ਪੰਨਾ:ਪੰਜਾਬ ਦੇ ਹੀਰੇ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਵਿਤ ਅਨੁਸਾਰ ਉਨ੍ਹਾਂ ਦੇ ਹੱਕਾਂ ਤੋਂ ਲਾਭਵੰਦ ਹੋ ਸਕਣ। ਮੁਨਾਜ਼ਰਾ, ਮੁਕਾਲਮਾਂ ਜਾਂ ਅਫ਼ਸਾਨਾ ਜੇ ਕਿਸੇ ਹਛੇ ਤ੍ਰੀਕੇ ਨਾਲ ਲਿਖਿਆ ਜਾਵੇ ਤਾਂ ਮਨੁੱਖੀ ਜਜ਼ਬਿਆਂ ਤੇ ਬੜਾ ਡੂੰਘਾ ਅਸਰ ਪੈਂਦਾ ਹੈ। ਵਾਰਸ ਨੇ ਭੀ ਜ਼ਿਆਦਾ ਜ਼ੋਰ ਮੁਕਾਲਮਿਆਂ ਤੇ ਖ਼ਰਚ ਕੀਤਾ ਹੈ ਅਰ ਉਨ੍ਹਾਂ ਦੇ ਅੰਦਰ ਉਸ ਨੇ ਜ਼ਿੰਦਗੀ ਦੇ ਹਰ ਪਹਿਲੂ ਤੇ ਰੌਸ਼ਨੀ ਪਾਈ ਹੈ।

ਹੀਰ ਅਤੇ ਉਸ ਦੀ ਮਾਂ ਦਾ ਮੁਕਾਲਮਾਂ ਦਿਲਚਸਪ ਹੈ।
ਕਾਜ਼ੀ ਅਤੇ ਹੀਰ ਦਾ ਮੁਬਾਹਸਾ-ਓਸ ਵਿਚ ਸ਼ਰੀਅਤਾਂ ਅਤੇ ਇਸ਼ਕ ਦੀ ਹਕੀਕਤ
ਅ ਦੁਹਾਂ ਦੀਆਂ ਵਰਤੋਂ ਕਰਨ ਦੀਆਂ ਹਦਾਂ ਵਰਣਨ ਕਰ ਦਿਤੀਆਂ ਗਈਆਂ ਹਨ।
ਨਾਥ ਅਤੇ ਰਾਂਝੇ ਦਾ ਮਕਾਲਮਾਂ-ਵੇਦਾਂਤ (ਅੰਤਸ਼ ਕਰਨ,ਸੁਧੀ,ਗਿਆਨ) ਅਰ ਓਸ ਦੇ ਭਿੰਨ ੨ ਅਸਥਾਨਾਂ ਤੇ ਦਰਜਿਆਂ ਦੀ ਕੈਫ਼ੀਅਤ ਉਨ੍ਹਾਂ ਦੀ ਪ੍ਰਾਪਤੀ ਦੇ ਸਾਧਨ (ਜ਼ਰੀਏ) ਅਰ ਨਕਲੀ ਪੀਰਾਂ ਫਕੀਰਾਂ ਦੀ ਹਕੀਕਤ ਭੀ ਦੱਸੀ ਹੈ।
ਸਹਿਤੀ ਅਤੇ ਜੋਗੀ ਦਾ ਮੁਕਾਲਮਾਂ ਮਨੁੱਖ ਜੀਵਨ ਦੇ ਭਿੰਨ ੨ ਪੈਹਲੂਆਂ ਤੇ ਰੋਸ਼ਨੀ ਪਾਣ ਦੇ ਨਾਲ ਕਿਰਦਾਰ ਨਵੀਸੀ ਦਾ ਸ਼ਾਨਦਾਰ ਨਮੂਨਾ ਹੈ।
ਵਾਰਸ ਸ਼ਾਹ ਨੇ ਏਨ੍ਹਾਂ ਮੁਕਾਮਿਆਂ ਜਾਂ ਮੁਨਾਜ਼ਰਿਆਂ ਵਿਚ ਥਾਂ ਪਰ ਥਾਂ ਅਜਿਹੀਆਂ ਮੰਨੀਆਂ ਪਰਮੰਨੀਆਂ ਤੇ ਆਲਮਗੀਰ ਹਕੀਕਤਾਂ ਤੇ ਜਾਣਾਂ ਪਛਾਣਾਂ ਵਰਣਨ ਕੀਤੀਆਂ ਹਨ, ਜੋ ਮਜ਼ਹਬ ਮਿੱਲਤ, ਕੌਮ ਨਸਲ ਅਤੇ ਅਸਥਾਨ ਤੇ ਜ਼ਮਾਨੇ ਦੇ ਲਿਹਾਜ਼ ਤੋਂ ਬਿਨਾਂ ਹਰ ਮਨੁਖ ਵਾਸਤੇ ਇਕੋ ਜਿਹੇ ਆਗੂ ਬਣ ਸਕਦੇ ਹਨ।

ਪੰਜਾਬੀ ਸ਼ਾਇਰੀ ਵਿਚ ਮਕੂਲਾਇ ਸ਼ਾਇਰ (ਕਵੀ ਵਾਕ) ਨੂੰ ਵਾਰਸ ਨੇ ਵਰਤੋਂ ਵਿਚ ਆਂਦਾ ਹੈ, ਜੋ ਹਿੰਦੀ ਕਵੀਆਂ ਦੇ 'ਕਵੀ ਵਾਕ' ਦਾ ਉਲਥਾ ਹੈ, ਅਰ ਉਸ ਕੋਲੋਂ ਬਹੁਤ ਹੀ ਲਾਭਵੰਦਾ ਕੰਮ ਲਿਆ ਹੈ, ਅਰਥਾਤ ਸ਼ਾਇਰੀ ਅਜਿਹੀ ਗੱਲ ਹੈ, "ਕਿਸੇ ਕੈਰੈਕਟ੍ਰ ਦੇ ਮੂੰਹੋਂ ਅਖਵਾਣਾ ਯੋਗ ਨਹੀਂ ਸਮਝਦਾ ਪਰ ਓਸ ਮੌਕਿਆ ਤੇ ਉਸ ਦਾ ਵਰਣਨ ਕਰਨਾ ਜ਼ਰੂਰੀ ਖਿਆਲ ਕਰਦਾ ਹੈ, ਮਕੂੂਲਾ ਸ਼ਾਇਰੀ ਦੇ ਅਨਵਾਨ (ਸਿਰ ਲੇਖ) ਨਾਲ ਵਰਣਨ ਕਰ ਦੇਂਦਾ ਹੈ।

ਵਾਰਸ ਦੇ ਕਲਾਮ ਦੀ ਚੋਣ ਬੜੀ ਕਠਿਨ ਹੈ। ਸ਼ੁਰੂ ਤੋਂ ਅਖੀਰ ਤਕ ਜਿਸ ਮਿਸਰੇ, ਜਿਸ ਸ਼ਿਅਰ ਅਰ ਜਿਸ ਖਿਆਲ ਨੂੰ ਭੀ ਵੇਖੀਏ, ਇਕ ਤੋਂ ਇਕ ਵਧ ਚੜ੍ਹ ਕੇ ਹੈ। ਮਿਸਾਲ ਦੇ ਤੌਰ ਤੇ ਕੁਝਕੁ ਤਸ਼ਬੀਹਾਂ ਅਤੇ ਕਲਾਮ ਦੇ ਨਮੂਨੇ ਹੇਠਾਂ ਲਿਖਦੇ ਹਾਂ:-

ਵਾਰਸ ਨੇ ਪੰਜਾਬੀ ਜ਼ਬਾਨ ਦੀ ਮੰਨੀ ਪ੍ਰਮੰਨੀ, ਪੂਤਿਸ਼ਟਤ ਤਸ਼ਬੀਹਾਂ (ਰੂਪਕ ਅਲੰਕਾਰਾਂ) ਨੂੰ ਥਾਂ ਪਰ ਥਾਂ ਬੜੀ ਖੂੂਬੀ ਨਾਲ ਵਰਤੋਂ ਵਿਚ ਲਿਆਂਦਾ ਹੈ, ਯਥਾ-

ਰਾਂਝਾ ਸੱਟ ਖੂੰਡੀ ਅਤੇ ਲਾਹ ਭੂਤਾ,
ਛਡ ਚਲਿਆ ਸਭ ਮੰਗਵਾੜ ਮੀਆਂ।

ਜਿਹਾ ਚੋਰ ਨੂੰ ਖੁਰੇ ਦਾ ਖੜਕ ਪਹੁੰਚੇ,
ਛੱਡ ਤਰਦਾ ਏ ਸੰਨ੍ਹ ਦਾ ਪਾੜ ਮੀਆਂ।

ਚੂਚਕ ਕੈਦੋ ਦੀ ਸ਼ਿਕੈਤ ਤੇ ਹੀਰ ਦਾ ਪਤਾ ਲਗਾਣ ਵਾਸਤੇ ਬੇਲੇ ਵਿਚ ਜਾਂਦਾ ਹੈ ਅਤੇ ਉਥੇ ਜਾ ਕੇ ਘਾਤ ਵਿਚ ਬਹਿੰਦਾ ਹੈ। ਉਸ ਹਾਲਤ ਨੂੰ ਵਰਣਨ ਕਰਦਿਆਂ ਹੋਇਆਂ ਕਿਹੀ ਯੋਗ ਤਸ਼ਬੀਹ ਦਿੱਤੀ ਹੈ-