਲੇ ਹਿੱਸੇ ਨੂੰ ਰਦਿਆ ਹੈ ਅਰ ਉਸ ਨੂੰ ਗਲਤ ਸਾਬਤ ਕਰਨ ਦੀ ਕੋਸ਼ਸ਼ ਕਰਦਿਆਂ ਆਪਣੀ ਗਲ ਦੇ ਸਬੂਤ ਵਿਚ ਵਾਰਸ ਦਾ ਇਕ ਮਿਸਰਾ ਲਿਖਿਆ ਹੈ:-

"ਸਾਹਬ ਜ਼ਾਦੀਏ ਨਾਇਣੇੇ ਹੋਸ਼ ਰਖੀਂ,
ਭੈਣਾਂ ਭਾਗ ਭਰੀਏ ਮਨਿਹਾਰੀਏ ਨੀ।"

ਅਰ ਲਿਖਿਆ ਹੈ ਕਿ ਜੇ ਵਾਰਸ ਨੂੰ ਭਾਗ ਭਰੀ ਨਾਲ ਇਸ਼ਕ ਹੁੰਦਾ ਤਾਂ ਓਸ ਨੂੰ ਭੈਣ ਕਿਸ ਤਰ੍ਹਾਂ ਆਖਦਾ।

ਅਫ਼ਸੋਸ ਉਨ੍ਹਾਂ ਨੇ ਉੱਕਾ ਹੀ ਮਿਸਰੇ ਵੱਲ ਗੌਰ ਨਹੀਂ ਕੀਤਾ। ਪਹਿਲੀ ਗਲ ਤਾਂ ਇਹ ਹੈ ਕਿ ਇਹ ਬੈਂਤ ਮੀਆਂ ਹਦਾਇਤੁਲਾ ਦਾ ਹੈ ਅਰ ਇਸ ਤੇ ਨੰਬਰ ਮੌਜੂਦ ਹੈ। ਦੂਜੀ ਇਹ ਗਲ ਹੈ ਕਿ ਸੈਹਤੀ ਆਪਣੀਆਂ ਸਹੇਲੀਆਂ ਨੂੰ ਬੁਲਾ ਕੇ ਕਹਿੰਦੀ ਹੈ ਕਿ ਉਹ