ਪੰਨਾ:ਪੰਜਾਬ ਦੇ ਹੀਰੇ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਸ਼ਾਇਰੀ ਸ਼ੁਰੂ ਕੀਤੀ।

ਆਪ ਦੀ ਸਭ ਤੋਂ ਪਹਿਲੀ ਤਸਨੀਫ਼ ਜੰਗ ਹਾਮਦ ਹੈ ।

ਹਾਮਿਦ ਦੀ ਪੱਕੀ ਤਰ੍ਹਾਂ ਵਸੋਂ ਪਿੰਡ ਚੋਨਤਾ ਪਰਗਨਾ ਪਠਾਨ ਕੋਟ ਜ਼ਿਲਾ ਗੁਰਦਾਸਪੁਰ ਵਿਖੇ ਸੀ। ਅਰ ਆਪ ਏਥੇ ਮਸੀਤ ਦੇ ਇਮਾਮ ਸਨ, ਅਰ ਇਸ ਤੋਂ ਛੁਟ ਨੂਰਪੁਰ ਦੇ ਰਾਜੇ ਦੇ ਮੁਸਾਹਿਬਾਂ ਵਿਚੋਂ ਭੀ ਸਨ।

ਹਾਮਦ ਆਪਣੇ ਇਮਾਮ ਮਸੀਤ ਹੋਣ ਸੰਬੰਧੀ ਲਿਖਦੇ ਹਨ:-

ਆ ਇਕ ਯਾਰ ਜੁਗਾਉਂਦਾ, ਮੈਨੂੰ ਨਾਲ ਨਿਆਜ਼।
ਉਠ ਇਮਾਮ ਹਾਮਦਾ,ਹੋਇਆ ਵਕਤ ਨਿਮਾਜ਼।

(ਜੰਗ ਹਾਮਦ)

ਵਰਨਣ ਕਰਦੇ ਹਨ ਕਿ ਇਸ ਸਿਲਸਲੇ ਵਿਚ ਇਹ ਵਾਕਿਆ ਦਿਲਚਸਪੀ ਨਾਲ ਸੁਣਿਆ ਜਾਏਗਾ,ਹਾਮਦ ਪਠਾਨਕੋਟ ਆਦਿਕ ਦੇ ਰਾਜਪੂਤਾਂ ਨੂੰ ਵਿਸ਼ੇਸ ਕਰ ਕੇ ਨਮਾਜ਼ ਦੀ ਸਿਖਿਆ ਵਾਹਜ਼ ਪ੍ਰਚਾਰ ਕੀਤਾ ਕਰਦੇ ਸਨ, ਜਿਸ ਤੋਂ ਉਹ ਆਪ ਦੇ ਵਿਰੁਧ ਹੋ ਗਏ।ਉਨ੍ਹਾਂ ਨੇ ਇਕ ਮਿਰਾਸੀ ਤੋਂ ਹਾਮਦ ਦੀ ਸਿੱਠ ਲਿਖਵਾਈ, ਜਿਸ ਦਾ ਇਕ ਸ਼ੇਅਰ ਸੀ।

"ਹਾਮਦ ਮੁੱਲਾਂ ਸ਼ਾਇਰ, ਲਾਂਬਾ ਜਿਹਾ ਕੱਦ ।
ਵਿਚ ਮਸੀਤੇ ਬੈਠ ਕੇ, ਕੱਸ ਕੱਸ ਮਾਰੋ ਪੱਦ।"

ਹਾਮਦ ਨੇ ਜਦੋਂ ਨਿੰਦਾ ਭਰੀ ਸਿੱਠ ਸੁਣੀ, ਬੜਾ ਕ੍ਰੋਧਵਾਨ ਹੋਇਆ ਅਰ ਉਸ ਨੇ ਰਾਜਪੂਤਾਂ ਦੇ ਬਰਖਿਲਾਫ਼ ਲਿਖਿਆ:-

ਹਾਮਦਾ ਜੇ ਚਾਹੇ ਨਮਾਜ਼ੀ ਥੀਵਿਆ, ਲੱਕ ਬੰਨੀਂ ਤਲਵਾਰ।
ਪਹਿਲੋਂ ਮਾਰੀ ਰੰਘੜਾਂ, ਪਿਛੋਂ ਕਾਫ਼ਰ ਮਾਰ।

ਹਾਮਦ ਰਾਜਾ ਨੂਰ ਪੁਰ ਦੇ ਮੁਸਾਹਿਬ ਸਨ। ਇਕ ਦਿਨ ਦਰਬਾਰ ਵਿਚ ਬੈਠੇ ਸਨ ਕਿ ਕੋਈ ਜੋਤਸ਼ੀ ਆ ਗਿਆ ਅਰ ਉਸ ਨੇ ਭਵਿੱਖਤ ਦੀਆਂ ਕੁਝ ਕੁ ਗਲਾਂ ਕਹੀਆਂ। ਹਾਮਦ ਨੇ ਮੌਲਵੀ ਹੋਣ ਕਰਕੇ ਉਹਦੀਆਂ ਗਲ ਤੇ ਇਤਰਾਜ਼ ਕੀਤਾ ਤੇ ਕਿਹਾ:-

"ਇਲਮ ਗੈਬੀ ਕਸ ਨਮੇ ਦਾਨਵ, ਬਜਜ਼ ਤੇ ਖ਼ੁਦਾ।"
(ਰਬ ਦੇ ਸਿਵਾਇ ਗੋਬ ਦਾ ਜਾਨਣ ਵਾਲਾ ਕੋਈ ਭੀ ਨਹੀਂ)

ਜੋਤਸ਼ੀ ਨੂੰ ਭੀ ਗੁੱਸਾ ਆਇਆ ਅਰ ਆਖਿਆ ਕਿ ਮੁਸਲਮਾਨਾਂ ਨੂੰ ਜੋਤਸ਼ ਵਿਦਿਆ ਦਾ ਕੀ ਪਤਾ ਹੈ।

ਆਪ ਨੇ ਮਿਹਣਾ ਸੁਣ ਤਮਕ ਖਾਧੀ ਅਰ ਚੁਪ ਕਰ ਕੇ ਮਥਰਾ ਚਲੇ ਗਏ ਅਰ ਉਥੇ ਜਾ ਕੇ ਹਿੰਦੀ ਭਾਸ਼ਾ ਪੜ੍ਹੀ। ਚੂੰਕਿ ਆਪ ਦੀ ਚੇਤਾ ਸ਼ਕਤੀ ਬਲਵਾਨ ਸੀ,ਦੋਂ ਹੀ ਸਾਲਾਂ ਵਿਚ ਤਕੜੇ ਜੋਤਸ਼ੀ ਹੋ ਗਏ ਅਰ ਮੁੜ ਕੇ ਨੂਰਪੁਰੀ ਰਾਜਾ ਦੇ ਦਰਬਾਰ ਵਿਚ ਆ ਗਏ। ਅਰ ਦਸਿਆ ਕਿ ਨਜੂਮ ਦਾ ਇਲਮ ਫਾਰਸੀ ਅਤੇ ਅਰਬੀ ਜ਼ਬਾਨ ਵਿਚ ਭੀ ਮੌਜੂਦ ਹੈ। ਪਰ ਜੇ ਆਪ ਹਿੰਦੀ ਵਿਚ ਹੀ ਸੁਣਨਾ ਚਾਹੁੰਦੇ ਹੋ ਤਾਂ ਪੰਡਤਾਂ ਨੂੰ ਸਦ ਲਵੋ ਅਰ ਮੇਰੇ