ਪੰਨਾ:ਪੰਜਾਬ ਦੇ ਹੀਰੇ.pdf/170

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮ )

ਹਿੱਸੇ ਸੁਣਾਏ। ਏਥੋਂ ਤਕ ਕਿ ਮਹਾਰਾਜ ਨੂੰ ਪੂਰਨ ਅਰਾਮ ਹੋ ਗਿਆ ਅਤੇ ਸ਼ਾਂਤੀ,ਆ ਗਈ। ਪੂਰਨ ਅਰੋਗਤਾ ਹੋਣ ਕਰ ਕੇ ਉਨ੍ਹਾਂ ਨੇ ਹਾਸ਼ਮ ਨੂੰ ਇਨਾਮ ਆਦਿ ਦੇ ਕੇ ਵਿਦਾ ਕੀਤਾ।

ਹਾਸ਼ਮ ਨੂੰ ਨਸਵਾਰ ਚੜ੍ਹਾਣ ਦੀ ਬੜੀ ਵਾਦੀ ਸੀ। ਏਥੋਂ ਤਕ ਕਿ ਜਦ ਦਰਬਾਰ ਵਿਚ ਹੁੰਦੇ ਤਾਂ ਭੀ ਚੁਟਕੀਆਂ ਲੈਂਦੇ ਰਹਿੰਦੇ। ਹੋਰ ਲੋਕਾਂ ਨੂੰ ਆਪ ਦੀ ਇਹ ਆਦਤ ਚੰਗੀ ਨਹੀਂ ਲਗਦੀ ਸੀ। ਉਨ੍ਹਾਂ ਨੇ ਮਨ੍ਹਾਂ ਕਰਨਾ ਚਾਹਿਆ ਅਤੇ ਮਹਾਰਾਜ ਪਾਸ ਸਫਾਰਸ਼ ਕੀਤੀ। ਹਾਸ਼ਮ ਪਾਸੋਂ ਕੋਈ ਨਸਵਾਰ ਬਾਬਤ ਸ਼ੇਹਰ ਸੁਣਨਾ ਚਾਹੀਦਾ ਹੈ। ਮਹਾਰਾਜ ਦੇ ਆਖਣ ਉਤੇ ਆਪ ਨੇ ਇਉਂ ਹਿੰਦੀ ਸ਼ੇਅਰ ਆਖਿਆਂ-

ਦੀਪਕ ਪ੍ਰਕਾਸ਼ ਤਿਮਰ ਜੈਸੇ ਉਡ ਜਾਤ ਔਰ,
ਬਦਲ ਫਟ ਜਾਤ ਨਿਰਖ ਜੈਸੇ ਜਮ ਪਹਾੜ ਹੈ।
ਜੈਸੇ ਮੁਖ ਸਿੰਘ ਵੇਖ ਮਿਰਗਣ ਕੇ ਪ੍ਰਾਨ ਜਾਤ,
ਸ਼ਤਰੁ ਸਿੰਘਾਰਨ ਕੋ ਜੈਸੇ ਤਲਵਾਰ ਹੈ।
ਰਜਨੀ ਮਤ ਮੂਹੜ ਗਿਆਨ ਸੂਰਜ ਸੌ ਭਾਗ ਜਾਤ,
ਜੈਸੇ ਦੀਰਘ ਚੋਟ ਲਾਗ ਸੌਕਨ ਕੀ ਮਾਰ ਹੈ।
ਜਾਂ ਕੋ ਹੋ ਸੀਸ ਪੀਰ ਹਾਸ਼ਮ ਕੋ ਕਹਿਤ ਮਾਨ;
ਪਾਰਸ ਕੇ ਰੂਪ ਯੇ ਹਮਾਰੀ ਨਸਵਾਰ ਹੈ।

ਮਹਾਰਾਜਾ ਸਾਹਿਬ ਦੇ ਆਖਣ ਉਤੇ ਆਪ ਨੇ ਰਾਜਨੀਤੀ, ਪੰਜ ਗ੍ਰੰਥੀ, ਗਿਆਨ ਮਾਲਾ ਆਦਿ ਪੁਸਤਕਾਂ ਲਿਖ ਕੇ ਮਹਾਰਾਜ ਦੀ ਭੇਟ ਕੀਤੀਆਂ। ਮਹਾਰਾਜੇ ਨੇ ਅਪਣੇ ਗ੍ਰੰਥੀਆਂ ਨੂੰ ਕੁਝ ਸ਼ਬਦ ਅਤੇ ਸ਼ਲੋਕ ਪੜ੍ਹ ਕੇ ਅਰਥ ਕਰਨ ਲਈ ਆਖਿਆ। ਫਿਰ ਹਾਸ਼ਮੇ ਨੇ ਅਰਥ ਕੀਤੇ। ਮਹਾਰਾਜਾ ਸਾਹਿਬ ਸੁਣ ਕੇ ਬੜੇ ਖੁਸ਼ ਹੋਏ ਤੇ ਆਖਿਆ 'ਅਜਿਹੇ ਅਰਥ ਅਸਾਂ ਅਗੇ ਕਦੇ ਨਹੀਂ ਸੁਣੇ।' ਤੇ ਖੁਸ਼ ਹੋ ਕੇ ਆਪ ਨੂੰ ਇਕ ਪਿੰਡ ਥਰਪਾਲ ਅਤੇ ਉਨ੍ਹਾਂ ਦਾ ਆਪਣਾ ਵਤਨ ਜਗਦੇਉ ਕਲਾਂ ਵਿਚ ਜਾਗੀਰਾਂ ਦੇ ਦਿਤੀਆਂ। ਦੋਵੇਂ ਥਾਵਾਂ ਅ ਮੌਜੂਦ ਹਨ ਅਤੇ ਆਪ ਦੀ ਔਲਾਦ ਉਨ੍ਹਾਂ ਤੋਂ ਲਾਭ ਪ੍ਰਾਪਤ ਕਰ ਰਹੀ ਹੈ।

ਹਾਸ਼ਮ ਸ਼ਾਹ ਮਹਾਰਾਜ ਦੇ ਚਲਾਣੇ ਉਪਰੰਤ ਛੇ ਸਾਲ ਜਿਊਂਦੇ ਦੇ ਰਹੇ ਅਤੇ ਲਗ ਪਗ ੬੪ ਸਾਲ ਦੀ ਆਯੂ ਭੋਗ ਕੇ ਚਲਾਣਾ ਕਰ ਗਏ। ਆਪ ਨੇ ਹੇਠ ਲਿਖੀਆਂ ਪੁਸਤਕਾਂ ਲਿਖੀਆਂ ਹਨ।

ਸੋਹਣੀ ਮਹੀਂਵਾਲ, ਸਸੀ ਪੁੰਨੂੰ, ਹੀਰ ਰਾਂਝਾ, ਲੇਲੀ ਮਜਨੂੰ, ਸ਼ੀਰੀਂ ਫਰਹਾਦ, ਦੀਵਾਨ ਹਾਸ਼ਖ, ਚਹਾਰ ਬਹਾਰ ਹਾਸ਼ਮ, ਤਿਬ ਹਾਸ਼ਮ,ਬਿਆਜ਼ ਹਾਸ਼ਮ, ਚਿੰਤਾ ਹਰ, ਜ਼ਬਦਾਤਰ ਰਮਲ, ਦੋਹੜੇ ਹਾਸ਼ਮ, ਸ਼ਲੋਕ ਹਾਸ਼ਮ, ਕਾਫ਼ੀਆਂ ਹਾਸ਼ਮ, ਟੀਕਾ ਪੰਜ ਗ੍ਰੰਥੀ, ਟੀਕਾ ਗਿਆਨ ਮਾਲਾ, ਰਾਜਨੀਤੀ ਆਦਿ।

ਆਪ ਪਿੰਗਲ ਤੋਂ ਚੰਗੇ ਜਾਣੂ ਸਨ। ਇਸ ਲਈ ਆਪ ਨੇ ਵਖ ਵਖ ਤੋਲਾਂ ਵਿਚ ਕਵਿਤਾਵਾਂ ਲਿਖੀਆਂ ਹਨ। ਜਿਸ ਵਿਚ ਬੰਦਸ਼ ਤੇ ਖੂਬੀਆਂ ਆਦਿ ਨੂੰ ਮੁਖ ਰਖਿਆ