ਪੰਨਾ:ਪੰਜਾਬ ਦੇ ਹੀਰੇ.pdf/163

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧ )

ਮਿਲਿਆ ਦੂਹਾਂ ਨਾਲ ਮੈਂ ਕੁਦਰਤ ਨਾਲ ਰਬੇ।
ਜਿੱਦ ਗਈ ਸਭ ਦਿਲ ਚੋਂ ਹਾਮਦ ਹੀਰ ਕਹੇ।

ਏਸ ਸੰਖੇਪ ਪਰ ਬਹੁ ਅਰਥੇ ਸਿਰਲੇਖ ਪਿਛੋਂ ਆਪ ਲਿਖਦੇ ਹਨ:-

ਮੈਨੂੰ ਜਿੱਦ ਮੁਢੋਂ ਹੀਰ ਰਾਂਝੇ ਦੀ ਸੀ, ਬੁਰੀ ਬੋਲਦਾ ਨਿੱਤ ਜ਼ਬਾਨ ਮੀਆਂ।
ਜੱਟੀ ਜੱਟ ਉਧਾਲ ਲੈ ਗਿਆ ਸੀ ਜੀ, ਮੰਦੇ ਦਮ ਸੀ ਵਿਚ ਜਹਾਨ ਮੀਆਂ।

ਅਰ ਏਸ ਕਿੱਸੇ ਦੇ ਵਿਰੁਧ ਏਨਾਂ ਜਜ਼ਬਾ ਵਧਿਆ:-

ਕਿਤੇ ਸਾਰੰਗੀ ਖੋਹ ਕੇ ਚੂਰ ਕੀਤੀ, ਗਾਵਨ ਵਾਲੜਾ ਪਕੜ ਖ਼ਰਾਬ ਕੀਤਾ।
ਕਿਤੇ ਵੰਝਲੀ ਖੋਹ ਕੇ ਧਰਤ ਮਾਰੀ, ਕਿੱਸਾ ਪੜ੍ਹਦੇ ਨੂੰ ਕਿਤੇ ਬੇਆਬ ਕੀਤਾ।
ਹੂਰੇ ਮੁਕੀਆਂ ਮਾਰ ਕੇ ਗਾਂਵਦੇ ਨੂੰ, ਪਕੜ ਪਸਲੀਆਂ ਜਿਗਰ ਕਬਾਬ ਕਤਾ।
ਬਾਈ ਵਰਹੇ ਹਾਮਦ ਐਸੇ ਹਾਲ ਸੇਤੀ, ਬਹੁਤ ਬਹੁਤ ਸਵਾਲ ਜਵਾਬ ਕੀਤਾ।

ਅੰਤ ਨੂੰ ਇਕ ਵਾਰੀ ਉਨ੍ਹਾਂ ਨੂੰ ਨੁਰ ਪੁਰੋਂ ਸ਼ਿਕਾਰ ਜਾਣ ਦਾ ਇਤਫ਼ਾਕ ਹੋਇਆ। ਸੋਤੇ ਦਾ ਵਕਤ ਸੀ ਤੇ ਰਾਤ ਚਾਨਣੀ ਸੀ ਤੇ ਰਾਹ ਜਾ ਰਹੇ ਸਨ ਕਿ ਜਦੋਂ ਬੋਹਲਾਂ ਦੇ ਵਾਹ ਲਾਗੇ ਪੁਜੇ ਤਾਂ ਇਕ ਬਿਜਲੀ ਜਿਹੀ ਚਮਕੀ ਅਰ ਇਹ ਇਕ ਅਵਾਜ਼ ਸੁਣ ਕੇ ਕੰਬ ਗਏ:-

ਨਿੱਤ ਜੀਤ ਤਲਵਾਰ ਚਲਾਉਂਦਾ ਏ, ਸਾਨੂੰ ਦੇਨ ਗਾਲ੍ਹੀ ਇਹਦੀ ਕਾਰ ਜਾਨੋਂ।
ਭਲੇ ਬੁਰੇ ਦਾ ਰਬ ਨਿਆਉਂ ਕਰਸੀ, ਕਹੀ ਨਾਲ ਸਾਡੇ ਐਸੀ ਖ਼ਾਰ ਜਾਨੋਂ।

ਉਪਰੰਤ ਜੋ ਕੁਝ ਹੋਇਆ ਬੀਤਿਆ ਓਹਨੂੰ ਇਉਂ ਲਿਖਦੇ ਹਨ:-

ਅੰਤ ਬੋਲਿਆ ਮੈਂ ਵਡਾ ਜੀ ਕਰ ਕੇ, ਦੁਹਾਂ ਵਾਸਤਾ ਰਬ ਦਾ ਪਾਏ ਕੇ ਜੀ।
ਮੈਨੂੰ ਪਤਾ ਦਿਹੋ ਕੋਈ ਕੌਣ ਤੁਸੀਂ, ਭਰਮ ਜੀਵ ਦਾ ਕੁਲ ਹਟਾਏ ਕੇ ਜੀ।

ਇਕ ਅਵਾਜ਼ ਆਈ ਮੈਂਹਾਂ ਸਿਆਲਾਂ ਦੀ ਧੀ,ਜਿਨੂੰ ਦਿਤੀ ਹੈ ਗਾਲ ਹਜ਼ਾਰ ਬਾਲਾ।
ਦੂਜੇ ਕਿਹਾ ਮੈਂ ਤਖ਼ਤ ਹਜ਼ਾਰਿਉ ਹਾਂ, ਜਿਸ ਨੂੰ ਦੇਂਦਾ ਹੈਂ ਬੋਲ ਆਜ਼ਾਰ ਬਾਲਾ।
ਤੇਰਾ ਅਸਾਂ ਗਰੀਬਾਂ ਕੀ ਬੁਰਾ ਕੀਤਾ, ਵਾਹੇਂ ਜੀਭ ਦੀ ਨਿੱਤ ਤਲਵਾਰ ਬਾਲਾ।
ਖਾਦਮ ਅਸੀਂ ਦੋਵੇਂ ਪੰਜ ਪੀਰ ਦੇ ਹਾਂ, ਜਗਤ ਨਾਲ ਨਾਹੀਂ ਸਾਨੂੰ ਕਾਰ ਬਾਲਾ।

ਸੁਣ ਕੇ ਚਾਹਿਆ ਮੈਂ ਜਾ ਕਦਮ ਪਕੜਾਂ, ਪਿਛਲੀ ਗੱਲ ਤਕਸੀਰ ਮੁਆਫ਼ ਹੋਵੇ।
ਤੋਬਾ ਕਰਾਂ ਅਗੇ ਮੰਦਾ ਬੋਲਨੋਂ ਮੈਂ, ਦੂਰ ਦਿਲੇ ਵਿਚੋਂ ਲਾਮ ਕਾਢ ਹੋਵੇ।
ਜਾਤਾ ਹੀਰ ਰਾਂਝਾ ਵਲੀ ਰੱਬ ਦੇ ਹਨ, ਮੇਰਾ ਨਾਲ ਨਿਸਚੇ ਸੀਨਾਂ ਸਾਫ ਹੋਵੇ।
ਕਹਾਂ ਸਿਫਤ ਸਨਾ ਦੁਹਾਂ ਆਸ਼ਕਾਂ ਦੀ, ਹਾਮਦ ਵਿਚ ਜਨਾਬ ਇਨਸਾਫ਼ ਹੋਵੇ।

ਬੇਲੇ ਹੀਰ ਰਾਂਝਾ ਖੜਾ ਹੋ ਪੈਰੀਂ, ਹਰਗਿਜ਼ ਨਾਂ ਆਵੀਂ ਅਗੇ ਮੂਲ ਭਾਈ।
ਤੈਥੋਂ ਹੋਇਆ ਸੋ ਅਸਾਂ ਮੁਆਫ਼ ਕੀ, ਤੇਰਾ ਕਰ ਲਿਆ ਉਜ਼ਰ ਕਬੂਲ ਭਾਈ।
ਰਾਤ ਵਿਚ ਸੁਆਲ ਜੁਆਬ ਗੁਜ਼ਰੀ, ਮੈਥੋਂ ਦੂਰ ਬੈਠੇ ਇਤਨੇ ਸੂਲ ਭਾਈ।
ਆਸ਼ਕ ਅੰਤ ਹੋਏ ਮਿਹਰਬਾਨ ਦੇਵੇਂ, ਮੈਨੂੰ ਹੋਵਦੀ ਖੁਸ਼ੀ ਹਸੂਲ ਭਾਈ।