( ੧੧੪ )
ਮੋਲਵੀ ਅਹਿਮਦ ਯਾਰ
ਆਪ ਦਾ ਜਨਮ ੧੭੬੮ ਈ: ਵਿੱਚ ਮੁਰਾਲਾ ਜ਼ਿਲਾ ਗੁਜਰਾਤ ਵਿੱਚ ਹੋਇਆ। ਤਬੀਅਤ ਮੁਢ ਤੋਂ ਹੀ ਸ਼ਾਇਰਾਨਾ ਸੀ ਇਸ ਲਈ ਬਜਾਏ ਖਾਨਦਾਨੀ ਪੇਸ਼ਾ ਜ਼ਿਮੀਦਾਰਾਂ ਦੇ ਲਿਖਣ ਪੜ੍ਹਨ ਵਿਚ ਰੁਝ ਗਏ। ਇਸ ਸਮੇਂ ਉਨ੍ਹਾਂ ਦਾ ਪ੍ਰੇਮ ਇਕ ਕੁੜੀ ਰਾਣੀ ਨਾਲ ਹੋ ਗਿਆ। ਉਨ੍ਹਾਂ ਨੇ ਚਾਹਿਆ ਕਿ ਇਸ ਨਾਲ ਵਿਆਹ ਹੋ ਜਾਏ, ਪਰ ਉਸ ਦੇ ਮਾਪਿਆਂ ਨੇ ਮੁਖਾਲਫ਼ਤ ਕੀਤਾ। ਇਸ਼ਕ ਦੀ ਅੱਗ ਭੜਕ ਉਠੀ ਸੀ ਅਤੇ ਘਰ ਵਿਚ ਇਕ ਨਾਕਾਮ ਆਸ਼ਕ ਦੀ ਸ਼ਕਲ ਵਿੱਚ ਰਹਿਣਾ ਬਲਦੀ ਤੇ ਤੇਲ ਪਾਉਣ ਵਾਲੀ ਗੱਲ ਸੀ ਇਸ ਲਈ ਆਪ ਘਰ ਬਾਹਰ ਛੱਡ ਕੇ ਫਾਲੀਏ ਆ ਗਏ, ਜੋ ਹੁਣ ਭਾਵੇਂ ਆਬਾਦ ਤੇ ਹਰਿਆ ਭਰਿਆ ਹੈ ਪਰ ਉਸ ਸਮੇਂ ਕੇਵਲ ਇਕ ਬੇ ਆਬਾਦ ਜੰਗਲ ਸੀ। ਇਹ ਜਗ੍ਹਾ ਆਦਮੀਆਂ ਦੀ ਥਾਂ, ਪਸ਼ੂ, ਪੰਛੀਆਂ, ਜੰਡ, ਕਰੀਰਾਂ ਅਤੇ ਬੇਰਾਂ ਦੇ ਰੁੱਖਾਂ ਨਾਲ ਆਬਾਦ ਸੀ। ਆਪ ਨੇ ਅਪਾਣੇ ਕਿੱਸੇ ਤਿਤਰ ਵਿਚ ਕੇਵਲ ਇਸੇ ਦਲਫ਼ਰੇਬ ਫੋਟੋ ਨੂੰ ਖਿਚਿਆ ਹੈ। ਫਰਮਾਂਦੇ ਹਨ:-
ਪਾਣੀ ਸੂਹੀਂ ਵਗਦੀਆਂ ਪਏ ਲਹਿਰਾਂ ਦੇ ਸਰ,
ਘਾਹਾਂ ਉਪਰ ਤੇਲ ਦੇ ਮੋਤੀ ਡੁਲ੍ਹੇ ਤਰ।
ਕਰਨਾ ਫੁਲਿਆ ਕਿਓੜਾ ਵੇਲੀ ਸਦਾ ਗੁਲਾਬ,
ਫੁਲ ਕਿਓੜੇ ਥੀਂ ਚੋਣਵਾਂ ਮਿਸਮਿੱਠਾ ਆਬ।
ਫੁੱਲ ਸ਼ਿਗੂਫਾ ਫੁੱਲਿਆ ਸਾਵੇ ਆਈ ਡੌਂ,
ਕਣਕਾਂ ਤਦੋਂ ਘੁਲਾੜੀਆਂ ਆਉ ਆਏ ਜੌੌਂ।
ਹਰਮਲ, ਦੋਧਕ, ਅੰਗਰੀ, ਨਫ਼ੀ, ਖਵੀ, ਲੁਣਾਕ,
ਡੋਡੀਆਂ ਬਧੀਆਂ ਪਾਪੜੇ ਖਬਲ ਕਜੀ ਖਾਕ।
ਪੰਛੀ ਹਕ-ਸੁਬ੍ਹਾਨਹੂ ਹਰਜਾ ਜ਼ਿਕਰ ਕਰੇਨ,
ਆਂਡੜੇ ਦਿਤੇ ਤਿਲੀਅਰਾਂ ਭੌਰ ਘੁਕਾਰੇ ਲੈਨ।
ਮੌਲਵੀ ਅਹਿਮਦ ਯਾਰ ਦੀ ਇਲਮੀ ਸਫਲਤਾ ਰਬੀ ਲਿਆਕਤ ਅਤੇ ਜਜ਼ਬਾ ਇਸ਼ਕ ਉਤੇ ਇਸ ਇਲਾਕੇ ਦੇ ਪੌਣ ਪਾਣੀ ਨੇ ਚੰਗਾ ਅਸਤ ਕੀਤਾ ਅਤੇ ਸੱਯਦ ਵਾਰਸ ਸ਼ਾਹ ਦੇ ਕਥਨ ਅਨੁਸਾਰ:-
ਤਦੋਂ ਸ਼ੌਕ ਹੋਇਆ ਕਿੱਸਾ ਜੋੜਨੇ ਦਾ, ਜਦੋਂ ਇਸ਼ਕ ਦੀ ਗੱਲ ਇਜ਼ਹਾਰ ਹੋਈ।
ਆਪ ਨੇ ਪੁਰਾਣੇ ਆਸ਼ਕਾਂ ਦੀ ਦਾਸਤਾਨ ਨੂੰ ਕਵਿਤਾ ਵਿਚ ਵਰਨਣ ਕਰ ਦਿਤਾ। ਆਪ ਨੇ ਹੀਰ ਰਾਂਝਾ, ਸਸੀ ਪੁਨੂੰ, ਲੇਲੀ ਮਜਨੂੰ, ਸੋਹਣੀ ਮਹੀਂਵਾਲ, ਕਾਮ ਰੂਪ, ਯੂਸਫ਼ ਜ਼ੁਲੈਖਾਂ, ਕਾਮ ਲਤਾ, ਚੰਦਰ ਬਦਨ, ਰਾਜ ਬੀਬੀ, ਸੈਫ਼ਲ ਮਲੂਕ ਆਦਿ ਕਿੱਸੇ ਕਵਿਤਾ ਵਿਚ ਲਿਖੇ । ਇਨ੍ਹਾਂ ਹੁਸਨ-ਇਸ਼ਕ ਦੀਆਂ ਦਾਸਤਾਨ ਤੋਂ ਛੁਟ ਕਿੱਸਾ ਹਾਤਮ ਤੇ ਮੀਮ ਅਨੁਸਾਰੀ, ਕਿੱਸਾ ਤਿਤਰ, ਵਫ਼ਾਤ ਨਾਮਾ, ਜੰਗ ਅਹਿਮਦ, ਜੰਗ ਬਦਰ, ਤਿਬ