ਪੰਨਾ:ਪੰਜਾਬ ਦੇ ਹੀਰੇ.pdf/181

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੯ )

ਮੀਆਂ ਅਮਾਮ ਬਖਸ਼

ਅਪ ਦਾ ਜਨਮ ੧੭੭੮ ਈ: ਵਿੱਚ ਰਾਵੀ ਦਰਿਆ ਦੇ ਕਿਨਾਰੇ ਤੇ ਪਿੰਡ ਪਸੀਆਂ ਵਾਲਾ ਜ਼ਿਲਾ ਸਿਆਲ ਕੋਟ ਵਿੱਚ ਹੋਇਆ। ਹੁਣ ਇਹ ਪਿੰਡ ਸ਼ੇਖੂਪੁਏ ਦੇ ਜ਼ਿਲ੍ਹੇ ਵਿਚ ਸ਼ਾਮਲ ਹੋ ਚੁਕਾ ਹੈ। ਆਪ ਕੁਰੈਸ਼ੀ ਨਸਲ ਦੇ ਸਨ ਅਤੇ ਬਚਿਆਂ ਨੂੰ ਕੁਰਾਨ ਸ਼ਰੀਫ਼ ਪੜ੍ਹਾਇਆ ਕਰਦੇ ਸਨ। ਰੁਜ਼ਗਾਰ ਖਾਤਰੇ ਆਪ ਤਰਖਾਣਾ ਕੰਮ ਕਰਦੇ ਸਨ। ਇਕ ਥਾਂ ਆਪ ਖੁਦ ਫੁਰਮਾਂਦੇ ਹਨ:-

ਅਮਾਮ ਬਖ਼ਸ਼ ਵਿਚ ਪਈਆਂ ਵਾਲੇ, ਬੈਠਾ ਦੋਸ਼ ਖ਼ਰੋਸ਼ ਵਿਖਾਲ।
ਪੜ੍ਹ ਪੜ੍ਹ ਹਾਫ਼ਜ਼ ਹੋ ਸੁਖਾਲੇ, ਮਿਲੇ ਬਦਲਾ ਨੇਕ ਕਾਰੀ ਦਾ।

ਆਪ ਤੇਰ੍ਹਵੀਂ ਸਦੀ ਦੇ ਉਚੇ ਪੰਜਾਬੀ ਕਵੀਆਂ ਵਿਚੋਂ ਹਨ। ਆਪ ਦੋ ਸ਼ਿਅਰ ਜਾਂਦਾ, ਦਿਲ ਖਿਚਵੇਂ ਤੇ ਅਸਰ ਨਾਲ ਭਰੇ ਹੋਏ ਹਨ। ਮੀਆਂ ਮਹੁੰਮਦ ਬਖਸ਼ ਲਿਖਤੀ ਸੈਫੁਲ ਮਲੂਕ ਆਪ ਦੀ ਸ਼ਾਇਰੀ ਬਾਬਤ ਇਉਂ ਲਿਖਦੇ ਹਨ:-

ਮੀਆਂ ਹਿਕ ਅਮਾਮ ਬਖ਼ਸ਼ ਸੀ, ਰਹਿੰਦਾ ਪਸੀਆਂ ਵਾਲੇ।
ਸ਼ਿਅਰ ਉਹਦਾ ਭੀ ਵਾਂਗ ਸਬੂਣੇ, ਮੈਲ ਦਿਲਾਂ ਥੋਂ ਲਾਹੇ।

ਮੀਆਂ ਅਮਾਮ ਬਖ਼ਸ਼ ਨੇ ਲਾਹੌਰ ਦੇ ਵਲੀਅਲਾ ਬਜ਼ੁਰਗ ਮੀਆਂ ਵੱਡਾ ਪਾਸੋਂ ਫੈਜ਼ ਪਾਇਆ ਅਤੇ ਉਨ੍ਹਾਂ ਪਾਸੋਂ ਹੀ ਕੁਰਾਨ ਮਜੀਦ ਕੰਠ ਕੀਤਾ। ਕੁਰਾਨ ਸ਼ਰੀਫ਼ ਕੰਨ ਕਰ ਕੇ ਆਪ ਵਾਪਿਸ ਪਿੰਡ ਆ ਗਏ ਅਤੇ ਬਚਿਆਂ ਨੂੰ ਕੁਰਾਨ ਸ਼ਰੀਫ਼ ਪੜ੍ਹਾਣ ਤੇ ਨਾਲ ਹੀ ਕੰਠ ਕਰਾਣ ਲਗ ਪਏ।

ਆਪ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਸ਼ਾਹ ਬਹਿਰਾਮ, ਕਿੱਸਾ ਲੇੇੇਲੀ ਮਜਨੂੰ, ਗੁਲ ਸਨੋਬਰ, ਚੰਦਰ ਬਦਨ, ਬਦੀਅਉਲ ਜਮਾਲ, ਮੁਨਾਜਾਤ ਮੀਆਂ ਵੱਡਾ ਅਤੇ ਕਿੱਸਾ ਗੁਲਬਦਨ ਉਘੀਆਂ ਪੁਸਤਕਾਂ ਹਨ।

ਇਨ੍ਹਾਂ ਵਿਚੋਂ ਸ਼ਾਹ ਬਹਿਰਾਮ ਨੂੰ ਇੰਤਹਾਈ ਮਕਬੂਲੀਅਤ ਹਾਸਲ ਹੈ। ਇਹ ਪੂਸਤਕਾ ਲੱਖਾਂ ਦੀ ਗਿਣਤੀ ਵਿੱਚ ਛਪ ਕੇ ਵਿਕ ਚੁਕੀ ਹੈ। ਪੰਜਾਬ ਵਿੱਚ ਸ਼ਾਇਦ ਹੀ ਕੋਈ ਐਸਾ ਘਰਾਣਾ ਹੋਸੀ ਜਿਥੇ ਇਹਿ ਨ ਪੁੱਜੀ ਹੋਵੇ; ਪਰ ਫੇਰ ਵੀ ਇਸ ਦੀ ਮੰਗ ਬੇਹਦ ਹੈ। ਇਸ ਤੋਂ ਪਿਛੋਂ ਦੂਜੀ ਮਕਬੂਲ ਪੁਸਤਕ ਬਦੀਅਉਲਜ਼ਮਾਲ ਹੈ ਜਿਸ ਨੂੰ ਮਖ਼ਲਿਆਂ ਦੀ ਵਾਕਫ਼ੀ ਲਈ ਪਿੰਡਾਂ ਦੇ ਮਰਦ ਤੇ ਤੀਵੀਆਂ ਬਹੁਤ ਪੜ੍ਹਦੇ ਹਨ। ਆਪ ਲਗ ਪਗ ੮੫ ਸਾਲ ਦੀ ਉਮਰ ਭੋਗ ਕੇ ੧੮੬੩ ਈ: ਜਾਂ ੧੨੭੯ ਹਿ: ਵਿੱਚ ਕੂਚ ਕਰ ਗਏ। ਆਪ ਦੀ ਇਕ ਸ਼ਾਨਦਾਰ ਕਬਰ ਪਸੀਆਂ ਵਾਲੇ ਵਿਚ ਬਣੀ ਹੋਈ ਸੀ ਪਰ ਪਿਛੋਂ ਦਰਯਾ ਬੁਰਦ ਹੋ ਗਈ। ਕਲਾਖ ਦੀ ਵਨਗੀ:

ਲੇਲਾ ਮਜਨੂੰ ਜਿਸ ਨੂੰ ਅਾਪ ਆਪਣਾ ਦੀਵਾਨ ਸਮਝਦੇ ਹਨ ਆਪ ਨੇ ਮੌਲਾਨਾ ਨਜ਼ਾਮੀ, ਅਮੀਰ ਖੁਸਰੋ ਅਤੇ ਮੁਲਾਂ ਹਾਤਫੀ ਆਦਿ ਦੀਆਂ ਫ਼ਾਰਸੀ ਮਸਨਵੀਆਂ ਦੇ ਪੜ੍ਹਨ ਅਤੇ ਉਨ੍ਹਾਂ ਪਾਸੋਂ ਹਾਲਾਤ ਲੈ ਕੇ ਲਿਖੀ। ਫੁਰਮਾਂਦੇ ਹਨ:-