ਪੰਨਾ:ਪੰਜਾਬ ਦੇ ਹੀਰੇ.pdf/192

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩੦ )

ਖਾਵਰ ਖਾਂ ਬਹਾਵਲ ਖਾਂ ਸਰਦੂਲ ਬਹੂੰ ਜੱਗ ਜੀਵੇ
ਚੀਨ ਪਾਰਸ ਦੇ ਪਾਸ ਲਗੀ ਨਾਲਾਇਕ ਲਾਇਕ ਥੀਵੇ
ਆਪਣੇ ਦੇਸ ਬਹਾਵਲ ਪੁਰ ਦਾ ਭੀ ਇਹ ਇਸ਼ਮ ਮਨੀਵੇ
ਸ਼ਾਲਾ ਰਹੇ ਆਬਾਦ ਸਦਾ ਹਥ ਹਰ ਦਮ ਸ਼ਾਦ ਰਹੀਵੇ
ਲੁਤਫ਼ ਅਲੀ ਪੈਗੰਬਰ ਤੇ ਹੁਣ ਪਾਕ ਦਰੂਦ ਪੜ੍ਹੀਵੇ

ਮਾਲੂਮ ਹੁੰਦਾ ਹੈ ਕਿ ਅਬਦੁਲ ਹਕੀਮ ਤੇ ਲੁਤਫ਼ ਅਲੀ ਦੋਹਾਂ ਨੇ ਇਕ ੨ ਕਿੱਸਾ ਚੁਣਿਆ ਭਾਵ ਉਸ ਨੇ ਯੂਸਫ਼ ਜ਼ੁਲੈਖਾਂ ਦਾ ਵਾਕਿਆ ਲਿਖਿਆ ਜੋ ਪੰਜਾਬੀ ਵਿੱਚ ਪਹਿਲੀ ਸ਼ੈ ਸੀ। ਇਸ ਤੋਂ ਪਹਿਲਾਂ ਦਾ ਪੰਜਾਬੀ ਕਵਿਤਾ ਵਿੱਚ ਸੈਫ਼ ਮਲੂਕ ਮੌਜੂਦ ਨਹੀਂ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੋਹਾਂ ਨੇ ਆਪਣੀਆਂ ਪੁਸਤਕਾਂ ਵਿਚ ਇਕ ਦੂਜੇ ਦਾ ਜ਼ਿਕਰ ਨਹੀਂ ਕੀਤਾ। ਲੁਤਫ਼ ਅਲੀ ਦੀ ਬੋਲੀ ਵਿਚ ਮੁਲਤਾਨੀ ਪਦ ਬਹੁਤੇ ਹਨ। ਫਾਰਸੀ ਪਦ ਵੀ ਅਕਸਰ ਮੌਜੂਦ ਹਨ ਫੇਰ ਵੀ ਸਮੇਂ ਅਨੁਸਾਰ ਬੋਲੀ ਚੰਗੀ ਹੈ। ਵੇਖੋ ਵਨਗੀ:-

ਜਾਨੀ ਬਾਜਾ ਜਮੀਅਤ ਔਖੀ ਜਿਉਂ ਬੇਕੂੜ ਦਿਲਾਸਾ।
ਪਾਸਾ ਮਾਰ ਪਰੀ ਦਾ ਦੇਵੇ, ਪਾਸ ਨੇ ਫਟਕਣ ਪਾਸਾ।
ਰੱਤੀ ਰੱਤ ਨ ਰਹੀਅਸ ਜਾਮਾਂ, ਮਾਸ ਨ ਤਨ ਤੇ ਮਾਸਾ।
ਜ਼ੱਗੇ ਤੇ ਜ਼ਰਬਫ਼ਤ ਨਭਾਵਸ, ਅਤਲਸ ਮਖ਼ਮਲ ਖਾਸਾ।
ਵਿਸਰੀ ਮਿਸਰੀ ਮਿਸਰੀ ਕੋਂ, ਜਾਂ ਚਖਸਨ ਪਿਰਮ ਪਤਾਸਾ।
ਲੁਤਫ ਅਲੀ ਸ਼ਾਹ ਕਾਨ ਪਰੀ ਦੀ, ਰਹੀ ਹਮੇਸ਼ ਪਿਆਸਾ।

ਮੀਆਂ ਕਰੀਮ ਬਖਸ਼

ਸਾਕਨ ਲਾਹੌਰ। ਆਪ ਪੰਜਾਬੀ ਦੇ ਉਘੇ ਕਵੀ ਸਨ । ਆਪ ਹਕੀਮ ਆਸ਼ਾ ਅਲੀ ਖਾਂ, ਹਕੀਮ ਗਾਮੂ ਖਾਂ ਅਤੇ ਮੀਆਂ ਇਲਾਹੀ ਬਖ਼ਸ਼ ਰਫ਼ੀਕ ਵਰਗੇ ਮਮਤਾਜ਼ ਕਵੀਆਂ ਦੇ ਉਸਤਾਦ ਸਨ। ਬੁਝਾਰਤਾਂ ਵਿੱਚ ਆਪ ਨੂੰ ਖਾਸ ਸ਼ੁਹਰਤ ਹਾਸਲ ਸੀ ਅਤੇ ਆਪ ਤਹੁਤ ਕਰਕੇ ਅੰਮ੍ਰਿਤਸਰ ਆਉਂਦੇ ਜਾਂਦੇ ਰਹਿੰਦੇ ਸਨ। ਉਸ ਸਮੇਂ ਅੰਮ੍ਰਿਤਸਰ ਵਿੱਚ ਭਾ: ਦਿਆਲ ਸਿੰਘ ਗੁਲਾਬ ਦਾਸੀ ਉਘੇ ਕਵੀ ਸਨ ਅਤੇ ਦੂਜੇ ਕਵੀਆਂ ਵਾਂਗ ਉਨ੍ਹਾਂ ਨਾਲ ਭੀ ਆਪ ਦੇ ਪ੍ਰਸ਼ਨ ਉਤਰ ਬਹੁਤ ਹੁੰਦੇ ਰਹਿੰਦੇ ਸਨ ਜੋ ਬਹੁਤ ਦਿਲਚਸਪ ਹੁੰਦੇ ਸਨ।ਤਰੀਕਾ ਇਹ ਸੀ ਕਿ ਇਕ ਸ਼ਾਇਰ ਮੁਸ਼ਾਇਰੇ ਵਿਚ ਇਕ ਸਵਾਲ ਕਰਦਾ ਤੇ ਦੂਜਾ ਟਾਕਰੇ ਵਿਚ ਉਸ ਦਾ ਉਤਰ ਫੌਰਨ ਦੇ ਦੇਂਦਾ ਜਿਸ ਦਾ ਭਾਵ ਉਤਰ ਛੇਤੀ ਦੇਣ ਅਤੇ ਹਾਜ਼ਰ ਜਵਾਬੀ ਦਾ ਹੁੰਦਾ। ਇਕ ਵਾਰੀ ਭਾ: ਦਿਆਲ ਸਿੰਘ ਨੇ ਇਉਂ ਨੇ ਸਵਾਲ ਕੀਤਾ:-

ਅਲਫ਼ ਆ ਮੀਤਾ ਨਿਤ ਫੁਲ ਲਗੇ, ਉਪਰ ਭੋਰਾ ਜੁਗ ੨ ਜੀ ਮੀਆਂ।
ਇਕ ਜੰਗਲੇ ਵਿੱਚ ਮੈਂ ਚੀਜ਼ ਡਿਠੀ, ਆਪ ਇਕ ਤੇ ਹਥ ਨੇ ਵੀਹ ਮੀਆਂ।
ਉਹਦੀ ਸ਼ਾਖਾਂ ਦਾ ਕੁਝ ਸ਼ੁਮਾਰ ਨਾਹੀਂ, ਉਹਦੇ ਪੈਰ ਹੈਸਨ ਤ੍ਰੀਹ ਮੀਆਂ।
ਦਿਆਲ ਸਿੰਘ ਕਹਿੰਦਾ ਫੇਰ ਬੈਂਤ ਬੋਲੀ,ਪਹਿਲੇ ਏਸ ਨੂੰ ਕਰ ਸਹੀ ਮੀਆਂ।