ਪੰਨਾ:ਪੰਜਾਬ ਦੇ ਹੀਰੇ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੧ )

ਚੰਦਰ ਬਦਨ ਵਿਚੋਂ ਵਨਗੀ:-

ਤੇਰੀ ਵੇਖ ਤਸਵੀਰ ਸਰੀਰ ਮੇਰਾ, ਬੱਧਾ ਜ਼ੁਲਫਾਂ ਦੀ ਘੱਤ ਜ਼ੰਜੀਰ ਰਾਣੀ।
ਮੇਰੀ ਜਾਨ ਦਿਲਗੀਰ ਜ਼ਹੀਰ ਹੋਈ, ਭਾਹਿ ਇਸ਼ਕ ਦੇ ਵਿੱਚ ਅਸੀਰ ਰਾਣੀ।
ਅੱਖੀਂ ਤੀਰ ਕਲੋਜੜਾ ਚੀਰ ਗਏ, ਨੈਣਾਂ ਤੇਰਿਆਂ ਦੇ ਤ੍ਰਿਖੇ ਤੀਰ ਰਾਣੀ।
ਅਮਾਮ ਬਖ਼ਬ ਨਾ ਧੀਰ ਖੁਲੀਰ ਮੈਨੂੰ ਚਾਹੇ ਛੜੇ ਇਹ ਇਸ਼ਕ ਤਕਸੀਰ ਰਾਣੀ।

ਤੇਰੇ ਇਸ਼ਕ ਨੇ ਤਖ਼ਤ ਥੀਂ ਵਖ਼ਤ ਪਾਇਆਂ, ਕੀਤਾ ਰੰਗ ਮਹੱਲਾਂ ਥੀਂ ਦੂਰ ਮੈਨੂੰ।
ਗਲ ਘੱਤ ਕਮੰਦ ਪ੍ਰੇਮ ਵਾਲਾਂ, ਆਂਦਾ ਬੰਨ੍ਹ ਕੇ ਵਿੱਚ ਹਜ਼ੂਰ ਮੈਨੂੰ।
ਹੁਣ ਸ਼ੈਹਰ ਤੁਹਾਡੇ ਦਾ ਮੰਗ ਖਾਣਾ, ਬਾਦਸ਼ਾਹੀ ਨਹੀਂ ਮਨਜ਼ੂਰ ਮੈਨੂੰ।
ਅਮਾਮ ਬਖ਼ਸ਼ ਹੁਣ ਪੈਰਾਂ ਦੀ ਖਾਕ ਤੇਰੀ, ਸੁਰਮਾਂ ਅਖੀਆਂ ਦਾ ਹੋਵੇ ਨੂਰ ਮੈਨੂੰ।

ਸ਼ਾਹ ਬਹਿਰਾਮ ਵਿੱਚੋਂ ਵੰਨਗੀ ਦੇਣ ਤੇ ਇਸ ਲਈ ਲੜ ਨਹੀਂ ਸਮਝੀ ਕਿ ਇਹ ਕਿੱਸਾ ਆਮ ਛਪਿਆ ਹੋਇਆ ਹੈ ਪਰ ਕੇਵਲ ਬਹਿਰ ਦਸਿਆ ਜਾਂਦਾ ਹੈ।

ਹੁਸਨ ਬਾਨੋ ਨੂੰ ਸੁਫ਼ਨੇ ਵਿੱਚ ਵੇਖਣਾ:-

ਸੁਪਨੇ ਦੇ ਵਿੱਚ ਹੁਸਨ ਬਾਨੋ , ਨੇ ਦਿਤੀ ਆਣ ਦਿਆਲੀ।
ਕਹਿੰਦੀ ਤੇਰੇ ਪਿਛੇ, ਸ਼ਾਹਾ, ਏਡ ਮਸੀਬਤ ਜਾਲੀ।
ਰੋ ਕੇ ਸੁਫ਼ਨੇ ਦੇ ਵਿੱਚ ਉਸ ਨੂੰ, ਆਣ ਸ਼ਕਾਇਤ ਕਰਦੀ।
ਮੈਂ ਬੇਦਰ ਦਾ ਰਾਤ ਦਿਨੇ ਹਾਂ, ਇਸ਼ਕ ਤੇਰੇ ਵਿੱਚ ਮਰਦੀ।

ਤੂੰ ਸੱਦਾ ਹੈ ਰੰਗ ਮਹੱਲੀਂ, ਕਰ ਕੇ ਨੀਂਦ ਪਿਆਰੀ।
ਮੈਂ ਵਿਚ ਬੰਦੀ ਖਾਨੇ ਬਧੀ ਵਾਹਵਾ ਤੇਰੀ ਯਾਰੀ।
ਤੂੰ ਫਿਰਦਾ ਹੈਂ ਬਾਗਾਂ ਅੰਦਰ, ਕਰਦਾ ਐਸ਼ ਬਹਾਰਾਂ।
ਮੈਂ ਵਿੱਚ ਬੰਦੀ ਖਾਨੇ ਅੜਿਆ, ਰੋ ਰੋ ਆਹੀਂ ਮਾਰਾਂ।

ਨੋਟ-ਏਸੇ ਪਸੀਆਂ ਵਾਲੇ ਵਿਚ ਲਾ:ਧਨੀਰਾਮ ਚਾਤ੍ਰਿਕ ਦਾ ਜਨਮ ਸੰ: ੧੮੭੬ ਈ: ਵਿਚ ਹੋਇਆ ਸੀ।

ਸ਼ਾਹ ਮੁਹੰਮਦ

ਸਨ ੧੭੮੭,੮੨ ਵਿਚ ਆਪ ਵਡਾਲਾ ਵੀਰਮ ਤਹਿਸੀਲ ਅੰਮ੍ਰਿਤਸਰ ਵਿਚ ਪੈਦਾ ਹੋਏ। ੧੮੬੨ ਈਸਵੀ ਦੇ ਲਗ ਪਗ ਕਾਲ ਵਸ ਹੋ ਕੇ ਏਥੇ ਹੀ ਦਫਨ ਹੋ ਗਏ। ਆਪ ਦਾ ਘਰਾਣਾ ਮੁਸਲਮਾਨ ਬਾਦਸ਼ਾਹਾਂ ਦੇ ਵੇਲੇ ਵਿਦਿਆਵਾਨ ਹੋਣ ਦੇ ਕਾਰਨ ਬਹੁਤ ਉਘਾ ਸੀ। ਆਪ ਦੇ ਬਜ਼ੁਰਗ ਕਾਜ਼ੀ ਤੇ ਕਾਰਦਾਰ ਸਨ। ਸਿਖਾਂ ਦੇ ਰਾਜ ਵਿਚ ਸਯਦ ਹਾਸ਼ਮ ਸ਼ਾਹ ਜਗਦਿਓ ਪਿੰਡ ਵਾਲੇ ਦਾ ਮਾਣ ਰਾਜ ਦਰਬਾਰ ਵਿਚ ਵਧ ਗਿਆ ਤੇ ਇਨ੍ਹਾਂ ਦੀ ਪੁਛ ਕੁਝ ਘਟ ਗਈ। ਹਾਸ਼ਮ ਸ਼ਾਹ ਜਗਦਿਓ ਪਿੰਡ ਵਾਲੇ ਭੀ