(੧੨੪)
ਮੌਲਵੀ ਨੂਰ ਮੁਹੰਮਦ
ਪਿਤਾ ਦਾ ਨਾਂ ਚੌਧਰੀ ਝੰਡਾ, ਕੌਮ ਜੋਇਆ ਰਾਜਪੂਤ ਸਾਕਨ ਰਾਨੀਆਂ।
ਆਪ ਦਾ ਜਨਮ ਬੇਕੜ ਤਸੀਲ ਸਰਸਾ ਜ਼ਿਲਾ ਹਿਸਾਰ ਵਿੱਚ ਹੋਇਆ। ਆਪ ਦੇ ਪਿਤਾ ਡਾਕੇ ਅਤੇ ਚੋਰੀ ਕਰਕੇ ਰੋਟੀ ਕਮਾਂਦੇ ਰਹੇ । ਆਪ ਅਠ ਨੌਂ ਸਾਲ ਦੇ ਸਨ ਕਿ ਪਿਤਾ ਨੂੰ ਛਡ ਕੇ ਮਸੀਤ ਵਿੱਚ ਚਲੇ ਗਏ ਅਤੇ ਕੁਰਾਨ ਸ਼ਰੀਫ ਕੰਠ ਕਰ ਲਿਆ। ਇਸ ਪਿਛੋਂ ਵਿਦਿਆ ਪ੍ਰਾਪਤੀ ਲਈ ਬਰੇਲੀ ਅਤੇ ਦਿਲੀ ਆਦ ਥਾਵਾਂ ਤੇ ਤਸ਼ਰੀਫ ਲੈ ਗਏ ਅਤੇ ਵਾਪਸ ਆ ਕੇ ਬੇਕੜ ਵਿਚ ਹੀ ਰਿਹਾਇਸ਼ ਅਖਤਿਆਰ ਕਰ ਲਈ । ਏਥੇ ਹੀ ਆਪ ਦੀ ਸ਼ਾਦੀ ਹੋ ਗਈ। ਆਪ ਨੂੰ ਲੋਕਾਂ ਵਿਚ ਗਿਆਨ ਉਪਦੇਸ਼ ਦਾ ਪਰਚਾਰ ਕਰਨ ਲਈ ਬੜਾ ਖ਼ਿਆਲ ਰਹਿੰਦਾ। ਏਸੇ ਸਮੇਂ ਹੀ ਆਪ ਨੇ ਸ਼ਾਇਰੀ ਦਾ ਅਰੰਭ ਕੀਤਾ ਅਤੇ ਪੰਜਾਬੀ ਕਵਿਤਾ ਵਿਚ ਉਪਦੇਸ਼ ਭਰੀਆਂ ਪੁਸਤਕਾਂ ਲਿਖੀਆਂ,ਜਿਨ੍ਹਾਂ ਵਿੱਚੋਂ ਸ਼ਾਹਬਾਜ਼ ਸ਼ਰੀਅਤ ੪੨੫ ਸਫ਼ੇ, ਆਬੇ ਹਯਾਤ ਚਰਾਗ ਸ਼ਰੀਅਤ; ਖੁਰਸ਼ੀਦ ਸ਼ਰੀਅਤ; ਮਨਾਦ ਸ਼ਰੀਅਤ, ਖੁਤਬਾਤ ਮਲੀਦ ਆਦਿ ਛਪੀਆਂ ਹੋਈਆਂ ਅਤੇ ਲਗ ਪਗ ਬਾਰਾਂ ਪੁਸਤਕਾਂ ਅਣ-ਛਪੀਆਂ ਹਨ ।
ਪੁਸਤਕ ਸ਼ਹਬਾਜ਼ ਸ਼ਰੀਅਤ ਜਿਸ ਵਿੱਚ ਇਸਲਾਮੀ ਨਿਯਮ ਅਤੇ ਮਸਲੇ ਦਰਜ ਹਨ,ਆਪ ਨੇ ੧੮੩੫ ਈ: ਵਿੱਚ ਪੂਰੀ ਕੀਤੀ । ਇਸ ਪੁਸਤਕ ਵਿਚ ਲਗ ਪਗ ਸਵਾ ਸਤ ਹਜ਼ਾਰ ਸ਼ੇਅਰ ਹਨ । ਇਹ ਪੁਸਤਕ ਆਪ ਨੇ ਮੌਲਵੀ ਗੁਲਾਮ ਰਸੂਲ ਫਤੇ ਅਬਾਦੀ ਜ਼ਿਲਾ ਹਿਸਾਰ ਦੀ ਪੁਸਤਕ ਰੰਗੀਲੀ ਬੁਲਬੁਲ ਦੇ ਉਤਰ ਵਿੱਚ ਲਿਖੀ ਅਤੇ ਉਨ੍ਹਾਂ ਦੇ ਖਿਆਲਾਂ ਨੂੰ ਰੱਦਿਆ ਹੈ । ਆਪ ਦਾ ਮਜ੍ਹ਼਼ਬ ਦੇਵ ਬੰਦੀ ਹਨਫੀ ਸੀ ।
ਆਪ ਮਸੀਤ ਵਿੱਚ ਸਾਰਾ ਸਾਰਾ ਦਿਨ ਵਾਹਜ਼ ਕਰਦੇ ਅਤੇ ਹਰ ਰੋਜ਼ ਕੀੜਿਆਂ ਦੀਆਂ ਖੁਡਾਂ ਉਤੇ ਸ਼ਕਰ ਪਾਇਆ ਕਰਦੇ ਸਨ। ਜੇ ਕਿਸੇ ਨੂੰ ਸ਼ਰਹ ਤੋਂ ਉਲਟ ਕੰਮ ਕਰਦੇ ਵੇਖਦੇ ਤਾਂ ਆਪਣੇ ਜਜ਼ਬੇ ਵਿਚ ਆ ਕੇ ਨਾਰਾਜ਼ ਹੋ ਜਾਂਦੇ ਅਤੇ ਮਨ੍ਹਾਂ ਕਰਦੇ ।
ਕਹਿੰਦੇ ਹਨ ਇਕ ਵਾਰੀ ਨਵਾਬ ਸਾਹਿਬ ਨਾਲ ਆਪ ਦੀ ਮੁਲਾਕਾਤ ਹੋਈ। ਨਵਾਬ ਸਾਹਿਬ ਦੇ ਕੰਨਾਂ ਤਕ ਆਪ ਦੀ ਸਚਾਈ ਅਤੇ ਆਜ਼ਾਦ ਪਸੰਦੀ ਦੀ ਸ਼ੁਹਰਤ ਹੋ ਚੁਕੀ ਸੀ । ਉਨ੍ਹਾਂ ਪੁਛਿਆ ਕਿ ਆਪ ਮੁਸਲਮਾਨਾਂ ਨੂੰ ਕਾਫਰ ਕਿਉਂ ਆਖਦੇ ਹੋ ? ਆਪ ਨੇ ਉਤਰ ਦਿਤਾ ਜੋ ਮੁਸਲਮਾਨ ਹੋ ਕੇ ਸ਼ਰੀਅਤ ਇਸਲਾਮੀਆਂ ਦੀ ਹਦ ਨੂੰ ਤੋੜਦੇ ਹਨ ਉਹ ਕਾਫਰ ਹੀ ਤਾਂ ਹਨ । ਨਵਾਬ ਸਾਹਿਬ ਨੇ ਪੁਛਿਆ ਉਹ ਕੌਣ ਹਨ? ਮੌਲਵੀ ਸਾਹਿਬ ਨੇ ਉਤਰ ਦਿਤਾ ਜਿਵੇਂ ਆਪ । ਨਵਾਬ ਸਾਹਿਬ ਦਾ ਚੇਹਰਾ ਲਾਲ ਹੋ ਗਿਆ, ਗੁਸੇ ਨੂੰ ਥੰਮ ਕੇ ਬੋਲੇ ਕਿਵੇਂ ? ਆਪ ਨੇ ਉਤਰ ਦਿਤਾ ਕਿ ਇਸਲਾਮ ਇਕ ਸਮੇਂ ਵਿਚ ਚਾਰ ਵਹੁਟੀਆਂ ਤੋਂ ਜ਼ਿਆਦਾ ਦੀ ਆਗਿਆ ਨਹੀਂ ਦੇਂਦਾ ਅਤੇ ਆਪ ਨੇ ਲਗ ਪਗ ੭੦ ਰਖੀਆਂ ਹੋਈਆਂ ਹਨ, ਹਾਲਾਂਕਿ ਆਪ ਇਕ ਵਡੀ ਰਿਆਸਤ ਦੇ ਮਾਲਕ ਹੋ। ਨਵਾਬ ਸਾਹਿਬ ਨੇ ਆਪਣੇ ਦਰਬਾਰੀ ਉਲਮਾ ਕੋਲੋਂ ਪੁਛਿਆ ਕਿ ਕੀ ਮੌਲਵੀ ਸਾਹਿਬ ਠੀਕ ਕਹਿੰਦੇ ਹਨ ? ਸਭ ਨੇ ਆਖਿਆ ਮਸਲਾ ਤਾਂ ਏਸੇ ਤਰ੍ਹਾਂ ਹੈ । ਤਾਂ ਨਵਾਬ ਸਾਹਿਬ ਨੇ