ਪੰਨਾ:ਪੰਜਾਬ ਦੇ ਹੀਰੇ.pdf/180

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੮)

ਅੱਧ ਸੇਰ ਵਤ ਸ਼ਹਿਦ ਰਲਾ, ਗੋਲੀਆਂ ਇਸ ਦੇ ਵਿੱਚ ਬਣਾ
ਗੋਲੀ ਹੋਵੇ ਇਕ ਮਿਸਕਾਲ, ਝਲਾ ਜਾਵੇ ਹੋ ਬੰਦ ਹਾਲ।

ਅਹਿਮਦ ਯਾਰ ਪੰਜਾਬੀ ਕਵਿਤਾ ਦੇ ਮੈਦਾਨ ਦਾ ਬੜਾ ਸ਼ਾਹ ਸਵਾਰ ਹੈ। ਜਿਧਰ ਚਾਹੁੰਦਾ ਹੈ ਦਿਲ ਦਾ ਘੋੜਾ ਸਰਪਟ ਦੌੜਾਈ ਚਲਾ ਜਾਂਦਾ ਹੈ। ਪੰਜਾਬੀ ਕਵਿਤਾ ਵਿੱਚ ਸਭ ਤੋਂ ਬਹੁਤੀਆਂ ਅਤੇ ਸਭ ਤੋਂ ਚੰਗੀਆਂ ਪੁਸਤਕਾਂ ਆਪ ਨੇ ਹੀ ਲਿਖੀਆਂ ਹਨ। ਮਾਨੋ ਐਸਾ ਦਲੇਰ ਜਵਾਹਰੀ ਹੈ ਕਿ ਜਿਸ ਨੇ ਥਾਂ ੨ ਮੌਤਆਂ ਦੇ ਢੇਰ ਲਾ ਦਿਤੇ ਹਨ।ਸ਼ੇਖ ਅਮਾਮ ਦੀਨ


ਆਪ ਤਲੌਕਰ ਇਲਾਕਾ ਹਰੀ ਪੁਰ ਜ਼ਿਲਾ ਹਜ਼ਾਰਾ ਦੇ ਵਸਨੀਕ ਸਨ। ਆਪ ਦੇਸੀ ਹਕੀਮ ਸਨ ਅਤੇ ਰੁਜ਼ਗਾਰ ਕਾਰਨ ਆਪਣੇ ਪਿੰਡ ਵਿਚ ਹਕੀਮੀ ਦਾ ਕੰਮ ਕਰਦੇ ਸਨ।

ਆਪ ਦੀ ਲਿਖਤ ਵਿਚ ਕਿੱਸਾ ਨਿਮਾਣੀ ਜਿੰਦੜੀ ੧੧੯੪ ਹਿ: ਮੁਤਾਬਕ ੧੭੭੭ ਈ: ਦਾ ਬਣਿਆ ਹੋਇਆ ਹੈ। ਇਸ ਵਿੱਚ ੯੭ ਬੰਦ ਹਨ, ਅਤੇ ਇਸਲਾਮੀ ਮਸਲਿਆਂ ਦਾ ਵਰਨਣ ਹੈ। ਨਮੂਨੇ ਵਾਸਤੇ ਤਿੰਨ ਬੰਦ ਹੇਠਾਂ ਦਰਜ ਹਨ:-

ਗੁਰ ਹਕੋਲੇ ਬਹੁਤ ਅੰਧੇਰਾ, ਓਥੇ ਤੁਧ ਹਮੇਸ਼ਾਂ ਡੇਰਾ।
ਨਾ ਕੋਈ ਸੰਗੀ ਸਾਥੀ ਤੇਰਾ, ਓਥੇ ਗਮਖਾਰ ਨਿਮਾਣੀ ਜਿੰਦੜੀ।

ਕਿਉਂ ਕਰ ਚੜ੍ਹਸੇਂ ਪਾਰ ਬਿਚਾਰੀ ਜਿੰਦੜੀ।

ਦੋ ਮਲਾਇਕ ਹਾਜ਼ਰ ਆਂਦੇ, ਮੁਨਕਰ ਅਤੇ ਨਕੀਰ ਸਦਾਂਦੇ।
ਤੈਨੂੰ ਆਕੇ ਫੇਰ ਉਠਾਂਦੇ, ਪੁਛਣ ਕਰ ਗੁਫ਼ਤਾਰ ਨਿਮਾਣੀ ਜਿੰਦੜੀ।

ਕਿਉਂ ਕਰ ਚੜ੍ਹਸੇਂ ਪਾਰ ਬਿਚਾਰੀ ਜਿੰਦੜੀ।

ਕਾਰਨ ਮੇਮਨ ਨੇਕ ਫ਼ਕੀਰਾਂ, ਜਿੰਦੜੀ ਜੋੜੀ ਕਰ ਕਰ ਤਕਰੀਰਾਂ।
ਪੜ੍ਹੇ ਸੁਣੇ ਕਰ ਨਾਲ ਨਜ਼ੀਰਾਂ, ਬਖ਼ਸ਼ੇ ਬਖ਼ਸ਼ਨ ਹਾਰ ਨਿਮਾਣੀ ਜਿੰਦੜੀ।

ਕਿਉਂ ਕਰ ਚੜ੍ਹਸੇਂ ਪਾਰ, ਬਿਚਾਰੀ ਜਿੰਦੜੀ।

ਇਸ ਕਿਸੇ ਵਿੱਚ ਉਨ੍ਹਾਂ ਨੇ ਜਨਮ ਤੋਂ ਲੈ ਕੇ ਮਰਨ ਤਕ ਦੇ ਵਾਕਿਆਤ ਨੂੰ ਨਜ਼ਮ ਕੀਤਾ ਹੈ।

ਸਰਹਦੀ ਇਲਾਕੇ ਦੇ ਏਸ ਕਵੀ ਦੀ ਬੋਲੀ ਵੇਖੋ ਕੇਡੀ ਸਾਫ਼ ਤੇ ਸਰਲ ਹੈ।