(੮੯)
ਵਿਖੇ ਰਬੜ ਜਾਂ ਲੜੀ ਦਾ ਜੋੜ ਹੋਵੇ, ਨਹੀਂ ਤਾਂ ਦਾਸਤਾਨ ਵਿਚ ਨੁੁਕਸ ਪੈਦਾ ਹੋ ਜਾਏਗਾ। ਵਾਰਸਸ਼ਾਹ ਵਰਗੇ ਸਿਆਣੇ ਸ਼ਾਇਰ ਦੇ ਕਲਾਮ ਵਿਚ ਇਹ ਨੁਕਸ ਕਈ ਥਾਂ ਪੈ ਗਿਆ ਹੈ, ਜਿਥੇ ਉਹ ਇਕ ਵਾਕਿਆ ਨੂੰ ਵਰਣਨ ਕਰਦਿਆਂ ਹੋਇਆਂ ਕਈ ਗ਼ੈਰ ਜ਼ਰੂਰੀ ਵਿਸਤਾਰਾਂ ਵਿਚ ਚਲੇ ਜਾਂਦੇ ਹਨ। ਤੀਸਰੀ ਖਾਮੀ ਉਰਜਾਨੀ ਜਾਂ ਫੁਹਾਸ਼ੀ (ਬੇ ਪਰਦਗੀ) ਹੈ। ਇਸ ਵਿਚ ਕੋਈ ਸ਼ਕ ਨਹੀਂ ਕਿ ਮੌਤਬਰ ਤੋਂ ਮੋਤਬਰ ਇਸ਼ਕੀਆ ਕਲਾਮ ਵਿਚ ਭੀ ਥੋੜੀ ਬਹੁਤ ਉਪਯਾਨੀ ਜ਼ਰੂਰ ਹੁੰਦੀ ਹੈ; ਪਰ ਵਾਰਸ ਦੀ ਕਲਾਮ ਵਿਚ ਇਹ ਖ਼ਾਮੀ ਜ਼ਰੂਰਤ ਤੋਂ ਬਹੁਤ ਵਧੇਰੇ ਹੈ। ਬਾਹਜ਼ੀ ਥਾਈਂ ਤਾਂ ਬੇਹਯਾਈ ਦੀ ਹਦ ਤਕ ਜਾ ਪਹੁੰਚਦੀ ਹੈ। ਯਥਾ ਰਾਂਝੇ ਅਤੇ ਮੁੱਲਾਂ ਦਾ ਮੁਕਾਲਮਾਂ, ਹੀਰ ਅਤੇ ਓਸ ਦੀਆਂ ਸਹੇਲੀਆਂ ਦੀ ਗੁਫਤਗੂ, ਸਹਿਤੀ ਅਤੇ ਹੀਰ ਦੀ ਗੱਲ ਬਾਤ ਆਦਿਕ। ਵਾਰਸ ਸ਼ਾਹ ਦੀਆਂ ਸ਼ਾਇਰਾਨਾ ਖੂਬੀਆਂ ਦੇ ਨਾਲ ਭੁਲਾਂ ਦਾ ਜ਼ਿਕਰ ਕਰਨਾ ਭਾਵੇਂ ਓਸ ਦੀ ਸ਼ੋਭਾ ਤੇ ਮਾਣ ਕਰਨ ਵਾਲਿਆਂ ਨੂੰ ਬਹੁਤ ਹੀ ਦੁਖਦਾਈ ਭਾਸੇਗਾ, ਫੇਰ ਕੀ ਵਾਕਿਆਤ ਲਿਖਣ ਵਾਲਿਆਂ ਦਾ ਫਰਜ਼ ਹੈ ਕਿ ਜਿਥੇ ਉਹ ਲਿਖ ਰਿਹਾ ਹੈ, ਉਹਦੇ ਕਲਾਮ ਦੀ ਚੰਗਿਆਈ ਮੰਦਿਆਈ ਵੀ ਦਸ ਦੇਵੇ। ਇਸ ਵਾਸਤੇ ਕੁਝਕੁ ਬੁਰਾਈਆਂ ਦਾ ਭੀ ਜ਼ਿਕਰ ਕਰ ਦਿੱਤਾ ਗਿਆ ਹੈ। ਅਰ ਇਹ ਹਕੀਕਤ ਹੈ ਕਿ ਵਾਰਸ ਜਿਹੇ ਪੁਖ਼ਤਾ ਕਲਾਮ ਸ਼ਾਇਰ ਦੀ ਕਲਾਮ ਵਿਚ ਏਨ੍ਹਾਂ ਉਕਈਆਂ ਦਾ ਹੋਣਾ ਅਸੰਭਵ ਨਹੀਂ।
ਹਰ ਵਿਚ ਵਾਧੂ ਜੋੜੇ ਹੋਏ ਬੈਂਤ
ਵਾਰਸ ਦੀ ਹੀਰ ਦਾ ਮਾਣ ਅਤੇ ਹਰ-ਮਨ-ਪਿਆਰਾ ਹੋਣਾ ਮੁਸੱਨਫ਼ ਵਸਤੇ ਬੇਹਦ ਦੁਖਦਾਈ ਸਿੱਧ ਹੋਇਆ ਹੈ। ਇਸ ਮਸ਼ਹੂਰੀ ਤੋਂ ਉਸ ਨੂੰ ਨਫ਼ੇ ਦੀ ਥਾਂ ਉਲਟਾ ਨੁਕਸਾਨ ਪੁੱਜਾ ਹੈ। ਅਰ ਉਹ ਇਸ ਤਰ੍ਹਾਂ ਕਿ ਉਚ ਸ਼੍ਰੇਣੀ ਦੇ ਲੋਕ ਤਾਂ ਹੀਰ ਨੂੰ ਇਕ ਇਸ਼ਕੀਆ ਕਿੱਸਾ ਸਮਝ ਕੇ ਘ੍ਰਿਣਾਂਂ ਦੀ ਨਜ਼ਰ ਨਾਲ ਵੇਖਦੇ ਰਹੇ। ਕੇਵਲ ਆਮ ਲੋਕ ਹੀਰ ਦੇ ਚਾਹਵਾਨ ਸਨ; ਪਰ ਉਹ ਹੀਰ ਦੇ ਮਜ਼ਮੂਨ ਨਾਲ ਪਿਆਰ ਨਹੀਂ ਕਰਦੇ ਸਨ ਸਗੋਂ ਵਧੇਰੇ ਸੁੁਰ ਅਤੇ ਲੈ ਦੇ ਚਾਹਵਾਨ ਸਨ। ਅਰ ਮਿਲਵੇਂ ਜੁਲਵੇਂ ਬੈਂਤ ਜੋਂ ਪਛੋਂ ਸ਼ਾਮਲ ਹੁੰਦੇ ਗਏ, ਉਸੇ ਸੁੁਰ ਜਾਂ ਬੈਹਰ ਵਿਚ ਹੁੰਦੇ ਰਹੇ। ਇਸ ਵਾਸਤੇ ਉਹ ਅਸਲ ਤੇ ਨਕਲ ਦੀ ਪਛਾਣ ਨਾ ਕਰ ਸਕੇ ਅਰ ਉਨ੍ਹਾਂ ਦੇ ਖ਼ਿਆਲ ਵਿਚ ਅਸਲੀ ਅਤੇ ਨਕਲੀ ਬੈਂਤ ਇਕੋ ਜਿਹੇ ਮਨ-ਭਾਉਂਦੇ ਤੇ ਪਿਆਰੇ ਹਨ।
ਹੀਰ ਦੇ ਹਰ ਲਿਖਣ ਛਾਪਣ ਵਾਲਿਆਂ ਦੀ ਸ਼ੁਰੂ ਤੋਂ ਇਹੀ ਕੋਸ਼ਿਸ਼ ਰਹੀ ਕਿ ਜੋ ਭੀ ਕਿਤਾਬ ਉਹ ਪ੍ਰਕਾਸ਼ਤ ਕਰਨ, ਉਸ ਦੇ ਬੈਂਤਾਂ ਦੀ ਗਿਣਤੀ ਜਾਂ ਕਿਤਾਬ ਦੇ ਪੰਨਿਆਂ ਦੀ ਗਿਣਤੀ ਕਿਸੇ ਤਰ੍ਹਾਂ ਪਹਿਲੀਆਂ ਛਪੀਆਂ ਕਿਤਾਬਾਂ ਨਾਲੋਂ ਵਧੀਕ ਹੋਣ, ਜਿਸ ਤੋਂ ਉਹ ਟਾਈਟਲ ਪੇਜ ਤੇ:-
"ਅਸਲੀ ਤੇ ਸਭ ਤੋਂ ਵੱਡੀ ਹੀਰ।"
ਮੋਟੇ ਅੱਖਰਾਂ ਵਿਚ ਲਿਖ ਸਕਣ ਤਾਕਿ ਆਮ ਲੋਕਾਂ ਨੂੰ ਅਸਲੀ ਤੇ ਵਡੀ ਦੀ ਖਿੱਚ ਪਾਈ ਜਾ ਸਕੇ।
ਉਨ੍ਹਾਂ ਲਿਖਣ ਤੇ ਛਾਪਣ ਵਾਲਿਆਂ ਦੀ ਪੜਚੋਲ ਕਰਦਿਆਂ ਹੋਇਆਂ