________________
( ੧੨੩ ) ਹੋਰ ਇਹ ਜਰੀ ਸਰਾਏ ਮੁਸਾਫਰਾਂ ਦੀ, ਏਬੇ ਜ਼ੋਰ ਵਾਲੇ ਕਈ ਆ ਗਏ । ਸ਼ਦਾਦ ਨਮਰੂਦ ਫਿਰਔਨ ਜੋਸੇ, ਦਾਅਵੇ ਬੰਨ ੪ਦਾ ਕਹਾ ਗਏ । ਅਕਬਰ ਸ਼ਾਹ ਜੋਸੇ ਵਿਚ ਦਿੱਲੀ ਦੇ ਜੀ,ਫੇਰੀ ਵਾਂਗ ਵਣਜਾਰਿਆਂ ਪਾ ਗਏ । ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਭੂੜ ਦੇ ਕਈ ਵਜਾ ਗਏ । . - ਹਾਸ਼ਮ ਸ਼ਾਹ ਮੁਖ਼ਲਸ
ਆਪ ਪੰਜਾਬ ਦੇ ਮਸ਼ਹੂਰ ਕਵੀ ਸ਼ਾਹ ਮੁਹੰਮਦ ਦੇ ਸਪੁਤਰ ਤੇ ਕੌਮ ਦੇ ਕੁਰੈਸ਼ੀ ਸਨ । ੧੮੩੦ ਈਸਵੀ ਦੇ ਲਗ ਪਗ ਵਡਾਲਾ ਵੀਰਮ ਤਹਿਸੀਲ ਅੰਮ੍ਰਿਤਸਰ ਵਿਚ ਆਪ ਦਾ ਜਨਮ ਹੋਇਆ ਤੇ ੧੮੯੫ ਈਸਵੀ ਦੇ ਲਗ ਪਗ ਕੂਚ ਕਰ ਗਏ । ਆਪ ਭੀ ਆਪਣੇ ਪਿਤਾ ਵਾਂਗ ਕਵੀ ਸਨ ਤੇ ਸ਼ੇਅਰ ਲਿਖਿਆ ਕਰਦੇ ਸਨ ਚੰਗੇ ਹਕੀਮ ਸਨ, ਲੋਕਾਂ ਦੂਰੋਂ ਦੂਰੋਂ ਦਵਾ ਦਰਮਲ ਕਰਾਉਣ ਲਈ ਆਉਂਦੇ ਹੁੰਦੇ ਸਨ । ਆਪ ਦੇ ਸ਼ਾਗਿਰਦ ਅਬਦੁਲ ਕਰੀਮ ਸਾਦਕ’ ਵਡਾਲੇ ਦੇ ਨਿਆਰੇ ਨੇ ਆਪ ਦਾ ਲਿਖਿਆ ਹੋਇਆ ਕਿੱਸਾ ਸੱਸੀ ਪਨੂੰ ਅੱਜ ਤੋਂ ੨੭ ਵਰੇ ਪਹਿਲੋਂ ਛਪਵਾਇਆ । ਜਿਸ ਵਿਚੋਂ ਵੱਨਗੀ ਹੇਠਾਂ ਦੇਦੇ ਹਾਂ ਕਲਾਮ ਸੱਸੀ ਦੀ ਮਾਂ ਦਾ /ਰੇ ਰਬ ਦਾ ਵਾਸਤਾ ਮੰਨ ਮੇਰਾ, “ਬਲੀ ਜਾਹ ਨਾ ਜਾਨ ਗਵਾ ਕੁੜੀਏ । ਮਾਂ ਬਾਪ ਦੇ ਹੁਕਮ ਨੂੰ ਰੱਦ ਕਰਨਾ, ਕਿਸੇ ਮਜ਼ਬ ਵਿਚ ਨਹੀਂ ਚਵਾ ਕੁੜੀਏ । ਉਚੀ ਰੁਕ ਨਾ ਬਹੁਤ ਸੁਣਾ ਲੋਕਾਂ, ਰੇਖ ਆਪਣੀ ਪ੍ਰੀਤ ਛਪੀ ਕੜੀਏ । ਮੁਖਲਸ ਬਣਨ ਝੀਕ ਤੇ ਦੇਣ ਤਾਅਨੇ,ਯਾਰੀ ਨਾਲ ਹੋਤਾਂ ਦੇ ਨਾ ਲਾ ਕੁੜੀਏ । ਜਵਾਬ ਸੱਸੀ:ਜੇ ਜ਼ੋਚ ਕਰੋ ਸਗੋਂ ਸ਼ੋਰ ਪਾਵੇਂ, ਵਿਚ ਸ਼ਹਿਰ ਭੰਬੋਰ ਨਾ ਕਈ ਰਹਿਲਾਂ । ਨਹੀਂ ਅੱਗ ਜਦਾਈਂ ਦੀ ਟਿਕਣ ਦੇਂਦੀ ਬਾਊਂ ਯਾਰ ਕਿਸਨੂੰ ਦਿਲ ਦਾ ਭੇਤ ਕਹਿਲਾਂ ਖੱਟੀ ਉਮਰ ਦੀ ਰਾਤ ਵਿਚ ਲੈ ਗਿਆਂ ਸਾਰੀ ਉਮਰ ਦੇ ਦੁਖੜੇ ਕਿਵੇਂ ਬਹਿਸਾਂ। ਮੁਖਲਸ ਜਾ ਮਿਲਦਾਂ ਨੂੰ ਯਾਰ ਤਾਈਂ, ਲੇ ਕੇ ਰੱਬ ਦਾ ਨਾਮ ਹੁਣ ਕੇਚ ਵਹਿਸਾਂ - ਇਹਨਾ - | .
- ---
- - -- - - Digitized by Lanjab Digital Librarysk www.panjabdigilib.org