ਪੰਨਾ:ਪੰਜਾਬ ਦੇ ਹੀਰੇ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੦ )

ਜੰਗ ਹਾਅਦ ਸੰਨ ੧੧੯੧ ਹਿ: ਦਾ ਰਚਿਆ ਹੋਇਆ ਹੈ। ਇਸ ਦੇ ਪਿਛੋਂ ਦੂਜੀ ਛਾਪੀ ਹੋਈ ਕਿਤਾਬ "ਅਖਬਾਰ ਹਾਮਦ" ਹੈ, ਜੋ ਸੰਨ ੧੧੯੭ ਹਿ: ਵਿਚ ਤਸਨੀਫ਼ ਕੀਤੀ ਗਈ ਹੈ। ਕਾਜ਼ੀ ਫ਼ਜ਼ਲ ਹੱਕ ਜੀ ਨੇ ਲਿਖਿਆ ਹੈ ਕਿ ਜੰਗ ਹਾਮਦ ਹੀ ਅਖ਼ਬਾਰ ਹਾਮਦ ਹੈ;ਪਰ ਇਹ ਖ਼ਿਆਲ ਉੱਕਾ ਗਲਤ ਹੈ। ਜੰਗ ਹਾਮਦ ਤੇ ਅਖ਼ਬਾਰ ਹਮਦ ਦੋ ਅਲੱਗ ੨ ਪੁਸਤਕਾਂ ਹਨ। ਜੰਗ ਹਾਮਦ ਵਿਚ ਕਰਬਲਾ ਦਾ ਵਾਕਿਆ ਅਤੇ ਸ਼ਾਹ ਹਨੀਫ਼ ਦਾ ਕਿਸਾ ਦਰਜ ਹੈ। ਅਖਬਾਰ ਹਾਮਦ ਵਿਖੇ (ਜੋ ਇਸ ਦੇ ੬ ਸਾਲ ਪਿਛੋਂ ਸੰਨ ੧੨੭੨ ਹਿ: ਵਿਚ ਛਪੀ ਹੈ) ਦੁਨੀਆਂ ਦਾ ਅਰੰਭ, ਹਜ਼ਰਤ ਆਦਮ ਦਾ ਕਿੱਸਾ ਰਸੂਲ ਮਕਬੂਲ ਦੀ ਉਤਪਤੀ ਮਿਹਰਾਜ, ਦੋਜ਼ਖ਼, ਬਹਿਸ਼ਤ, ਕਿਆਮਤ ਆਦਿਕ ਮਸਲੇ ਵਰਨਣ ਕੀਤੇ ਗਏ ਹਨ।

ਅਖਬਾਰ ਹਾਮਦ ਬਾਰੇ ਇਉਂ ਲਿਖਦੇ ਹਨ:-

ਆਹੇ ਸਤ ਸਤਾਨਵੇਂ ਹਿਕ ਸੌ ਹਿਕ ਹਜ਼ਾਰ।
ਜਾਂ ਮੈਂ ਏਸ ਕਿਤਾਬ ਦੇ ਕੀਤੇ ਬੈਂਤ ਸ਼ੁਮਾਰ।

ਹੀਰ ਹਾਮਦ-ਹਾਮਦ ਦੀ ਤੀਜੀ ਛਪੀ ਹੋਈ ਕਿਤਾਬ ਹੈ,ਜੋ ਸੰਨ ੧੨੨੦ ਹਿ: ਵਿਚ ਸਮਾਪਤ ਹੋਈ। ਹਾਮਦ ਨੇ ਏਸ ਕਿਤਾਬ ਵਿਚ ਇਕ ਵਾਧਾ ਕੀਤਾ ਜੋ ਵਿਸ਼ੇਸ਼ ਕਰਕੇ ਏਸੇ ਦਾ ਹਿੱਸਾ ਹੈ। ਅਜੇ ਤਾਈਂ ਹੋਰ ਕਿਸੇ ਸ਼ਾਇਰ ਨੇ ਤਵੱਜੋ ਨਹੀਂ ਕੀਤੀ। ਉਹ ਵਾਧਾ ਅਨਵਾਨਾਂ ਦੀ ਥਾਵੇਂ ਚਾਰ ਚਾਰ ਮਿਸਰੇ (ਬੈਂਤ) ਹਨ। ਅਰਥਾਤ ਹਾਮਦ ਨੇ ਸਾਰੀ ਕਿਤਾਬ ਵਿਚ ਫ਼ਾਰਸੀ ਜਾਂ ਪੰਜਾਬੀ ਵਿਚ ਸਿਰਲੇਖ ਲਿਖਣ ਦੀ ਥਾਂ ਚਹੁੰ ਬੈਂਤਾਂ ਵਿਚ ਉਸ ਦੇ ਭਾਵ ਸੰਖੇਪ ਕਰਕੇ ਵਰਨਣ ਕਰ ਦਿਤੇ ਹਨ। ਯਥਾ ਹਾਮਦ ਨੇ ਖ਼ੁਦਾ ਦੀ ਮੇਹਰ ਅਰ ਰਸੂਲ ਮਕਬੂਲ ਦੀ ਉਪਮਾ ਵਿਖੇ, ਜੋ ਕਵਿਤਾ ਲਿਖੀ ਹੈ, ਉਸ ਦਾ ਸਿਰਲੇਖ ਇਹ ਹੈ:-

ਸਿਫ਼ਤ ਖ਼ੁਦਾ ਦੀ ਕੀਮੀਆਂ, ਪਾਰਸ ਨਅਤ ਰਸੂਲ।
ਮਿਸ ਮਾਦਹ ਜ਼ਰ ਹੋਂਵਦੀ ਵਿਚ ਦਰਗਾਹ ਕਬੂਲ।
ਸਿਫ਼ਤ ਖ਼ੁਦਾ ਰਸੂਲ ਦੀ ਕਹੈ ਸੋਈ ਮੁਕਬੂਲ।
ਹਾਮਦ ਵਿਚ ਜਨਾਬ ਦੇ ਕੋਣ ਓਸ ਦਾ ਸਮਤੂਲ।

ਇਸ ਸਿਰਲੇਖ ਦੇ ਪਿਛੋਂ ਉਹ ਇਸ ਬੈਂਤ ਤੋਂ ਕਵਿਤਾ ਸ਼ੁਰੂ ਕਰਦੇ ਹਨ:-

ਪਹਿਲਾਂ ਰਬ ਦੀ ਸਿਫਤ ਸੁਣਾ ਕਹੀਏ, ਖਾਲਕ ਪਾਕ ਹੈ ਸਭ ਜਹਾਨ ਦਾ ਜੀ।
ਮੌਜੂਦਾਤ ਸਾਰੀ ਜੋ ਮੌਜੂਦ ਕੀਤੀ, ਖਾਵੰਦ ਅਰਸ਼ ਤੇ ਕੌਨ ਮਕਾਨ ਦਾ ਜੀ।

ਕਿੱਸਾ ਲਿਖਣ ਦੇ ਕਾਰਨ ਵਿਚ ਇਕ ਦਿਲਚਸਪ ਵਾਕਿਆ ਵਰਨਣ ਕਰਦੇ ਹਨ, ਕਿ ਆਪ ਏਸ ਕਿੱਸੇ ਦੇ ਵਿਰੋਧੀ ਸਨ। ਜੇ ਕੋਈ ਇਸ ਨੂੰ ਪੜ੍ਹਦਾ ਤਾਂ ਓਹਨੂੰ ਮਾਰਨ ਤਕ ਵੀ ਫਰਕ ਨਾ ਕਰਦੇ ਪਰ ਇਕ ਵਾਰੀ ਪੰਧ ਵਿਚ ਹੀਰ ਰਾਂਝਾ ਨਜ਼ਰੀਂ ਪਿਆ, ਓਦੋਂ ਤੋਂ ਆਪ ਨੇ ਭੀ ਇਸ ਕਿੱਸੇ ਨੂੰ ਕਵਿਤਾ ਵਿਚ ਲਿਖਿਆ।

ਕਿਹਾ ਕਿਤੇ ਹੀਰ ਕਿਉਂ ਇਹ ਦਿਲ ਆਏ ਕੇ।
ਹੀਰ ਰਾਂਝੇ ਦੀ ਜਿੱਦ ਮੈਂ ਮੁਢੋਂ ਦਿਲ ਵਿਚ ਸੇ।