ਪੰਨਾ:ਪੰਜਾਬ ਦੇ ਹੀਰੇ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਪਾਸੋਂ ਹਿੰਦੀ ਵਿਚ ਹੀ ਜੋਤਸ਼ ਸਬੰਧੀ ਬਣਨਾ ਚਾਹੁੰਦੇ ਹੋ ਤਾਂ ਸਣੋ, ਮੁਕਦੀ ਗੱਲ ਪੰਡਤ ਹਾਮਦ ਦੀ ਯੋਗਤਾ ਤੇ ਚਤ੍ਰਤਾ ਤੇ ਸਾਰੇ ਅਸ਼ ਅਸ਼ ਕਰ ਉਠੇ ਅਰ ਮੰਨ ਗਏ ਕਿ ਵਿਦਿਆ ਕੋਈ ਮਨੁਖ ਚਾਹੇ ਹਿੰਦ ਹੋਵੇ ਮੁਸਲਮਾਨ ਸਭ ਪੜ੍ਹ ਸਕਦੇ ਹਨ; ਕਰਤਾ ਪੁਰਖ ਦਯਾਲੂ ਜਿਸ ਤੇ ਮੇਹਰ ਕਰਨ, ਉਹ ਸਭ ਕੁਝ ਸਿੱਖ ਸਕਦਾ ਹੈ।

ਹਾਮਦ ਅਕਸਰ ਦਰਬਾਰ ਵਿਚ ਆਇਆ ਜਾਇਆ ਕਰਦੇ ਸਨ। ਆਪ ਨੇ ਆਪਣੀ ਪਹਿਲੀ ਰਚਨਾ 'ਜੰਗ ਹਾਮਦ ਦਰਬਾਰ ਦੇ ਵਜ਼ੀਰ ਅਲਾ ਬਖ਼ਸ਼ ਦੇ ਪੇਸ਼ ਕੀਤੀ। ਲਿਖਦੇ ਹਨ:-

ਦਸਾਂ ਬਰਸਾਂ ਵਿਚ ਆਖਿਆ, ਮੈਂ ਸਭ ਜੋੜ ਤਮਾਮ।
ਪੀਰ ਸਾਹਿਬ ਨੇ ਚੁੱਕ ਕੇ, ਕੀਤਾ ਇਸ ਨੂੰ ਆਮ।
ਟੋਲਾਂ ਵਿਚ ਜਹਾਨ ਦੇ, ਮੈਂ ਹੁਣ ਕੋਈ ਅਮੀਰ।
ਹੋਵੇ ਸਾਹਿਬ ਅਕਲ ਜੇ, ਸਮਝੇ ਇਹ ਤਕਰੀਰ।
ਤਾਂ ਮੈਂ ਆਇਆਂ ਨੁਰ ਪੁਰ, ਬਹਿਸ਼ਤ ਜਲੰਧਰ ਜਾਣ।
ਵਾਹਵਾ ਰਾਜ ਸੁਹਾਉਂਦਾ, ਰਾਜਿਆਂ ਦੇ ਵਿਚ ਜਾਣ।
ਰੁਸਤਮ ਜਿਹੋ ਓਸ ਦੇ, ਅੰਦਰ ਰਹਿਸਨ ਜੰਗ।
ਵਾਹ ਦੀਦਾਰੀ ਸਿੰਘ ਹੈ, ਨਾਮ ਹੈ ਪ੍ਰਿਥੀ ਸਿੰਘ।
ਬਹੁਤੇ ਕਾਬਲ ਲੋਕ ਹਨ, ਵਿਚ ਉਸ ਦੇ ਦਰਬਾਰੇ।
ਕਿਆ ਕਿਆ ਖੂਬੀ ਕਹਾਂ ਮੈਂ, ਆਵੇ ਨਾ ਸ਼ੁਮਾਰ।
ਉਸ ਦਰਬਾਰੇ ਵੇਖਿਆ, ਮੈਂ ਹੈ ਇਕ ਵਜ਼ੀਰ।
ਵੱਸੇ ਵਿਚ ੧ਤਲਾਹਰੇ, ਉਹ ਸਾਹਿਬ ਤਦਬੀਰ। ੧ਵਜ਼ੀਰ ਦਾ ਪਿੰਡ
ਮੁਸਲਮ ਮੋਮਨ ਆਉਂਦਾ, ਨਜ਼ਰ ਨਿੱਯਤ ਰਾਸ।
ਨਾਮ ਵਜ਼ੀਰ ਅਲਹ ਬਖ਼ਸ਼, ਅੰਦਰ ਕੌਮ ਮਨਹਾਸ।

ਹਾਮਦ ਦੀਆਂ ਤਸਨੀਫ਼ਾਂ (ਰਚਨਾਵਾਂ)-

(੧) ਅਖਬਾਰ ਹਾਮਦ (੨) ਜੰਗ ਹਾਮਦ (੩) ਹੀਰ ਹਾਮਦ (੪) ਗੁਲਜ਼ਾਰ ਹਾਮਦ (੫) ਤਫ਼ਸੀਰ ਹਾਮਦ ਅਰ ਫਕਰ ਨਾਮਾਂ ਹਾਮਦ ਹਨ। ਖ਼ਿਆਲ ਹੈ ਕਿ ਏਨ੍ਹਾਂ ਤੋਂ ਛੁਟ ਹੋਰ ਭੀ ਬਹੁਤ ਸਾਰੀਆਂ ਅਣਛਪੀਆਂ ਕਿਤਾਬਾਂ ਹੋਣਗੀਆਂ।

ਜੰਗ ਹਾਮਦ-ਹਮਦ ਪਹਿਲਾ ਸ਼ਾਇਰ ਹੈ, ਜਿਸ ਨੇ ਇਮਾਮ ਹੁਸੈਨ ਦੀ ਸ਼ਹਾਦਤ ਦੇ ਹਾਲ ਅਤੇ ਕਰਬਲਾ ਦੇ ਵਾਕਿਆਤ ਪੰਜਾਬੀ ਨਜ਼ਮ ਵਿਚ ਲਿਖ ਕੇ ਆਮ ਲੋਕਾਂ ਅਗੇ ਪੇਸ਼ ਕੀਤੇ। ਆਪ ਆਪਣੀ ਏਸ ਤਸਨੀਫ਼ ਸਬੰਧੀ ਲਿਖਦੇ ਹਨ:-

ਨਾਂਹੀ ਦਾਹਵਾ ਸਿਹਰ ਦਾ, ਨਾਂਹੀ ਸ਼ਾਇਰ ਮੁਲ।
ਗੰਢ ਤੁਪ ਮੇਰਾ ਹੋ ਗਿਆ, ਵਿਚ ਜਨਾਬ ਕਬੂਲ।
ਪਹਿਲੋ ਮੈਂ ਹੁਸੈਨ ਦੀ, ਕਹੀ ਸ਼ਹਾਦਤ ਜਾਨ।
ਕਿੱਸਾ ਮੂਲ ਨਾ ਆਖਿਆ, ਆਹਾਂ ਵਿਚ ਪਛਾਨ।
ਦੂਹਾਂ ਨੇ ਫ਼ਰਮਾਇਆ, ਆਜਜ਼ ਤਾਈਂ ਜਾਨ।