ਪੰਨਾ:ਪੰਜਾਬ ਦੇ ਹੀਰੇ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)

ਕੱਛ ਪੁਆਣਾ ਇਕ ਪੁਰਾਣਾ ਮੁਹਾਵਰਾ ਹੈ, ਜਿਸ ਦਾ ਭਾਵ ਹੈ ਕਿ ਗਿਰਦਾਵਰ, ਪਟਵਾਰੀ ਆਦ ਕੋਲੋਂ ਜ਼ਮੀਨ ਵੰਡਾਣੀ। ਪਹਿਲੇ ਜ਼ਮਾਨੇ ਵਿੱਚ ਏਨ੍ਹਾਂ ਨੂੰ ਕਾਛੂੂ ਕਹਿੰਦੇ ਸਨ,ਅਜ ਕਲ ਪਟਵਾਰੀ, ਗਿਰਦਾਵਰ ਕਹਿੰਦੇ ਹਨ। ਏਸੇ ਗਲ ਨਾਲ ਸਬੰਧ ਰਖਦੇ ਪੁਰਾਣੇ ਗੀਤ ਦਾ ਇਕ ਬੰਦ ਹੇਠਾਂ ਲਿਖਦੇ ਹਾਂ ਜੋ ਕਾਛੁ ਸ਼ਬਦ ਦਾ ਜ਼ਿਕਰ ਕਰਦਾ ਹੈ-

"ਫਿਰੀਆਂ ਰੁਤਾਂ ਘਰ ਕਾਛੂੂ ਆਏ
ਨਾ ਘਰ ਢੋਲਾ ਨਾ ਢੋਲ ਦੇ ਜਾਏ
ਮੈ ਨਿਮਾਣੀ ਕੋਲ ਖਲਿਆਂ ਕਛਾਏ"

ਰਾਂਝਾ ਬਾਲ ਨਾਥ ਦੇ ਪਾਸ ਜੋਗ ਲੈਣ ਲਈ ਜਾਂਦਾ ਹੈ, ਤਦੋਂ ਓਹ ਉਸ ਨੂੰ ਜੋਗ ਅਤੇ ਵੇਦਾਂਤ ਸੰਬੰਧੀ ਯੋਗ ਗਲਾਂ ਦਸਦੇ ਹਨ:-

ਘੋੜਾ ਸਬਰ ਦਾ ਜ਼ਿਕਰ ਦੀ ਵਾਗ ਦੇ ਕੇ, ਨਫ਼ਸ ਮਾਰਨਾ ਕੰਮ ਬਹੁ ਚੰਗਿਆਂ ਦਾ।
ਜਿਹੜੇ ਮਰਨ ਸੋ ਫਕਰ ਥੀਂਂ ਹੋਣ ਵਾਕਫ,ਨਹੀਂ ਕੰਮ ਇਹ ਮਰਨ ਥੀਂਂ ਸੰਗਿਆਂ ਦਾ।

ਤੌਹੀਦ ਤਸੱਵਫ ਦੀ ਸੰਥਾ ਸਿਖਾਂਦੇ ਹੋਏ ਕਹਿੰਦੇ ਹਨ:-

ਮਾਲਾ ਮਣਕਿਆਂ ਵਿਚ ਜਿਉਂ ਇਕ ਧਾਗਾ, ਜਲਵਾ ਸਰਬ ਕੇ ਬੀਚ ਸਮਾ ਰਿਹਾ।
ਜਿਵੇਂ ਪੱਤਰੀਂ ਮੈਂਹਦੀ ਦੇ ਰੰਗ ਰਚਿਆ, ਤਿਵੇਂ ਜਾਨ ਜਹਾਨ ਵਿਚ ਆ ਰਿਹਾ।
ਜਿਵੇਂ ਰਕਤ ਸਰੀਰ ਜੋ ਸਾਸ ਅੰਦਰ, ਤਿਵੇਂ ਜੋਤ ਮੇਂ ਜੋਤ ਸਮਾ ਰਿਹਾ।

ਵਾਕਿਆ ਨਿਗਾਰੀ-ਵਾਰਸ ਸ਼ਾਹ ਜਿਸ ਵਾਕਿਆ ਜਾਂ ਸੀਨ ਨੂੰ ਬਿਆਨ ਕਰਦੇ ਹਨ, ਹੂੂ ਬਹੂੂ ਓਸ ਦੀ ਕੈਫੀਅਤ ਅਖਾਂ ਦੇ ਸਾਹਮਣੇ ਪੈਦਾ ਕਰ ਦੇਂਦੇ ਹਨ, ਜਿਹਾ ਕਿ ਓਹਨੇ ਸਵੇਰ ਸਾਰ ਤੜਕੇ ਦਾ ਨਜ਼ਾਰਾ ਲਿਖਿਆ ਹੈ-

ਚਿੜੀ ਚੂਕਦੀ ਨਾਲ ਜਾਂ ਟੁਰੇ ਪਾਂਂ, ਪਈਆਂ ਦੁਧ ਦੇ ਵਿਚ ਮਧਾਣੀਆਂ ਨੀ।
ਸੁਬਹ ਸਾਦਕ ਹੋਈਜਦੋਂ ਆਣ ਰੌਸ਼ਨ,ਤਦੋਂ ਲਾਲੀਆਂ ਆਣ ਚਿਚਲਾਣੀਆਂ ਨੀ।
ਕਾਰੋਬਾਰ ਵਿਚ ਹੋਇਆ ਜਹਾਨ ਸਾਰਾ, ਚਰਖੇ ਕਤਦੀਆਂ ਉਠ ਸੁਆਣੀਆਂ ਨੀ।
ਵੱਜਣ ਤੂੂਤੀਆਂ ਵਿਚ ਸ਼ਿਵਾਲਿਆਂ ਦੇ, ਪੂਜਾ ਚਲੀਆਂ ਕਰਨ ਖਤ੍ਰਣੀਆਂ ਨੀ।
ਹੋਏ ਕਾਫ਼ਲੇ ਕੁਚ ਸਰਾਂ ਵਿਚੋਂ, ਖੜਕੇ ਟੱਲ ਪ੍ਰਭਾਤ ਚਲਾਣੀਆਂ ਨੀ।
ਹਾਲੀ ਚਾਹੜ ਪੰਜਾਲੀਆਂ ਹਲੀਂ ਵਗੇ, ਸੀਆਂ ਭੋੋਏਂ ਨੂੰ ਜਿਨ੍ਹਾਂ ਨੇ ਲਾਣੀਆਂ ਨੀ।
ਪਾਣੀ ਲਾਣ ਨੂੰ ਕੱਮੀਆਂ ਖੂੂਹ ਜੁੱਤੇ, ਬੈਠੇ ਗਾਹਦੀ ਤੇ ਪਕੜ ਪਰਾਣੀਆਂ ਨੀ।
ਉਠ ਗੁਸਲ ਦੇ ਵਾਸਤੇ ਜਾਣ ਦੌੜੇ, ਸੇਜਾਂ ਰਾਤ ਨੂੰ ਜਿਨ੍ਹਾਂ ਨੇ ਮਾਣੀਆਂ ਨੀ।
ਰਾਂਝੇ ਕੂਚ ਕੀਤਾ ਆਇਆ ਨਦੀ ਉਤੇ, ਸਾਥ ਲਦਿਆ ਪਾ ਮੁਹਾਣੀਆਂ ਨੀ।
ਵਾਰਸ ਸ਼ਾਹ ਮੀਆਂ ਲੁੁਡਨ ਬੜੇ ਗੁਬਨ,ਕੁੱਪਾ ਸ਼ੈਹਦ ਦਾ ਲਦਿਆ ਬਾਣੀਆਂ ਨੀ।

ਇਸ ਤਰਾਂ ਜਿਸ ੨ ਮੌਕਿਆ ਤੇ ਭੀ ਆਪ ਨੇ ਕੋਈ ਨਜ਼ਾਰਾ ਵਿਖਾਇਆ,ਓਸ ਦੀ ਹੂਬਹੂ ਕੈਫ਼ੀਅਤ ਪੇਸ਼ ਕਰ ਦਿਤੀ ਹੈ।

ਵਾਰਸ ਦੀਆਂ ਖਾਮੀਆਂ-ਵਾਰਸ ਸ਼ਾਹ ਦੀ ਸ਼ਾਇਰੀ ਉਤੇ ਵਿਚਾਰ ਕਰਦਿਆਂ ਹੋਇਆਂ ਅਹਿਮਦ ਯਾਰ ਨੇ ਲਿਖਿਆ ਹੈ-