(੮੦)
ਓਸ ਦੇ ਨਾਲ ਸਵੇਰੇ ਖੇਤ ਵਿਚ ਕਪਾਹ ਚੁਣਨ ਲਈ ਚੱਲਣ। ਏਸ ਲਿਹਾਜ਼ ਨਾਲ ਓਸ ਸਹਿਤੀ ਦਾ ਭੈਣਾਂ ਭਾਗ ਭਰੀਏ ਕਹਿਣਾ ਠੀਕ ਭੀ ਹੋ ਸਕਦਾ ਹੈ| ਪਰ ਨਵਾਂ ਬੰਦ ਲਿਖਣ ਵਾਲੇ ਨੇ ਭੈਣਾਂ ਭਾਗ ਭਰੀਏ ਦੇ ਨਾਲ ਸਾਹਬਜਾਦੀਏ ਨਾਇਣੇ ਠੀਕ ਨਹੀਂ ਲਿਖਿਆ, ਇਸ ਵਾਸਤੇ ਕਿ ਇਕ ਸਹੇਲੀ ਦੂਜੀ ਸਹੇਲੀ ਨੂੰ ਸਾਹਿਬਜਾਦੀ ਨਹੀਂ ਕਹਿ ਸਕਦੀ। ਸੈਹਤੀ ਅਜੇ ਆਪ ਕੁਆਰੀ ਸੀ, ਓਹ ਦੁਸਰੀ ਆਪ ਜੇਡੀ ਨੂੰ ਸਾਹਿਬਜਾਦੀ ਕਿਸ ਤਰ੍ਹਾਂ ਕਹਿ ਸਕਦੀ ਸੀ ਤੇ ਨਾਲ ਹੋਰ ਗਲ ਹੈ ਕਿ ਇਕ ਜੱਟਾਂ ਦੀ ਧੀ ਨੈਣ ਦੀ ਧੀ ਨੂੰ ਸਾਹਿਬਜਾਦੀ ਨਹੀਂ ਆਖ ਸਕਦੀ। ਇਸ ਲਈ ਇਸ ਵਾਧੂ ਸ਼ੇਅਰ ਨੂੰ ਵਾਰਸ ਦੇ ਨਾਮ ਨਾਲ ਜੋੜਨਾ ਹੀ ਉਕਾਈ ਹੈ।
ਵਾਪਸੀ ਮੋੜਾ)ਹੀਰ ਰਾਂਝੇ ਦੇ ਕਿੱਸੇ ਦੀ ਸਮਾਪਤੀ ਦੇ ਪਿਛੋਂ ਆਪ ਵਤਨ ਨੂੰ ਮੋੜਾ ਪਾ ਆਏ। ਪੈਹਲਾਂ ਆਪ ਕਸੁਰ ਪਹੁੰਚੇ। ਆਪ ਦੀ ਇਸ਼ਕ ਦੀ ਦਾਸਤਾਨ ਅਤੇ ਤਸਨੀਫ ਕੀਤੇ ਹੋਏ ਕਿਸੇ ਦੀ ਸ਼ੋਹਰਤ ਸੁਗੰਧੀ ਦੀ ਤਰ੍ਹਾਂ ਸਾਰੇ ਪੰਜਾਬ ਵਿਖੇ ਫੈਲ ਚੁਕੀ ਸੀ। ਜਦ ਕਸੂਰ ਪੁਜੇ ਤਾਂ ਹਜ਼ਰਤ ਗੁਲਾਮ ਮੁਰਤਜ਼ਾ ਆਪ ਨੂੰ ਵੇਖ ਕੇ ਬੜੇ ਨਾਰਾਜ਼ ਹੋਏ ਅਤੇ ਫਰਮਾਇਆ-
ਬੁਲ੍ਹੇ ਸ਼ਾਹ ਨੂੰ ਪੜ੍ਹਾਇਆ ਤਾਂ ਉਸ ਨੇ ਸਾਰੰਗੀ ਪਕੜ ਲਈ ਅਰ ਤੈਨੂੰ ਪੜ੍ਹਾਇਆ ਤਾਂ ਤੂੰ ਇਸ਼ਕੀਆ ਕਿੱਸੇ ਲਿਖਣੇ ਸ਼ੁਰੂ ਕਰ ਦਿਤੇ| ਇਹ ਕਹਿ ਕੇ ਇਕ ਖਾਦਮ ਨੂੰ ਹੁਕਮ ਦਿੱਤਾ, ਕਿ ਇਸ ਤੇ ਇਸ਼ਕ ਦਾ ਭੂਤ ਸਵਾਰ ਹੈ, ਏਹਨੂੰ ਜ਼ਰਾ ਕੋਠੜੀ ਵਿਚ ਬੰਦ ਕਰ ਦਿਓ
ਅਗਲੇ ਭਲਕ ਓਨ੍ਹਾਂ ਨੇ ਆਪ ਨੂੰ ਕੋਠੜੀ ਵਿਚੋਂ ਕਢਵਾਇਆ ਅਤੇ ਮਖੌਲ ਦੇ ਤੌਰ ਤੇ ਆਖਿਆ ਕਿ ਉਹ ਕਿੱਸਾ ਜ਼ਰਾ ਸਾਨੂੰ ਭੀ ਤਾਂ ਸੁਣਾ। ਇਹ ਹੁਕਮ ਸੁਣ ਕੇ ਸਯਦ ਵਾਰਸ ਸ਼ਾਹ ਨੇ ਹੀਰ ਦੇ ਕਿਧਰੋਂ ੨ ਚੰਗੇ ੨ ਬੈਂਤ ਸੁਣਾਏ, ਜਿਨ੍ਹਾਂ ਨੂੰ ਸੁਣਦਿਆਂ ਓਹਨਾਂ ਤੇ ਬਹੁਤ ਹੀ ਅਸਰ ਹੋਇਆ ਅਤੇ ਫਰਮਾਇਆ-
ਵਾਰਸ! ਤੂੰ ਬਹਾਰ ਦਾਨਸ਼ ਦੇ ਕਰਤਾ ਅਨਾਇਤਉੱਲਾ ਵਾਂਗ [[[[[[ਮੁੰ]]]]]] ਦੀ ਰੱਸੀ ਵਿਚ ਜਵਾਹਰਾਤ ਪਰੋ ਦਿੱਤੇ ਹਨ। ਏਸ ਪ੍ਰਵਾਨਗੀ ਦੇ ਮਾਣ ਪਿਛੋਂ ਕਿਸੇ ਦੀ ਮੰਗ ਬਹੁਤ ਹੀ ਵਧ ਗਈ। ਏਥੋਂ ਤਾਈਂ ਕਿ ਲੋਕ ਆਉਂਦੇ ਅਰ ਸਾਰੀ ੨ ਕਿਤਾਬ ਨਕਲ ਕਰਕੇ ਲੈ ਜਾਂਦੇ।
ਤਸਨੀਫ਼ਾਂ-ਹੀਰ ਰਾਂਝੇ ਦੇ ਕਿਸੇ ਨੂੰ ਪੜ੍ਹਨ ਤੋਂ ਪਤਾ ਲਲਦਾ ਹੈ ਕਿ ਆਪ ਓਸ ਵੇਲੇ ਇਕ ਮੰਨੇ ਸ਼ਾਇਰ ਸਨ ਅਰ ਏਸ ਕਿੱਸੇ ਦੀ ਤਸਨੀਸਫ਼ ਤੋਂ ਪਹਿਲਾਂ ਸ਼ਾਇਰੀ ਵਿਚ ਚੰਗੀ ਯੋਗਤਾ ਪ੍ਰਾਪਤ ਕਰ ਚੁਕੇ ਸਨ। ਏਸ ਸਿਲਸਿਲੇ ਵਿਚ ਆਪ ਦੀਆਂ ਕੁਝਕੁ ਹੋਰ ਸੰਖਿਪਤ ਤਸਨੀਫ਼ਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਪ੍ਰੰਤੂ ਏਨ੍ਹਾਂ ਤੋਂ ਇਹ ਪਤਾ ਨਹੀਂ ਚਲ ਸਕਿਆ ਕਿ ਓਹ ਹੀਰ ਤੋਂ ਪੈਹਲਾਂ ਦੀਆਂ ਰਚਨਾਂ ਹਨ ਜਾਂ ਪਿਛੋਂ ਦੀਆਂ। ਜਿਨ੍ਹਾਂ ਵਿਚੋਂ "ਉਸ਼ਤਰ ਨਾਮਾ" "ਮਿਹਰਾਜਨਾਮਾ"ਚੂੜ੍ਹੀਨਾਮਾ" ਅਰਬੀ ਕਸੀਦਾ ਬੁਰਦਾ ਦਾ ਪੰਜਾਬੀ ਤਰਜਮਾ ਹੈ। ਹੋਰ "ਚੋਣਵੇਂ ਦੋਹੜੇ” ਆਦਿ ਦਾ ਨਾਮ ਭੀ ਲਿਆ ਜਾਂਦਾ ਹੈ।
ਇਨ੍ਹਾਂ ਵਿਚੋਂ ਉਸ਼ਤਰ ਨਾਮਾਂ'ਤੇ'ਚੂੜ੍ਹੇਟੀ ਨਾਮਾ'ਸੰਖੇਪ ਜਿਹੀਆਂ ਵੇਦਾਂਤ ਭਰੀਆਂ