ਪੰਨਾ:ਪੰਜਾਬ ਦੇ ਹੀਰੇ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੩ )

ਮਿੱਟੀ ਕਾ ਇਕ ਚਰਾਗ਼ ਹੈ ਇਸ ਯਾਦਗਾਰ ਪਰ,

ਰੌਸ਼ਨ (ਜਸੋ ਕਿਸੀ ਨੇ ਕੀਆ ਹੀ ਨਹੀਂ ਕਭੀ।

ਗਰਦ ਗੁਬਾਰ ਜਮਾਂ , ਹੈ ਗਰਦ ਗੁਬਾਰ ਪਰ,

ਝਾੜੂ ਯਹਾਂ ਕਿਸੀ ਨੇ ਦੀਆ ਹੀ ਨਹੀਂ ਕਭੀ

ਪਹੁੰਚਾ ਬਲਦ ਖਿੱਤਾਏ ਮਗ਼ਰ ਬ ਮੈਂ ਤੇਰਾ ਨਾਮ-

ਪੰਜਾਬ ਕਾਂ ਹੈ ਸ਼ੈਕਸਪੀਅਰ ਲਾ ਕਲਾਮ ਤੂ ।

ਪੰਜਾਬੀਓਂ ਕੇ ਵਾਸਤੇ ਹੈ ਸ਼ਰਮ ਕਾ ਮੁਕਾਮ,

ਇਸ ਤਰਹ ਸੇ ਪੜਾ ਰਹੇ ਬੇ ਨਕਸ਼ੋ ਨਾਮ ਤੂ ।

ਵਾਰਸ ਦੀ ਸ਼ਾਇਰੀ-ਵਾਰਸ ਸ਼ਾਹ ਆਪਣੀ ਸ਼ਾਇਰੀ ਸੰਬੰਧੀ ਆਪ ਲਿਖਦਾ ਹੈ:-

ਬਾਤ ਬਾਤ ਤੇਰੀ ਵਿੱਚ ਹੈਨ ਕਾਮਨ,

ਵਾਰਸ ਸ਼ਾਹ ਦਾ ਸ਼ਿਅਰ ਕੀ ਹਰ ਹੈ ਨੀ ।

ਇਹ ਬਿਲਕੁਲ ਸੱਚ ਕਿਹਾ ਸੂ । ਇਕ ਸੁਭਾਵਕ ਸ਼ਾਇਰ ਵਾਸਤੇ ਜਿਨ੍ਹਾਂ ਖ਼ੂਬੀਆਂ ਦਾ ਹੋਣਾ ਜ਼ਰੂਰੀ ਹੈ,ਰੱਬ ਨੇ ਉਹ ਬਹੁਤ ਹਦ ਤਕ ਵਾਰਸ ਨੂੰ ਬਖ਼ਸ਼ੀਆਂ ਸਨ । ਵਾਰਸ ਦੀ ਆਲ-ਸ਼ਕਤੀ, ਵਾਕਫ਼ੀਅਤ,ਕਾਦਰਉਲਕਲਾਮੀ, ਠੇਠ ਬੋਲੀ ਦਾ ਜਾਣਨਾ, ਲਿਖਣਾ, ਬੋਲਣਾ, ਕਥਨ ਦੀ ਪਕਿਆਈ, ਮੁਹਾਵਰੇ ਵਰਤਣ ਦੀ ਜਾਚ, ਤਮਸੀਲੀ ਰੰਗਤ ਆਦ ਸਭ ਖੂਬੀਆਂ ਮੌਜੂਦ ਹਨ ।ਉਸ ਨੇ ਸਾਧਾਰਨ ਤੋਂ ਸਾਧਾਰਨ ਵਾਕਿਆ ਨੂੰ ਭੀ ਲਿਆ ਤਾਂ ਉਸ ਦੇ ਸਾਰੇ ਅੰਗਾਂ ਭਾਗਾਂ ਤੇ ਚਾਨਣਾ ਪਾਇਆ, ਅਰ ਉਸ ਦੇ ਹੁੰਦਿਆਂ ਭੀ ਸਚਾਈ ਤੇ ਗਿਆਤ ਨੂੰ ਭੁਲਿਆ ਨਹੀਂ, ਜੋ ਸ਼ਾਇਰੀ ਦੀ ਵਡੀ ਖੂਬੀ ਹੈ ।

ਸ਼ਾਇਰੀ ਦੇ ਕਸਬ ਵਿਚ ਸ਼ਿਅਰ ਦੀਆਂ ਵਡੀਆਂ ਖੂਬੀਆਂ ਸਾਦਗੀ, ਸਫ਼ਾਈ ਅਸਲੀਅਤ ਅਤੇ ਜੋਸ਼ ਸਮਝੀਆਂ ਜਾਂਦੀਆਂ ਹਨ ਅਰ ਜੋ ਵਾਟਸ ਦੇ ਕਲਾਮ ਨੂੰ ਓਸ ਕਸਵੱਟੀ ਤੇ ਪਰਖਿਆ ਜਾਏ ਤਾਂ ਉਹ ਇਸ ਤੇ ਪੂਰਾ ਉਤਰਦਾ ਹੈ । ਇਹ ਸਮਝਦਿਆਂ ਹੋਇਆਂ ਕਿ ਮੁਲਕੀ ਤੇ ਕੌਮੀ ਸੇ ਮੁਲਕ ਅਤੇ ਕੌਮਦੇ ਇਖਲਾਕ(ਸੁਭਾਵ ਤੇ ਆਚਰਨ) ਤੇ ਅਸਰ ਪਾਏ ਬਿਨਾਂ ਨਹੀਂ ਰਹਿ ਸਕਦੇ ਅਰ ਇਹੀ ਕਿੱਸੇ ਕੁਦਰਤੀ ਵਿੱਦਿਆ ਹਨ, ਜਿਸ ਤੋਂ ਕੌਮੀ ਕਰੈਕਟਰ ਬਣਦਾ ਹੈ ਜਾਂ ਆਮ ਲੋਕ ਆਜ਼ਾਦ ਤਾਲੀਮ ਪ੍ਰਾਪਤ ਕਰਦੇ ਹਨ । ਫਿਤਰਤ ਇਨਸਾਨੀ ਦੀ ਏਸ ਨਬਜ਼ ਦੀ ਪਛਾਣ ਕਰਨ ਵਾਲੇ ਨੇ ਕਿਤਾਬ ਵਿਚ ਥਾਂ ਥਾਂ ਤੇ ਆਮ ਲੋਕਾਂ ਦੀ ਮਜ਼ਹਬੀ, ਇਖ਼ਲਾਕੀ, ਤਮਦਨੀ ਅਰ ਘਰੋਗੀ ਹਾਲਤ ਤੇ ਮੁਕਾਲਮੇ (ਆਪੋ ਵਿਚ ਦੀ ਬੋਲ ਚਾਲ) ਜਾਂ ਮੁਨਾਜ਼ਰੇ ਲਿਖੇ ਹਨ, ਓਹਨਾਂ ਦੀ ਭਲਿਆਈ ਬੁਰਿਆਈ ਤੇ ਬਹਿਸ ਕੀਤੀ ਹੈ । ਪੂਰਨ ਰਾਵਾਂ ਤੇ ਮਸ਼ਵਰੇ ਦਿਤੇ ਹਨ ਅਰ ਇਨਸਾਨੀ ਜਜ਼ਬਿਆਂ ਦੀ ਹੂਬਹੂ ਤਸਵੀਰ ਖਿਚਣ ਦੇ ਨਾਲ ਨਾਲ ਫਕਰ ਅਤੇ ਦਰਵੇਸ਼ੀ ਅਰ ਇਸ਼ਕ ਤੇ ਮੁਹੱਬਤ ਦੀ ਸਹੀ ਸਹੀ ਕੈਫ਼ੀਅਤ ਅਤੇ ਹਕੀਕਤ ਭੀ ਵਰਣਨ ਕਰ ਦਿਤੀ ਹੈ ਤਾਕਿ ਆਮ ਖਾਸ ਆਪਣੇ ਆਪਣੇ