( ੧੧੨ )
ਮੌਲਵੀ ਗੁਲਾਮ ਮੁਹੀਉਦੀਨ ਕਸੂਰੀ
ਯਾਰਵੀਂ ਸਦੀ ਹਿਜਰੀ ਵਿੱਚ ਹੋਏ। ਇਸ ਜ਼ਮਾਨੇ ਮੁਲਤਾਨ, ਲਾਹੌਰ, ਅਤੇ ਕਸੂਰ ਵਿੱਚ ਵਿਦਿਆ ਪ੍ਰਾਪਤ ਕਰਨ ਲਈ ਵਿਦਿਆਲੇ ਕਾਇਮ ਸਨ। ਵਿਦਆਂ ਦੇ ਸ਼ੌਕੀ ਦੂਰ ਦੂਰ ਤੋਂ ਆ ਆ ਕੇ ਵਿਦਿਆ ਪ੍ਰਾਪਤ ਕਰਦੇ ਸਨ। ਭਾਵੇਂ ਅਜ ਕਲ ਵਰਗੇ ਪ੍ਰੇਸ ਅਤੇ ਗਡੀਆਂ ਆਦਿ ਨਹੀਂ ਸਨ ਪਰ ਫੇਰ ਵੀ ਲੋਕੀ ਇਕ ਥਾਂ ਤੋਂ ਦੂਜੀ ਥਾਂ ਪੁਜ ਜਾਇਆ ਕਰਦੇ ਸਨ। ਹਥੀਂ ਲਿਖੀਆਂ ਪੁਸਤਕਾਂ ਭੀ ਮਿਲ ਸਕਦੀਆਂ ਸਨ ਜੋ ਵਿਦਿਆਰਥੀ ਪੌੜੀ ਪੌੜੀ ਚੜ੍ਹ ਕੇ ਵਿਦਿਆ ਪ੍ਰਾਪਤ ਕਰਦੇ ਸਨ, ਉਹ ਉਨ੍ਹਾਂ ਨੂੰ ਨਾਲ ਨਾਲ ਲਿਖ ਛਡਦੇ ਸਨ ਅਤੇ ਇਉਂ ਪੁਸਤਕ ਤਿਆਰ ਹੋ ਜਾਂਦੀ ਸੀ। ਕਸੂਰ ਦੀ ਪਾਠਸ਼ਾਲਾ ਵਿੱਚ ਹਜ਼ਰਤ ਮੌਲਾਨਾ ਮੁਫਤੀ ਮੌਲਵੀ ਗੁਲਾਮ ਮੁਹੀਉਦੀਨ ਕੁਰੈਸ਼ੀ ਨਕਸ਼ਬੰਦੀ ਅਤੇ ਹਜ਼ਰਤ ਗੁਲਾਮ ਮੁਰਤਜ਼ਾ ਸਾਹਿਬ ਕਾਦਰੀ ਨਕਸ਼ਬੰਦੀ ਉਘੇ ਵਿਦਵਾਨ ਸਨ। ਦੋਵੇਂ ਰਬ ਦੇ ਬੜੇ ਪਿਆਰੇ ਅਤੇ ਭਲੇ ਲੋਕ ਸਨ। ਹਜ਼ਰਤ ਬੁਲੇਸ਼ਾਹ ਅਤੇ ਵਾਰਸਸ਼ਾਹ ਨੂੰ ਭੀ ਏਥੋਂ ਹੀ ਵਿਦਿਆ ਪ੍ਰਾਪਤ ਹੋਈ, ਜਿਨਾਂ ਦੀ ਸ਼ੇਭਾ ਆਪਣੇ ਪੀਰਾਂ ਨਾਲੋਂ ਭੀ ਵਧ ਗਈ ਹੈ। ਮੌਲਵੀ ਗੁਲਾਮ ਮੁਹੀਉਦੀਨ ਕਸੂਰੀ ਦੀ ਲਿਖ ਹੋਈ ਇਕ ਪੁਸਤਕ ਜ਼ਾਦਇ ਲਹਾਜ਼ ਹੈ,ਜਿਸ ਤੋਂ ਪਤਾ ਲਗਦਾ ਹੈ ਕਿ ਆਪ ਪੰਜਾਬੀ ਤੇ ਫਾਰਸੀ ਦੇ ਚੰਗੇ ਕਵੀ ਸਨ। ਆਪ ਲਿਖਦੇ ਹਨ-
ਹਿਕ ਹਾਜੀ ਮਰਦ ਗੁਲਾਮ ਕਾਦਰ, ਹੇ ਭੈਣੀ ਦਾ ਵਸਨੀਕੀ।
ਦੋਸਤ ਕਦੀਮੀ ਤਬਹਿ ਕਰੀਮੀ, ਸਾਲਹਿ ਖੁਸ਼ ਵਸਨਕੀ।
ਇਸ ਆਸੀ ਨੂੰ ਬਹੁਤ ਤਾਕੀਦਾਂ, ਕਰਦੇ ਨਾਲ ਸ਼ਤਾਬੀ।
ਜ਼ਿਕਰ ਮੁਨਾਸਕ ਹਜ ਦਾ ਕਰ ਤੂੰ, ਵਿੱਚ ਜ਼ਬਾਨ ਪੰਜਾਬੀ।
ਇਸ ਰਿਸਾਲੇ ਵਿੱਚ ਆਪ ਨੇ ਹਜ ਦਾ ਵਰਨਨ ਕੀਤਾ ਹੈ।
ਸ਼ੁਕਰ ਖੁਦਾ ਦਾ ਪੂਰਾ ਹੋਇਆ, ਇਹ ਰਸਾਲਾ ਨੂਰੀ।
ਸੁਣ ਕੇ ਹਜ ਮੁਨਾਸਕ ਲਿਖੇ, ਕਦਰ ਕਲੀਲ ਜ਼ਰੂਰੀ।
ਯਾਰਾਂ ਸੇ ਸਤਾਠ ਮੁਕਰਰ, ਹਿਜਰੀ ਆਹਾ ਸਾਲ।
ਖਤਮ ਹੋਇਆ ਜਾਂ ਇਹ ਰਸਾਲਾ, ਫ਼ਜ਼ਲ ਖੁਦਾ ਦੇ ਨਾਲ।
ਪੁਸਤਕ ਦੇ ਅਖੀਰ ਵਿੱਚ ਆਪ ਨੇ ਦਸਿਆ ਹੈ-
ਪੀਰੇ ਮਨ ਹਸ਼ਤ ਸ਼ਾਹ ਗੁਲਾਮ ਅਲੀ, ਫੈਜ਼ ਬਖਸ਼ੇ ਜਹਾਂ ਖ਼ਫੀਓ ਜਲ।
ਸ਼ੁਕਰ ਹਕ ਯਾਫਤਮ ਜਮਾਲੇ ਓ, ਦਹਿਰਾਵਰ ਗਸ਼ਤਮ ਅਜ਼ ਕਮਾਲੇ ਓ।
ਆਪ ਦੇ ਜਨਮ ਅਤੇ ਚਲਾਣੇ ਦਾ ਕੁਝ ਪਤਾ ਨਹੀਂ ਲਗਦਾ ਪਰ ਏਸੇ ਪੁਸਤਕ
ਵਿੱਚ ਮੌਲਵੀ ਵਜ਼ਲ ਹਕ ਨੇ ਇਉਂ ਲਿਖਿਆ ਹੈ-
ਵਤ ਹਜ਼ਰਤ ਮੁਰਤਜ਼ਾ ਹਾਫਜ਼ ਸਚਾ ਮੁਰਸ਼ਦ ਮੇਰਾ।
ਸੂਰਤ ਪਾਕ ਮੁਰੱਬੀ ਵਾਲਾ ਕੀਤਾ ਦਿਲ ਵਿੱਚ ਡੇਰਾ।
ਜ਼ਾਹਰ ਕਾਮਲ ਬਾਤਨ ਕਾਲ ਆਲਮ ਆਬਦ ਕਾਲ।
ਕੁਤਬ ਜ਼ਮਾਨੀ ਮੁਤਕੀ ਸਾਹਿਬ ਫਜ਼ਲ ਇਲਾਹੀ ਸ਼ਾਮਲ।
ਆਪ ੧੨੦੨ ਹਿਜਰੀ ਵਿੱਚ ਸਮਾ ਗਏ ।