ਪੰਨਾ:ਪੰਜਾਬ ਦੇ ਹੀਰੇ.pdf/168

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਕੀਤੀ। ਮਹਾਰਾਜ ਨੇ ਆਪ ਨੂੰ ਬੁਲਾਣ ਲਈ ਸਿਪਾਹੀ ਘਲੇ। ਜਦ ਸਵਾਰ ਆਏ ਤਾਂ ਸ਼ਾਹ ਸਾਹਿਬ ਮਕਾਨ ਦੇ ਦਰਵਾਜ਼ੇ ਉਤੇ ਖੜੇ ਸਨ। ਸ਼ਾਹ ਸਾਹਿਬ ਦੇ ਪੁਛਣ ਉੱਤੇ ਉਨ੍ਹਾਂ ਦਸਿਆ ਕਿ ਅਸੀਂ ਹਾਸ਼ਮ ਨੂੰ ਫੜਨ ਲਈ ਆਏ ਹਾਂ। ਹਾਸ਼ਮ ਨੇ ਆਪਣੇ ਆਪ ਨੂੰ ਪੇਸ਼ ਕਰ ਦਿਤਾ ਅਤੇ ਉਹ ਨਾਲ ਲੈ ਗਏ। ਦੀਵਾਨਾਂ ਨੇ ਮਹਾਰਾਜਾ ਸਾਹਿਬ ਦੇ ਬਿਨਾਂ ਪੁਛੇ ਆਪ ਨੂੰ ਜੇਹਲ ਭੇਜ ਦਿਤਾ। ਬੰਦੀ ਖਾਨੇ ਦੇ ਇਸ ਸਮੇਂ ਵਿਚ ਆਪ ਨੇ ਆਪਣੇ ਪੀਰਾਂ ਦੇ ਪੀਰ ਦੀ ਯਾਦ ਵਿਚ ਸਤ ਸਿਫ਼ਤਾਂ ਹੁੰਦੀ ਤੇ ਪੰਜਾਬੀ ਵਿਚ ਲਿਖੀਆਂ। ਵੇਖੋ ਵਨਗੀ:-

ਤੁਮ ਬਖਸ਼ੋ ਫਕਰ ਫਕੀਰਾਂ ਨੂੰ, ਤੁਮ ਓ ਕਰਾਮਤ ਪੀਰਾਂ ਨੂੰ।
ਤੁਮ ਸ਼ਾਦ ਕਰੋ ਦਲਗੀਰਾਂ ਨੂੰ, ਤੁਮ ਕਰੋ ਖਲਾਸ ਅਸੀਰਾਂ ਨੂੰ।

ਯਾ ਹਜ਼ਰਤ ਗੋਸ-ਅਲ-ਆਜ਼ਮ ਜੀ

ਧਿਆਨ ਧਰੋ ਦੁਖ ਦੂਰ ਕਰੋ ਸਭ, ਤੋੜ ਉਤਰ ਜ਼ੰਜੀਰ ਅਸੀਰਾਂ।
ਔਰਣਹਾਰ ਕੀ ਸਾਰ ਲਓ, ਹੋਰ ਜਾਨ ਕੀ ਮਾਫ਼ ਕਰੋ ਤਕਸੀਰਾਂ।
ਤੇਰਾ ਬਲੀ ਫ਼ਰਜ਼ੰਦ ਅਲੀ ਸਰਦਾਰ, ਦੋ ਆਲਮ ਕੇ ਸਿਰ ਪੀਰਾਂ।
ਦਾਤ ਦਿਓ ਫਰਯਾਦ ਕਰੇ, ਕਿ ਹਾਸ਼ਮ ਸ਼ਾਹ ਕਹੇ ਯਾ ਮੀਰਾਂ।

ਤੁਮ ਫ਼ਰਸ਼ ਜ਼ਿਮੀਂ ਪਰ ਆਏ ਹੋ, ਦੁਖ ਦੂਰ ਕਰਨ ਦੁਖਿਆਰਾਂ ਦੇ।
ਤੁਮ ਬੰਦੀਵਾਨ ਛੁੜਾਓ ਜੀ, ਨਿਤ ਤੋੜ ਜ਼ੰਜੀਰ ਹਜ਼ਾਰਾਂ ਦੇ।
ਤੁਮ ਤਾਰਨਹਾਚ ਪਲੀਦਾਂ ਨੂੰ, ਹੁਣ ਭਾਗ ਭਲੇ ਬਦਕਾਰਾਂ ਦੇ।
ਫਰਯਾਦ ਸੁਣੇ ਇਸ ਹਾਸ਼ਮ ਦੀ, ਹਰ ਸਿਰ ਲਾਚਾਰ ਲਚਾਰਾਂ ਦੇ।

ਜਾਂ ਬਖ਼ਸ਼ ਬੰਦਾ ਪਰਵਰ, ਹਰ ਦੋ ਜਹਾਂ ਕੇ ਸਰਵਰ।
ਸਭ ਔਲੀਆ ਕੇ ਰਹਿਬਰ, ਯਾ ਦਸਤਗੀਰ ਮੀਰਾਂ ਮੁਸ਼ਕਲ ਕੁਸ਼ਾ ਅਸੀਰਾਂ।

ਇਕ ਰਾਤ ਮਹਾਰਾਜ ਨੇ ਖਾਬ ਵਿਚ ਵੇਖਿਆ ਕਿ ਇਕ ਬਜ਼ੁਰਗ ਨੇ ਸਾਰੇ ਕੈਦੀ ਆ ਕੇ ਛਡ ਦਿਤੇ ਹਨ। ਦਿਨ ਚੜ੍ਹਿਆ, ਪਤਾ ਕੀਤਾ ਤਾਂ ਸਾਰੇ ਕੈਦੀ ਰਿਹਾ ਸਨ। ਮਹਾਰਾਜਾ ਸਾਹਿਬ ਆਪ ਸ਼ਾਲਾਮਾਰ ਬਾਗ ਵਿਚ ਗਏ। ਹਾਸ਼ਮ ਉਸ ਵੇਲੇ ਉਥੇ ਹੀ ਸਨ। ਉਨ੍ਹਾਂ ਨੂੰ ਸਦ ਕੇ ਬੜੇ ਆਦਰ ਨਾਲ ਆਪਣੇ ਸਜੇ ਪਾਸੇ ਬਹਾਇਆ ਤਾਂ ਉਸ ਵੇਲੇ ਮਹਾਰਾਜ ਦੇ ਸਿਰ ਵਿਚ ਅੱਖ ਦੇ ਨੇੜੇ ਪੀੜ ਹੋ ਰਹੀ ਸੀ। ਬਥੇਰੇ ਸਿਆਣੇ ਸਿਆਣੇ ਵੈਦ ਤੇ ਹਕੀਮ ਇਲਾਜ ਲਈ ਆਏ ਪਰ ਅਰਾਮ ਨਾਂ ਆਇਆਂ। ਸ਼ਾਹ ਸਾਹਿਬ ਨੇ ਲਾਲ ਮਿਰਚਾਂ ਮੰਗਵਾ ਕੇ ਬਰੜੀਆਂ ਅਤੇ ਉਂਗਲੀ ਨਾਲ ਲੋਪ ਕਰ ਦਿਤਾ। ਜਿਥੋੋ ਜਿਥੇ ਓੁੁਂਗਲੀ ਫਿਰਦੀ ਗਈ, ਮਹਾਰਾਜ ਨੂੰ ਠੰਢ ਪੈਂਦੀ ਗਈ। ਮਹਾਰਜ਼ ਨੇ ਇਨਮ ਦੇਣਾ ਚਾਹਿਆ ਪਰ ਆਪ ਨੇ ਪਰਵਾਨ ਨਾ ਕੀਤਾ।

ਹਾਸ਼ਮ ਦੀ ਦਰਬਾਰ ਵਿਚ ਪਹੁੰਚ ਦਾ ਇਕ ਵਾਕਿਆ ਇਉਂ ਦਸਿਆ ਜਾਂਦਾ ਹੈ ਕਿ ਜਦ ਮਹਾਰਾਜਾ ਸਾਹਿਬ ਦੇ ਪਿਤਾ ਸ: ਮਹਾਂ ਸਿੰਘ ਜੀ ਸੁਰਗਵਾਸ ਹੋਏ ਤਾਂ ਆਪ ਨੇ ਇਕ ਕਵਿਤਾ ਦਰਬਾਰ ਵਿਚ ਪੜ੍ਹੀ, ਜਿਸ ਕਰਕੇ ਆਪ ਦੀ ਚੰਗ ਜਾਣ ਪਛਾਣ ਹੋ ਗਈ। ਫਿਰ ਜਦ ਵੀ ਮਹਾਰਾਜਾ ਸਾਹਿਬ ਅੰਮ੍ਰਿਤਸਰ ਤਸ਼ਰੀਫ ਲਿਆਂਦੇ ਤੇ ਆਪ ਦੇ ਸ਼ੇਹਰ ਸੁਣਿਆ ਕਰਦੇ ਸਨ। ਕਹਿੰਦੇ ਹਨ ਕਿ ਮਹਾਰਾਜਾ ਸਾਹਿਬ ਦੇ