ਪੰਨਾ:ਪੰਜਾਬ ਦੇ ਹੀਰੇ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭ )

ਸੱਸੀ ਪੁੰਨੂੰ ਵਿਚੋਂ:-

ਕਦੀ ਰੰਗ ਮਹੱਲ ਤੇ ਜਾ ਢੂੰਡੇ, ਪੁੁੱਨੂੰ ਏਥੇ ਹੀ ਬੈਠਦਾ ਹੋਂਵੰਦਾ ਸੀ। ਉਨ੍ਹਾਂ ਰੁੱਖਾਂ ਨੂੰ ਘੁਟ ਘੁਟ ਲਾਏ ਛਾਤੀ, ਜਿਨ੍ਹਾਂ ਰੁੱਖਾਂ ਦੇ ਹੇਠ ਖਲੋਂਵੰਦਾ ਸੀ। ਜਿਨ੍ਹਾਂ ਬੰਦਿਆਂ ਦੇ ਨਾਲ ਗਲ ਕਰਦਾ, ਚੰਬੇ ਮੋਤੀਓਂ ਹਾਰ ਪਵੰਦਾ ਸੀ। ਅਹਿਮਦ ਯਾਰ ਲੋਟੇ ਓਸ ਜਿੰਮੀਉਤੇ, ਜਿਸ ਜਗ੍ਹਾ ਉਹ ਨ੍ਹਾਂਵਦਾ ਧੋਵੰਦਾ ਸੀ।

ਸ਼ਾਮ ਰਸੀਲਾ ਰੂਪ ਰਾਂਝੇ ਦਾ, ਸਿਰ ਝੰਡ ਭੰਬਲਿਆਲੀ।
ਖੂਨੀ ਨੈਣ, ਸੀਲੇ ਸੁਰਮੀਲੇ, ਲਾਲ ਲਬਾਂ ਦੀ ਲਾਲੀ।
ਹਥੀਂ ਕੰਙਣ ਗਲ ਵਿੱਚ ਹੱਸ, ਮੋਢੇ ਲਈ ਕਾਲੀ।
ਅਹਿਮਦ ਯਾਰ ਸੁਨਹਿਰੀ ਮੁਰਲੀ, ਖੂੰਡੀ ਸ਼ਾਮਾਂ ਵਾਲੀ।

ਗੁਰੂ ਦੀ ਸਿਖਿਆ:-

ਨਾਥ ਕਹੇ ਸੁਣ ਬਚੇ ਬਾਲੇ, ਜੋਗ ਸਿਖਨ ਗਲ ਖੋਟੀ।
ਭੁੰਜੇ ਸੌਣਾ ਤੇ ਮੰਗ ਖਾਣਾ, ਨੀਤ ਨਾ ਰਖਣੀ ਖੋਟੀ।
ਇਸਤਰੀ ਪੁਰਖਾ ਜੇ ਕੋਈ ਵੇਖੀਏ ਅਗ ਲਈਏ ਇਕ ਰੋਟੀ।
ਵੇਖ ਰੂਪ ਨ ਚਿਤ ਭਰਆਈਏ, ਚਾੜ੍ਹੀਏ ਖਿੱਚ ਲੰਗੋਟੀ।
ਵਡੀ ਨਾਰ ਕੇ ਮਾਈ ਕਹੀਏ, ਧੀ ਭੈਣ ਜੋ ਛੋਟੀ।
ਜਤ ਸਤ ਆਦਿ ਗੁਰਾਂ ਦਾ ਰਖੀਏ, ਡਕੀਏ ਨਾਂਗ ਪਰੋਟੀ।
ਦੋਹੀ ਭਸਮ ਲਾਈਏ ਸਿਰ ਮੁੁੰਨ ਕੇ, ਜਗ ਵਿੱਚ ਧੰਮ ਧੁਮਾਈਏ।
ਰਾਤੀਂ ਘਟ ਸੌਣਾ ਤਪ ਕਰਨਾ, ਹਰ ਕਾ ਜਪ ਧਿਆਈਏ।

ਹਾਤਮਤਾਈ ਵਿਚੋਂ:-

ਹਾਤਮ ਦੇ ਚੌਥੇ ਸਫ਼ਰ ਨੂੰ ਇਉਂ ਅਰੰਭ ਕਰਦੇ ਹਨ-

ਵੇਖਾਂ ਹਾਤਮ ਤੈ ਦਾ ਬੇਟਾ ਕੇਡੀ ਹਿੰਮਤ ਕਰਦਾ।
ਫ਼ਜਰੇ ਕੰਮ ਰਬਾਨੇ ਦਾ, ਬੱਧਾ ਭਾਰ ਸਫ਼ਰ ਦਾ।
ਹੁਸਨ ਬਾਨੋ ਫਰਮਾਇਸ਼ ਕੀਤੀ, ਹੋਰ ਕਜ਼ੀਆ ਖਾਂਈ।
ਬੇ ਪਰਵਾਹੀ ਮੁਢ ਕਦੀਮੀ, ਏਹੋ ਰਸਮ ਖੁਬਾਂ ਦੀ।
ਆਸ਼ਕ ਲੱਖ ਕਸ਼ਏ ਕਟਦੇ, ਸੋਹ੍ਣਿਆਂ ਦਾ ਕੀ ਜਾਂਦਾ।
ਸੜੀ ਪਤੰਗ ਸ਼ਾਹ ਕੀ ਜਾਣੇ, ਹੀਲਾ ਦਰਦ ਮੰਦਾਂ ਦਾ।
ਹਾਤਮ ਪੁਛਦਾ ਜਾਂ ਤ੍ਰੈ ਗੱਲਾਂ, ਮੈਥੋਂ ਦਰਦ ਨਿਭਾਈਆਂ।
ਚੌਥਾ ਕੰਮ ਕੋਈ ਹੁਣ ਦਸੋ ਫ਼ਜਰੇ ਕਰਮਾਂ ਪਾਈਆਂ।

ਹਕੀਮੀ ਦੀ ਪੁਸਤਕ ਤਿਬ ਅਹਿਮਦ ਯਾਰ ਵਿਚੋਂ:- ਜੋੜਾਂ ਦੇ ਦਰਦ ਦਾ ਇਲਾਜ:-

ਸੁਜ ਜਾਵੇ ਜੋੜਾਂ ਦਾ ਬਾਉਂ, ਗੰਠੀਆ ਝੋਲਾ ਉਸਦਾ ਨਾਉਂ।
ਲਿਆ ਬਧਾਰਾ ਖੂਬ ਸਨਾ, ਪਿਪਲਾ ਮੂਲ ਅਜਵਾਇਨ ਪਾ।
ਜ਼ਰਦ ਹਰੀੜ ਕਰੰ ਫਲ ਹੀਲ, ਦਾਲ ਚੀਨੀ, ਮੌਹਰਾ ਜ਼ੰਜਬੀਲ।
ਪਿਪਲੀ ਮਿਰਚਾਂ ਵਾਵਕਿੰਗ, ਸੁਗਧ ਸਨਾਵਰ ਲੈ ਹਮ ਸੰਗ।
ਇਕ ਕਤੀਰਾ ਵਜ਼ਨ ਤਮਾਮ, ਅਧ ਸੇਰ ਲੈ ਮਿਸਰੀ ਖ਼ਾਮ।