ਪੰਨਾ:ਪੰਜਾਬ ਦੇ ਹੀਰੇ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲ ਬੋਲੀ ਜਾ ਰਹੀ ਹੈ, ਇਸੇ ਰੂਪ ਵਿਚ ਕਦ ਤੋਂ ਤੁਰੀ ਆ ਰਰੀ ਹੈ। ਅਖਰੀ ਲਿਬਾਸ ਬਾਬਤ ਕੁਝ ਕੁਝ ਅਨੁਮਾਨ ਲਾਇਆ ਜਾ ਸਕਦਾ ਹੈ। ਸੋ ਅੰਦਾਜ਼ਾ ਹੈ, ਕਿ ਅੱਜ ਤੋਂ ਘਟੋ ਘਟ ਇਕ ਹਜ਼ਾਰ ਵਰਹਾ ਪਿਛੇ ਹਿੰਦੀ ਅੱਖਰਾਂ ਵਿਚ ਪੰਜਾਬੀ ਲਿਖੀ ਜਾਂਦੀ ਹੋਵੇਗੀ । ਉਸ ਤੋਂ ਬਾਦ ਫਾਰਸੀ ਲਿਖਣ ਢੰਗ ਮਿਲਿਆ ਅਤੇ ਗੁਰੂ ਨਾਨਕ ਦੇਵ ਦੇ ਜ਼ਮਾਨੇ ਦੇ ਲਗ ਪਗ ਸ਼ਾਰਦਾ-ਲੰਡੇ ਦੇ ਮੇਲ ਨਾਲ ਬਣੀ ਗੁਰਮੁਖੀ ਦੇ ਅੱਖਰਾਂ ਦਾ ਲਿਬਾਸ ਇਸ ਨੂੰ ਮਿਲਿਆ। ਪੰਜਾਬੀ ਬੋਲੀ ਦੀ ਸ਼ਾਇਰੀ ਦਾ ਅਰੰਭ ਬਾਵਾ ਫਰੀਦ ਸ਼ਕਰ ਗੰਜ ਤੋਂ ਹੋਇਆ, ਜਿਨ੍ਹਾਂ ਦਾ ਦੇਹਾਂਤ ੬੬੪ ਹਿਜਰੀ ਜਾਂ ੧੨੬੬ ਈ: ਵਿਚ ਹੋਇਆ।

ਬਾਬਾ ਫਰੀਦ ਦਾ ਜ਼ਮਾਨਾ ਗੌਤੀ ਅਤੇ ਗੁਲਾਮ ਖਾਨਦਾਨ ਦਾ ਜ਼ਮਾਨਾ ਹੈ। ਇਸ ਤੋਂ ਬਾਦ ਸਿਖ ਗੁਰੂ ਸਾਹਿਬਾਂ ਦੀ ਬਾਣੀ ਦੀ ਰਚਨਾ ਹੋਈ, ਜੋ ਬਾਬਰ ਅਤੇ ਹਮਾਯੂੰ ਦੇ ਜ਼ਮਾਨੇ ਦੀ ਹੈ। ਇਸ ਤੋਂ ਬਾਦ ਗੁਰੁ ਗ੍ਰੰਥ ਸਾਹਿਬ ਦੀ ਸੰਕਲਨਾ ਸ੍ਰੀ ਗੁਰੁ ਅਰਜਨ ਦੇਵ ਦੇ ਫਰਮਾਨ ਨਾਲ ਭਾਈ ਗੁਰਦਾਸ ਜੀ ਦੀ ਕਲਮ ਨਾਲ ਲਿਖੀ ਗਈ। ਇਹ ਬੀੜ ਖਾਲਸ ਗੁਰਮੁਖੀ ਅੱਖਰਾਂ ਵਿਚ ਜਹਾਂਗੀਰ ਬਾਦਸ਼ਾਹ ਦੇ ਅਹਿਦ ਵਿਚ ਲਿਖੀ ਗਈ ਅਤੇ ਹੁਣ ਤੱਕ ਆਪਣੀ ਹੂਬਹੂ ਸੂਰਤ ਵਿਚ ਕਰਤਾਰ ਪੁਰ ਸਾਹਿਬ ਦੇ ਗੁਰਦ੍ਵਾਰੇ ਵਿਚ ਬਿਰਾਜਮਾਨ ਹੈ। ਇਸ ਬੀੜ ਵਿਚ ਬਹੁਤ ਚਿਰ ਬਾਦ ਨਾਵੀਂ ਪਾਤਸ਼ਾਹੀ ਦੇ ਸ਼ਬਦ ਅਤੇ ਸਲਕ ਆਦਿਕ ਚਾੜ੍ਹੇ ਗਏ ਸਨ। ਬੀੜ ਬਝਣ ਦਾ ਹੀ ਠੀਕ ਜ਼ਮਾਨਾ ਸੀ ਜਦ ਪੰਜਾਬ ਵਿਚ ਗੁਰਮੁਖੀ ਅੱਖਰਾਂ ਦਾ ਪ੍ਰਚਾਰ ਘਰ ਘਰ ਹੁੰਦਾ ਜਾ ਰਿਹਾ ਸੀ। ਬੀੜ ਬਝਣ ਤੋਂ ਕੁਝ ਚਿਰ ਪਹਿਲੇ ਗੁਰੂ ਅਮਰਦਾਸ ਦੀ ਸੰਤਾਨ ਬਾਬਾ ਮੋਹਨ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਨੂੰ ਮਿਲੀਆਂ ਸਨ ਅਤੇ ਉਹ ਭੀ ਗੁਰਮੁਖੀ ਅੱਖਰਾਂ ਵਿਚ ਹੀ ਸਨ; ਅਖਰਾਂ ਦੀਆਂ ਸੁੂਰਤਾਂ ਜ਼ਰਾ ਕੁ ਫਰਕ ਨਾਲ ਉਹੋ ਹਨ। ਏਹ ਪੋਥੀਆਂ ਭੀ ਗੋਇੰਦਵਾਲ ਵਿਚ ਉਸੇ ਤਰ੍ਹਾਂ ਅਮਨ ਅਮਾਨ ਪਈਆਂ ਹਨ। ਬਾਬਰ ਤੋਂ ਔਰੰਗਜ਼ੇਬ ਤਕ ਦੇ ਜ਼ਮਾਨੇ ਨੂੰ ਸਿਖ ਘਟਨਾਵਾਂ ਦਾ ਕਾਲ ਕਿਹਾ ਜਾ ਸਕਦਾ ਹੈ, ਜਿਸ ਵਿਚ ਗੁਰਮੁਖੀ ਅੱਖਰਾਂ ਨੂੰ ਚੋਖੀ ਮਦਦ ਮਿਲਦੀ ਰਹੀ ਪਰ ਇਹ ਗਲ ਯਾਦ ਰਖਣ ਵਾਲੀ ਹੈ, ਕਿ ਇਹ ਜਮਾਨਾ ਗੁਰਮੁਖੀ ਅੱਖਰਾਂ ਦੇ ਆਮ ਪਰ-ਚਾਰ ਦਾ ਨਹੀਂ ਕਿਹਾ ਜਾ ਸਕਦਾ, ਸਗੋਂ ਗੁਰਬਾਣੀ ਦੇ ਪ੍ਰਚਾਰ ਦਾ ਕਿਹਾ ਜਾ ਸਕਦਾ ਹੈ। ਗੁਰਮੁਖੀ ਅੱਖਰਾਂ ਨਾਲ ਲਿਖੇ ਹੋਏ ਪੜ੍ਹਿਆਂ ਨੂੰ ਦੇਵ ਬਾਣੀ ਦੀ ਤਰਾਂ ਪੁਜਿਆ ਤੇ ਸਤਕਾਰਿਆ ਜਾਂਦਾ ਸੀ । ਫਾਰਸੀ ਅੱਖਰਾਂ ਵਿਚ ਲਿਖਿਆ ਹੋਇਆ ਪੰਜਾਬੀ ਕਲਾਮ ਆਮ ਤੌਰ ਤੇ ਪੜਿਆ ਜਾਂਦਾ ਸੀ । ਭਾਈ ਗੁਰਦਾਸ ਦੀਆਂ ਵਾਰਾਂ ਭਾਵੇਂ ਖਾਲਸ ਪੰਜਾਬੀ ਬੋਲੀ ਅਤੇ ਗੁਰਮੁਖੀ ਅੱਖਰਾਂ ਦੀ ਲਿਖਤ ਮੌਜੂਦ ਸਨ ਪਰ ਪੰਜਾਬ ਦੀ ਆਮ ਜਨਤਾ (ਮੁਸਲਮਾਨ ਆਦਿਕ) ਨੂੰ ਇਸ ਕਲਾਮ ਨਾਲ ਕੋਈ ਵਿਸ਼ੇਸ਼ ਲਗਾਓ ਨਹੀਂ ਸੀ। ਇਨ੍ਹਾਂ ਵਾਰਾਂ ਵਿਚ ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ ਆਦਿਕ ਪ੍ਰੇਮੀਆਂ ਦਾ ਜ਼ਿਕਰ ਆਇਆ ਹੈ, ਪਰ ਇਹ ਸਾਰੇ ਖ਼ਿਆਲ ਬਾਹਰੋਂ ਆਏ ਵਰਤੇ ਹੋਏ ਹਨ । ਉਪਰ ਦੱਸੇ ਗੁਰਬਾਣੀ ਕਾਲ ਨੂੰ ਇਸ ਵਾਸਤੇ ਵਿਲੱਖਣ ਰਖਦੇ ਹਾਂ, ਕਿ ਇਸ ਵਿਚ ਖ਼ਾਲਸ ਪਰਮੇਸ਼ਰ ਦੀ ਭਗਤੀ ਦਾ ਹੀ ਵਰਨਨ ਹੈ ਹੋਰ ਤਮਾਮ

-੧੧-