ਪੰਨਾ:ਪੰਜਾਬ ਦੇ ਹੀਰੇ.pdf/178

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਦੁਆ ਸਚਿਆਨੀ ਵਿਚੋਂ ਵਨਗੀ :-

ਇਨ੍ਹਾਂ ਸ਼ਿਅਰਾਂ ਨਾਲ ਪੱਕੇ ਮੁਸਲਮਾਨ ਜਾਪਦੇ ਹਨ:-

ਔਖੇ ਵੇਲੇ ਆਣ ਬੁਲਾਵੀਂ, ਪਰ ਚੇਤਾ ਜੇ ਭੁੱਲ ਨਾ ਜਾਵੀਂ।
ਤੈਨੂੰ ਤਾਂ ਮਦਦ ਮੈਂ ਕਰਸਾਂ ਔਗਣ ਤੇਰੇ ਬਖ਼ਸ਼ ਗੁਜ਼ਰਸਾਂ।
ਪਰ ਤੂੰ ਮੈਨੂੰ ਅਜੇ ਨ ਜਾਣੇਂ ਕੰਮ ਕਰੋਂ ਬਦਕਾਰੀ ਦਾ।

ਯੂਸਫ਼ ਜ਼ੁਲੈਖਾਂ ਵਿਚੋਂ ਪ੍ਰਸ਼ਨ:-

ਕਹੇ ਜ਼ੁਲੈਖਾਂ ਰੁਕਮ ਜੇ ਮੰਨੇ, ਰਬ ਤੇਰੇ ਨੂੰ ਮੰਨਸਾਂ।
ਤੇਰੇ ਵਾਂਗ ਇਬਾਦਤ ਕੋਰਸਾਂ, ਬੁਤ ਅਪਣਾ ਚਾ ਭੰਨਸਾਂ।

ਉੱਤਰ:-

ਉਹ ਦਿਲਾਂ ਦਾ ਮਾਲਕ ਮੌਲਾ; ਨਰਮ ਕਰੇ ਜੋਂ ਲੋੜੇ।
ਨਾਂ ਰਬ ਐਡ ਗੁਨਾਹ ਕਰਾਵੇ, ਨਾ ਬੁਤ ਭੰਨੇ ਤੋੜੇ।

ਲੇਲੀ ਮਜਨੂੰ ਵਿਚੋਂ:-

ਰਾਜਾ ਨਾ ਉਮੀਦ ਹੈ ਘਰ ਆਇਆ ਬਦ ਹਾਲ।
ਰਾਣੀ ਅਗੇ ਦਸੀਉਸ ਰੋ ਰੋ ਗਲ ਸੰਭਾਲ।
ਪਿਛਾ ਛੱਡ ਦੇ ਕੈਸ ਦਾ ਮਜਨੂੰ ਹੋਇਆ ਕਮਾਲ।
ਜੋ ਕੁਝ ਚਾਹੇ ਸੋ ਕਰੇ ਕਾਦਰ ਜ਼ੁੁੱਲ ਜਲਾਲ।

ਕਿੱਸਾ ਰਾਜ ਬੀਬੀ ਤੇ ਨਾਮਦਾਰ ਵਿਚੋਂ:-

ਆਸ਼ਕ ਰਲ ਕੇ ਰਾਜ ਬੀਬੀ ਨੂੰ ਵੇਖਣ ਆਏ ਸਾਰੇ।
ਪਹਿਲੋਂ ਮਤ ਜ਼ੁਲੈਖਾਂ ਦਿਤੀ ਸੁਣ ਕੁੜੀਏ ਮੁਟਿਆਰੇ।
ਨਿਹੁੁੰ ਲਾ ਕੇ ਕੀ ਸ਼ਰਮ ਕਿਸੇ ਦਾ ਲਜ ਪਾਲਣ ਕੂੜਿਆਰੇ।
ਅਹਿਮਦਯਾਰ ਨਕੰਮੀਆਂ ਲਾਫ਼ਾਂ ਬੈਠੀਆਂ ਮਹਿਲ ਚੁਬਾਰੇ।

ਪਹਿਲੋਂ ਯੂਸਫ ਡਿੱਠਾ ਖ਼ਾਬੇ ਮਿਸਰੋ ਇਬਕ ਵਿਆਹੀ।
ਸਾਰੀ ਉਮਰ ਸਕਦਿਆਂ ਗੁਜ਼ਰੀ ਭਠ ਪਈ ਬਾਦਸ਼ਾਹੀ।
ਝੁੱਗੀ ਦੇ ਵਿਚ ਅੰਨ੍ਹੀ ਬੋਲੀ ਪੁਛਦੀ ਪਾਂਧੀ ਰਾਹੀ।
ਅਹਿਮਦਯਾਰ ਸੇਜੇ ਚੜ੍ਹਿ ਸੁਤੀਆਂ ਜਾਂਦਿਤੀਇਸ਼ਕਗਵਾਹੀ।

ਰਾਜ ਬੀਬੀ ਬਾਂਹ ਸਿਰ ਤੇ ਧਰ ਕੇਆਖਿਆ ਇਸ਼ਕ ਵਕੀਲਾ।
ਹੀਰ ਸੱਸੀ ਤੇ ਸਾਹਿਬਾਂ ਵਾਲਾ ਕੀਤੇ ਈ ਮੇਰਾ ਹੀਲਾ।
ਤੁਧ ਨ ਕੋਈ ਪਾਰ ਲੰਘਾਇਆਂ ਬਣ ਕੇ ਵਿਚ ਵਸੀਲਾ।
ਅਹਿਮਦ ਯਾਰ ਨ ਡਿੱਠਾ ਰੱਜ ਕੇ ਘਾੜੂ ਯਾਰ ਰੰਗੀਲਾ।

ਮਜਨੂੰ ਨਾਲ ਕੋਹੀ ਤੁਧ ਕੀਤੀ ਹੈਂਸਿਆਰਿਆ ਠੱਗਾ।
ਸਾਹਿਬਾਂ ਮਾਰ ਜੰਡੇ ਲਟਕਾਇਆ, ਯਾਦ ਨ ਤੈਨੂੰ ਅਗਾ।
ਰੁੜਦੇ ਫਰਹਾਦ ਸ਼ੀਰੀਂ ਨੂੰ, ਇਨ੍ਹਾਂ ਦਾ ਬੰਨੇ ਪੂਰ ਨ ਲਗਾ।
ਜਿਉਂ ਅਹਿਮਦ ਯਾਰ ਘਾੜੂ ਦੀ ਰਤੂ,ਭਰਿਉਈਮੇਰਾ ਝਗਾ।