(੧੦੫)
ਚਾਹੁੰਦੇ, ਹਾਜੀ ਸਾਹਿਬ ਦੀ ਕਬਰ ਤੇ ਚਲੇ ਜਾਂਦੇ ਅਤੇ ਉਥੇ ਬੈਠ ਕੇ ਹੀ ਪੁਸਤਕ ਨੂੰ ਵਿਚਾਰਦੇ ਰਹਿੰਦੇ।
ਆਪ ਨੂੰ ਰਮਲ ਅਤੇ ਜੋਤਸ਼ ਵਿਦਿਆ ਦਾ ਬਹੁਤ ਸ਼ੌਕ ਸੀ,ਇਸ ਲਈ ਆਪ ਮੀਰ / ਅਮਰੁੱਲਾ ਸਾਹਿਬ ਬਟਾਲਵੀ ਦੇ ਚੇਲੇ ਹੋਏ । ਉਸਤਾਦ ਦੀ ਸ਼ਾਨ ਵਿਚ ਲਿਖਦੇ ਹਨ:ਮੁਖ ਸੋ ਜੋ ਬਚਨ ਕਰਤ ਬਲ ਹੋ ਕੇ ਸਾਚ, ਕਰਹਿ ਕੀ ਢਾਲ ਬਾਨ ਅਰਜਨ ਕੈਸੇ ਜਾਨੀਏ । ਬੁਧ ਕੇ ਬਲਵਾਨ, ਹਨੂੰ ਜੈਸੇ ਸੰਗਰਾਮ ਬਲੀ, | ਬਰਮਚ ਹੋਣ ਸਮਾਨ ਰਮਲ ਬਿਦਿਆ ਮੇਂ ਮਾਨੀਏ। ਮੁੰਦਰ ਜਨ ਕਾਮ ਦੇਵ ਸੁਪਰਤ ਸੌ ਦਯਾਵਾਨ, ਧੰਨੇ ਸੇ ਭਗਤ ਲੋਕ ਨਿਸ਼ਚਾ ਕਰ ਠਾਨੀਏ । ਤਰਵਰ ਹੈ ਕਲਪ ਮਾਨ ਸਰਵਰ ਹੈ ਗਨੇਸ਼ ਕੇ. | ਹਮਰੇ ਉਸਤਾਦ ਅਮੀਰ ਅੱਲਾ ਪਹਿਚਾਨੀਏ ! ਸ਼ਾਹ ਸਾਹਿਬ ਨੇ ਤਿੰਨ ਵਿਆਹ ਕੀਤੇ | ਇਕ ਰਮਦਾਸ, ਇਕ ਜੰਡਿਆਲਾ ਗੁਰੂ ? ਅਤੇ ਇਕ ਬਹਿਮਣ ਤੀਵੀਂ ਨਾਲ । ਗੁਰੂ ਕੇ ਜੰਡਿਆਲਾ ਵਿਚ ਇਕ ਲੋਹਾਰ ਤਰਖਾਣ ਪੇਸ਼ਾ ਦੇ ਬਜ਼ੁਰਗ ਸਨ, ਉਸ ਨੇ ਆਪ ਨੂੰ ਸਿਆਣਾ ਵੇਖ ਕੇ ਆਪਣੀ ਧੀ ਦੇ ਦਿਤੀ। ਰਮਦਾਸ ਦੇ ਬਜ਼ੁਰਗ ਇਨ੍ਹਾਂ ਦੇ ਸਹੁਰਿਆਂ ਵਿਚੋਂ ਸਨ। ਬਾਹਮਣ ਇਸਤ੍ਰੀ ਬਾਰੇ ਵਖੋ ਵਖ ਗੱਲਾਂ ਦਸੀਆਂ ਜਾਂਦੀਆਂ ਹਨ । ਇਕ ਇਉਂ ਹੈ - - ਹਾਸ਼ਮ ਦੀ ਆਵਾਜ਼ ਸੁਰੀਲੀ ਤੇ ਸਾਢ ਸੀ । ਆਪ ਬੜੀ ਮਿਠੀ ਆਵਾਜ਼ ਨਾਲ / ਡਿਉਢੀ ਗਾਇਆ ਕਰਦੇ ਸਨ । ਇਕ ਹਿਮਣ ਤੀਵੀਂ ਸੁਣ ਕੇ ਆਸ਼ਕ ਹੋ ਗਈ । ਜਦ ਕਦੀ ਜਾਂ ਜਿਥੇ ਆਪ ਸ਼ੇਅਰ ਪੜਦੇ,ਇਹ ਜ਼ਰੂਰ ਪਹੁੰਚਦੀ ਅਤੇ ਬੇਖੁਦ ਹੋ ਜਾਂਦੀ। ਅੰਤ ਉਸ ਨੇ ਕਈ ਵਾਰੀ ਬੁਲਾ ਲਿਆ ਪਰ ਆਪ ਨਾ ਗਏ । ਅਖੀਰ ਉਸ ਨੇ ਖਲੂਮ ਖੁਲਾ ਸੁਨੇਹਾ ਘਲਿਆ ਪਰ ਆਪ ਨੇ ਸਾਫ਼ ਇਨਕਾਰ ਕਰ ਦਿਤਾ। ਹੌਲੀ ਹੌਲੀ ਇਹ ਮੁਆਮਲਾ ਮਹਾਰਾਜਾ ਰਣਜੀਤ ਸਿੰਘ ਪਾਸ ਪੁੱਜਾ । ਉਨ੍ਹਾਂ ਨੇ ਫੈਸਲਾ ਦਿੱਤਾ ਕਿ ਲੋਕ ਸ਼ਾਹ ਸਾਹਿਬ ਨੂੰ ਮੁਫ਼ਤ ਵਿਚ ਬਦਨਾਮ ਕਰ ਰਹੇ ਹਨ | ਤੀਵੀਂ ਮੁਸਲਮਾਨ ਹੋ ਗਈ ਅਤੇ ਉਸ ਨੇ ਸ਼ਰਈ ਨਿਯਮਾਂ ਅਨੁਸਾਰ ਸ਼ਾਹ ਸਾਹਿਬ ਨਾਲ ਨਕਾਹ ਕਰ ਲਿਆ । | ਦੂਜੀ ਕਹਾਣੀ ਇਉਂ ਹੈ, ਜੋ ਮੰਨਣ ਯੋਗ ਹੈ ਕਿ ਇਕ ਵਾਰੀ ਬਹਿਮਣ ਤੀਵੀਂ ਨੂੰ ਕੋਹੜ ਹੋ ਗਿਆ । ਉਸ ਦੇ ਵਾਰਸਾਂ ਨੇ ਘਰੋਂ ਕੱਢ ਦਿਤਾ | ਸ਼ਾਹ ਸਾਹਿਬ ਕਿਧਰੋਂ ਲੰਘ ਰਹੇ ਸਨ ਜੋ ਉਸ ਤੀਵੀਂ ਤੇ ਨਿਗਾਹ ਪਈ ਅਤੇ ਉਸ ਦਾ ਇਲਾਜ ਕੀਤਾ 1 ਰਬ ਦੀ ਕਿਰਪਾ ਨਾਲ ਉਹ ਰਾਜ਼ੀ ਹੋ ਗਈ । ਫੇਰ ਇਹ ਹੀ ਨਹੀਂ ਕਿ ਉਹ ਅਰੋਗ ਹੋ ਗਈ ਸਗੋ’ ਉਹ ਬੜੇ ਨਾਜ਼ਕ ਤੇ ਸੋਹਣੀ ਨਿਕਲ ਆਈ । ਬਾਹਮਣਾਂ ਨੂੰ ਜਦ ਇਸ ਗੱਲ ਦਾ ਪਤਾ ਲਗਾ ਤਾਂ ਉਹ ਵਾਪਸ ਲੈ ਜਾਣ ਲਈ ਆਏ ਪਰ ਉਸ ਨੇ ਸਾਫ ਜਵਾਬ ਦੇ ਦਿਤਾ ਅਤੇ ਆਖਿਆ ਕਿ ਮੈਂ ਹੁਣ ਫਕੀਰ ਦੀ ਹੋ ਚੁਕੀ ਹਾਂ | ਤੀਵੀਂ ਨੇ ਉਨਾਂ ਦੇ ਸਾਹਮਣੇ ਹੀ ਸ਼ਾਹ ਮਾਹਿਬ ਦਾ ਲੋਟਾ ਚੁਕ ਕੇ ਪਾਣੀ ਪੀ ਲਿਆ । ਜਿਸ ਕਰ ਕੇ ਹਿਮਣ ਤਕ ਗਏ ਅਤੇ ਜਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਸ਼ਕਾਇਤ s ' ' - - - - Digitized by Panjab Digital Librah_www.panjabdigilib.org