ਨਜ਼ਮਾਂ ਹਨ ਅਤੇ ਮਿਹਰਾਜ ਨਾਮੇ ਵਿਚ ਰਬ ਦੇ ਪੈਗੰਬਰ ਦੀ ਉਪਮਾ ਅਤੇ ਮਿਹਰਾਜ ਦਾ ਵਾਕਿਆ ਦਰਜ ਹੈ।
*ਮਿਹਰਾਜ ਨਾਮਾ ਅਤੇ ਚੂਹੜੀ, ਹੀਰ ਵਾਰਸ ਪੀਰਾਂ ਦਿੱਤਾ ਦੇ ਨਾਲ ਸ਼ਾਮਲ ਹਨ।
ਰਚਨਾ ਦਾ ਨਮੂਨਾ-ਮਿਹਰਾਜਨਾਮੇ ਨੂੰ ਇਸ ਤਰ੍ਹਾਂ ਸ਼ੁਰੂ ਕਰਦੇ ਹਨ:-
ਹਮਦ ਇਲਾਹੀ ਆਖ ਜ਼ਬਾਨੋਂ, ਸਾਬਤ ਹੋ ਕੇ ਦਿਲੋਂ ਬਜਾਨੋਂ।
ਤਾਂ ਕੁਝ ਬਖਰਾ ਮਿਲੇ ਈਮਾਨੋਂ, ਸਰਾ ਸ਼ੁਕਰ ਗੁਜ਼ਾਰੀ ਦਾ।
ਚੂਹੜੀ ਨਾਮੇ ਵਿਚੋਂ ਕੁਝ ਕੁ ਬੈਂਤ
ਤਨ ਖਲਵਾੜਾ ਆਂਹੀ ਕਾਂਹੀ, ਇਹ ਭਰੀਆਂ ਦਰਦ ਕਹਾਇਆ।
ਕਾਮ, ਕ੍ਰੋਧ, ਲੋਭ, ਹੰਕਾਰੋਂ, ਇਹ ਭੁੱਕਰ ਵਾਂਗ ਉਡਾਇਆ।
ਵਾਰਸ ਬੋਹਲ ਜਾਤ ਇਲਾਹੀ, ਦਾਣਾ ਨਿਕਲ ਆਇਆ।
ਗਰਮ ਗੋਹਾ ਤੇ ਨਰਮ ਚੂੱੜ੍ਹੇਟੀ, ਸਿਰ ਬਿਰਹੋਂ ਛੱਜ ਚੁਕਾਏ।
ਸੌੜੀਆਂ ਗਲੀਆਂ ਲਗਦੇ ਧਿੱਕੇ, ਹਾਲ ਨਾ ਵੇਖੀਂ ਮਾਏ।
ਉਚੀਆਂ ਕੜੀਆਂ ਨੀਵੇਂ ਦਰਵਾਜ਼ੇ,ਅਸਾਂ ਲਿਖਲਿਖ ਹਾਲ ਵੰਞਾਏ।
ਮੈਂ ਮੈਂ ਕਰਦੀ ਕੁੱਠੀ ਬਕਰੀ, ਉਲਟੀ ਖੱਲ ਲੁਹਾਈ।
ਅਜ਼ਾਜ਼ੀਲ ਨੂੰ ਖੁਦੀਉਂ ਗਲ ਵਿਚ, ਲਾਹਨਤ ਤੌਕ ਪੈਹਨਾਈ।
ਵਾਰਸ ਮੈਂ ਨਾ ਮੈਂ ਨਾ ਆਖੇ, ਸ਼ਾਹਾਂ ਦਸਤ ਬਿਠਾਈ।
ਏਨ੍ਹਾਂ ਦੋਹਾਂ ਨਜ਼ਮਾਂ ਦੇ ਪਿਛੋਂ ਕੁਝ ਕੁ ਦੋਹੜੇ ਵਾਰਸ ਸ਼ਾਹ ਦੇ ਦਰਜ ਹਨ। ਹੀਰ ਵਾਰਸ ਲਿਖੀ ਹੋਈ ਪੀਰਾਂ ਦਿਤੇ ਦੀ ਪੰਨਾ ੩੦੬। ਉਨ੍ਹਾਂ ਵਿਚੋਂ ਪਹਿਲਾ ਦੇਹੜਾ ਹੇਠਾਂ ਲਿਖਦੇ ਹਾਂ-
ਦੋ ਨੈਨ ਤੇਰੇ ਖੂੰ ਰੋਜ਼, ਖੰਜਰ ਥੀਂ ਤੇਜ਼, ਕਿਆਮਤ ਖੇਜ਼, ਜ਼ੁਲਮ ਅੰਗੇਜ਼,
ਬਰੇਜ਼ ਬਰੋਜ਼, ਸ਼ਮਸ ਤਬਰੇਜ਼ ਜਿਹੇ ਪੁਕਾਰਦੇ। ਇਹ ਮਸਤ ਸਦਾ ਖੁਮਾਰ, ਰਹਿਨ ਬੀਮਾਰ, ਹੋਵਨ ਦੋ ਚਾਰ ਮੋਹਨ ਸੰਸਾਰ,
ਵੇਖੀਂ ਇਕ ਵਾਰ, ਪਕੜ ਤਲਵਾਰ, ਮੋਇਆਂ ਨੂੰ ਮਾਰਦੇ। ਇਹ ਕਹੇ ਤੇਰੇ ਦੋ ਨੈਣ, ਮਮੋਲੇ ਹੈਨ, ਸਦਾ ਬੇ ਚੈਨ, ਜੰਗਲ ਨੂੰ ਵੈਹਨ,
ਤੇ ਡਾਬੂ ਲੈਨ, ਛੋੜ ਅਪਨਾ ਸੈਨ, ਰੁਲਨ ਵਿਚ ਬਾਰ ਦੇ। ਚੁਕ ਪਰਦਾ ਮੂੰਹ ਥੀਂ ਲਾਹ, ਆ ਵਾਰਸ ਸ਼ਾਹ, ਦੋਰਸ ਦੀ ਚਾਹ ਖਲੋਤੇ ਰਾਹ,
ਤੇ ਕਰਨ ਨਿਗਾਹ, ਭੁੱਖੇ ਦੀਦਾਰ ਦੇ।
ਲਗ ਭਗ ਸੰਨ ੧੯੧੮ ਈ: ਦਾ ਵਾਕਿਆ ਹੈ ਕਿ ਜਦੋਂ ਮੀਆਂ ਪੀਰਾਂ ਦਿੱਤਾ ਅੰਮ੍ਰਿਤਸਰ ਆਏ,ਓਸ ਵੇਲੇ ਉਨ੍ਹਾਂ ਨੇ ਭੀ ਇਹੀ ਦੋਹੜਾ ਨਾਚੀਜ਼ ਕੁਸ਼ਤਾ ਨੂੰ ਸੁਣਾਂਦਿਆਂ ਹੋਇਆਂ ਆਪਣਾ ਤਸਨੀਫ਼ ਕੀਤਾ ਦਸਿਆ ਸੀ, ਅਰ ਦੂਸਰੇ ਇਹ ਵਾਰਸ ਦਾ ਹੋ ਭੀ ਨਹੀਂ ਸਕਦਾ। ਇਸ ਵਾਸਤੇ ਕਿ ਮਿਸਾਲ ਦੇ ਤੌਰ ਤੇ ਸਾਰੀ ਕਿਤਾਬ ਹੀਰ ਵਿਚੋਂ ਜਾਂ ਉਨ੍ਹਾਂ ਦੀ ਕਿਸੇ ਥਾਂ ਭੀ ਅਜਿਹੀ ਜੰਜੀਰਦਾਰ ਕਵਿਤਾ ਮੌਜੂਦ ਨਹੀਂ ਹੈ। ਫ਼ਜ਼ਲ ਸ਼ਾਹ
*ਹੀਰ ਵਾਰਸ ਭਾਈ ਕਰਤਾ ਪੰਨਾ ੩੦੧-੩੦੭