ਪੰਨਾ:ਪੰਜਾਬ ਦੇ ਹੀਰੇ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ )

ਜੇ ਇਹ ਹੀ ਸ਼ੇਅਰ ਹੁੰਦਾ ਤਾਂ ਮੁਮਕਨ ਸੀ ਕਿ ਟਪਲਾ ਲਗਦਾ ਪਰ ਅਗਲੇ ਸ਼ੇਅਰ ਨੇ ਇਸ ਦੀ ਤਰਦੀਦ ਕਰ ਦਿੱਤੀ ਹੈ, ਜੋ ਇਉਂ ਹੈ :-

ਅਹਿਦ ਮੁਹੰਮਦ ਸ਼ਾਹ ਦਾ ਸੰਨ ਉਨੱਤੀ ਜਾਨ,
ਇਹ ਰਸਾਲਾ ਜੋੜਿਆ ਮੁਕਬਲ ਸ਼ਾਹ ਜਹਾਨ।

ਇਸ ਤੋਂ ਅਗੋਂ ਲਿਖਦੇ ਹਨ :-

ਤਖ਼ੱਲੁਸ ਏਸ ਫ਼ਕੀਰ ਦਾ ਮੁਕਬਲ ਹੈ ਮਸ਼ਹੂਰ,
ਇਹ ਆਜਿਜ਼ ਹੈ ਭਾਈਓ ਅੱਖਾਂ ਥੀਂ ਮਅਜ਼ੂੂਰ।

ਰਬੀਉਲ ਸਾਨੀ ੧੧੬੧ ਹਿ: ਮੁਤਾਬਕ ਅਪਰੈਲ ੧੭੪੮ ਈ: ਵਿਚ ਸ਼ਾਹ ਮੁਹੰਮਦ ਸ਼ਾਹ ਦੇ ਚਲਾਣੇ ਦਾ ਵਾਕਿਆ ਪੇਸ਼ ਆਉਂਦਾ ਹੈ। ੧੧੦੮ ਹਿ: ਵਿਚ ਔਰੰਗਜ਼ੇਬ ਆਲਮਗੀਰ ਹੁਕਮਰਾਨ ਹੈ। ਮੁਹੰਮਦ ਸ਼ਾਹ ਦਾ ਉਨੱਤੀਵਾਂ ਸੰਨ ਜਿਸ ਦਾ ਜ਼ਿਕਰ ਦੂਜੇ ਸ਼ੇਅਰ ਵਿਚ ਕੀਤਾ ਗਿਆ ਹੈ, ੧੧੫੯ ਹਿ: ਹੈ।

ਬਾਵਾ ਬੁੱਧ ਸਿੰਘ ਜੀ ਨੇ 'ਕੋਇਲ ਕੂ' ਵਿਚ ੧੧੬੦ ਲਿਖਿਆ ਹੈ ਪਰ ਪੰਡਤ ਬਨਾਰਸੀ ਦਾਸ ਜੀ ਜੈਨ ਐਮ. ਏ. ਇਸ ਦੀ ਤਰਦੀਦ ਕਰਦੇ ਹੋਏ ੧੧੫੯ ਹਿ: ਨੂੰ ਠੀਕ ਦਸਦੇ ਹਨ।

ਮੁਕਬਲ ਦੀ ਹੀਰ ਭਾਵੇਂ ਛੋਟੀ ਹੈ ਪਰ ਬੜੀ ਉੱਚੀ ਲਿਖਤ ਦੀ ਵਨਗੀ ਹੈ। ਅਫ਼ਸੋਸ ਹੈ ਕਿ ਜੋ ਸਲੂਕ ਹੀਰ ਵਾਰਸ ਦੇ ਕਲਮੀ ਨੁਸਖ਼ਿਆਂ ਨਾਲ ਹੋਇਆ ਹੈ,ਇਹ ਹੀ ਹਾਲ ਇਸ ਹੀਰ ਨਾਲ ਵਰਤਿਆ ਗਿਆ ਹੈ। ਇਸ ਦੇ ਕਲਮੀ ਨੁਸਖ਼ਿਆਂ ਵਿਚ ਭੀ ਕਈ ਸ਼ੇਅਰਾਂ ਦਾ ਇਖਲਾਫ ਪਾਇਆ ਜਾਂਦਾ ਹੈ। ਪੰਜਾਬ ਯੂਨੀਵਰਸਟੀ ਲਾਇਬ੍ਰੇਰੀ ਪਾਸ ਹੀਰ ਮੁਕਬਲ ਦਾ ਇਕ ਕਲਮੀ ਨੁਸਖਾ ਭਾਈ ਲਾਲ ਸਿੰਘ ਹਰਾਤ ਨਿਵਾਸੀ ਲਿਖਤ ਮੌਜੂਦ ਹੈ ਜਿਸ ਵਿਚ ਮੌਜੂਦਾ ਛਪੇ ਹੋਏ ਨੁਸਖੇ ਤੋਂ ਛੁਟ ਕਈ ਹੋਰ ਭੀ ਸ਼ੇਅਰ ਮੌਜੂਦ ਹਨ।

ਹੀਰ ਮੁਕਬਲ ਛਪੀ ਹੋਈ ਬਜ਼ਾਰ ਵਿਚੋਂ ਆਮ ਮਿਲ ਸਕਦੀ ਹੈ ਇਸ ਲਈ ਕਲਮੀ ਹੀਰ ਦੇ ਉਹ ਜ਼ਿਆਦਾ ਸ਼ੇਅਰ ਨਮੂਨੇ ਵਜੋਂ ਹੇਠਾਂ ਦਰਜ ਹਨ। ਇਨ੍ਹਾਂ ਸ਼ੇਅਰਾਂ ਦੀ ਬੋਲੀ ਦਿਲ ਖਿਚਵੀਂ ਅਤੇ ਰਸੀਲੀ ਹੈ:-

ਰਾਜੇ ਅਦਲੀ ਨੇ ਦੋਹਾਂ ਨੂੰ ਵਿਦਾ ਕੀਤਾ, ਦਾਨੇ ਰਬ ਦਾ ਨਾਮ ਧਿਆਏ ਕੇ ਜੀ।
ਹੀਰ ਆਖਦੀ ਰਾਂਝਣਾ ਜਾਨ ਮੇਰੀ, ਕਰਾਂ ਗੱਲ ਜੇ ਸੁਣੇ ਦਿਲ ਲਾਏ ਕੇ ਜੀ।
ਸਾਡਾ ਇਸ਼ਕ ਦਰਗਾਹ ਕਬੂਲ ਪਿਆ, ਲੇਲੀ ਮਜਨੂੰ ਨਾਲ ਰਲਾਏ ਕੇ ਜੀ।
ਮੈਂ ਆਖਨੀ ਹਾਂ ਗੱਲ ਮੰਨ ਮੇਰੀ, ਮੁਕਬਲ ਸਵਾਲ ਖੁਦਾ ਦਾ ਪਾਏ ਕੇ ਜੀ।

ਰਾਂਝਾ ਆਖਦਾ ਆਖਿਆ ਮੰਨਸਾਂ ਮੈਂ ਹੀਰੇ ਆਖ ਜੋ ਆਉਂਦਾ ਜੀਉ ਤੇਰੇ।
ਹੀਰ ਆਖਦੀ ਪਿਉਕੇ ਭੇਜ ਮੈਨੂੰ, ਤੂੰ ਭੀ ਰਾਂਝਿਆ ਆਪਣੇ ਜਾ ਡੇਰੇ।
ਜੰਞ ਜੋੜ ਵਿਆਹ ਲੈ ਜਾ ਮੈਨੂੰ, ਜੀਉ ਰਖਣਾ ਮਾਉਂ ਤੇ ਬਾਪ ਤੇਰੇ।
ਨਹੀਂ ਸਦਸਨ ਲੋਕ ਉਧਾਲ ਮੈਨੂੰ, ਤਕਦੀਰ ਖੁਦਾ ਦੀ ਕਣ ਫੇਰੇ।

ਪਹੁੰਚੀ ਝੰਗ ਸਿਆਲ ਨੂੰ ਹੀਰ ਨਢੀ, ਰਾਂਝਾ ਤਖਤ ਹਜ਼ਾਰੇ ਨੂੰ ਜਾਂਵਦਾ ਏ।