ਪੰਨਾ:ਪੰਜਾਬ ਦੇ ਹੀਰੇ.pdf/193

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਮੀਆਂ ਕਰੀਮ ਬਖ਼ਸ਼ ਨੇ ਇਸ ਦਾ ਉੱਤਰ ਫੌਰਨ ਦਿਤ:-

ਅਲਫ ਅੱਲਾ ਤੇ ਨਬੀ ਦੀ ਸ਼ਾਨ ਅੰਦਰ, ਭੇਜਿਆ ਇਕ ਕੁਰਆਨ ਸਹੀ ਮੀਆਂ।
ਛੇ ਕਲਮੇਂ ਤੇ ਪੰਜ ਨਮਾਜ਼ਾਂ ਆਈਆਂ, ਹਰ ਸਾਲ ਪਿਛੋਂ ਰੋਜ਼ੇ ਤ੍ਰੀਹ ਮੀਆਂ।
ਹਰ ਹਰ ਰੋਜ਼ੇ ਦੇ ਵਿੱਚ ਫ਼ਰਮਾਨ ਆਇਆ, ਨਿਤ ਪੜ੍ਹੋ ਤਰਾਵੀਆਂ ਵੀਹ ਮੀਆਂ।
ਕਰੀਮ ਬਖਸ਼ ਨੇ ਤੈਨੂੰ ਜਵਾਬ ਦਿਤਾ, ਹੋਰ ਖੋਲ੍ਹ ਕੇ ਤੇ ਦਸਾਂ ਕੀ ਮੀਆਂ।

ਆਪ ਮੁਢ ਵਿਚ ਬਹੁਤ ਸਮਾਂ ਲਕੜਹਾਰੇ ਦੀ ਸ਼ਕਲ ਵਿਚ ਰੋਟੀ ਕਮਾਂਦੇ ਰਹੇ। ਜਦ ਬੁਢੇ ਹੋ ਗਏ ਤਾਂ ਨਜ਼ਰ ਬਿਲਕੁਲ ਕਮਜ਼ੋਰ ਹੋ ਗਈ ਤਾਂ ਗਵਰਨਰ ਪੰਜਾਬ ਦੇ ਦਫਤਰ ਵਿਚ ਪਖਾ ਕੁੱਲੀ ਦੀ ਨੌਕਰੀ ਕਰ ਲਈ। ਆਪ ਲਾਹੌਰ ਦੇ ਉਘੇ ਤਿੰਨ ਅਖਾੜਿਆਂ ਦੇ ਉਸਤਾਦ ਸਨ। ਆਪ ਲਗ ਪਗ ੭0 ਸਾਲ ਦੀ ਉਮਰ ਭੋਗ ਕੇ ੧੮੭੦ ਈ: ਦੇ ਲਾਗੇ ਫੌਤ ਹੋ ਗਏ।

ਆਪ ਦੇ ਫੁਟਕਲ ਬੈਂਤਾਂ ਦਾ ਨਮੂਨਾ-

ਖਾਧਾ ਗ਼ਮ ਯਾਕੂਬ ਫ਼ਰਾਕ ਅੰਦਰ, ਭਰੀਆਂ ਗਈਆਂ ਕਲੇਜੇ ਨੂੰ ਰੁਗੀਆਂ ਨੀ।
ਉਹਦੇ ਰੋਂਦੇ ਦੇ ਨੈਣ ਸੁਫੈਦ ਹੋ ਗਏ, ਯੂਸਫ ਜਾ ਪਾਈਆਂ ਕਿਥੇ ਝੁਗੀਆਂ ਨੀ।
ਹੋਈ ਮਾਫ ਤਕਸੀਰ ਨਿਹਾਲ ਹੋਏ, ਨਰਦਾਂ ਲਾਲ ਪਾਸੇ ਦੀਆਂ ਪੁਗੀਆਂ ਨੀ।
ਪਏ ਉਨ੍ਹਾਂ ਨੂੰ ਤੌਕ ਕਰੀਮ ਬਖਸ਼ਾ, ਹੋਈਆਂ ਬੇਫ਼ਰਮਾਨ ਜੋ ਘੁਗੀਆਂ ਨੀ।

ਗੁਰੂ ਧਾਰ ਕੇ ਮੰਦਰਾਂ ਪਾ ਆਇਆ, ਜਾਮਾਂ ਨਾਲ ਗੇਰੀ ਲਿਆ ਰੰਗ ਜੋਗੀ।
ਲਗਨ ਯਾਰ ਦੀ ਬਇਖਤਿਆਰ ਕੀਤਾ, ਮਲੀ ਖਾਕ ਤੇ ਹੋਇਆ ਮਲੰਗ ਜੋਗੀ।
ਪੰਜ ਪੀਰ ਮਿਲੇ ਮੇਹਰਬਾਨ ਹੋਏ, ਹੀਰ ਆਖਦਾ ਏ ਮੇਰੀ ਮੰਗ ਜੋਗੀ।
ਧੂਆਂ ਖੇੜਿਆਂ ਦੇ ਵਿਚ ਪਾ ਬੈਠਾ, ਸਹਿਤੀ ਨਾਲ ਮਚਾਂਵਦਾ ਜੰਗ ਜੋਗੀ।
ਬਣ ਕੇ ਰਾਂਝਓਂ ਜੋਗੀ ਕਰੀਮ ਬਖ਼ਸ਼ਾ, ਹੀਰ ਕਰ ਲਈ ਊ ਆਪਣੇ ਸੰਗ ਜੋਗੀ।

ਨਾਹੀਂ ਨਾਲ ਨਗੱਲਿਆਂ ਗੱਲ ਕੋਈ, ਨੇਕ ਬੰਦਿਆਂ ਦਾ ਸੁਖਨ ਡੋਲਿਆ ਨਹੀਂ।
ਅਲਫ਼ ਕਾਇਦੇ ਦਾ ਕਦੀ ਡੋਲਿਆ ਨਹੀਂ, ਸਾਕੀ ਇਹ ਮਤਲਬ ਖੋਲ੍ਹਿਆ ਨਹੀਂ।
ਬਧਾ ਕੌਲ ਦਾ ਜ਼ਿਮੀਂ ਅਸਮਾਨ ਖਲਾ, ਸਚ ਆਖਿਆ ਝੂਠ ਤੇ ਬੋਲਿਆ ਨਹੀਂ।
ਓਨ੍ਹਾਂ ਨਾਲ ਕੀ ਸਾਨੂੰ ਕਰੀਮ ਬਖਸ਼ਾ, ਜਿਨ੍ਹਾਂ ਵਰਕ ਕੁਰਆਨ ਦਾ ਫੋਲਿਆ ਨਹੀਂ।

ਅਲਫ਼ ਓਸ ਦੀ ਧੌਣ ਕਬੂਤਰ ਸੂਰਤ ਵਾਂਗ ਪਰੀ ਦੇ-ਜ਼ੇਵਰ ਜ਼ਰੀ ਦੇ।
ਵਾਹ ਉਸਤਾਦ ਘੜੀ ਕਿਸ ਪੁਤਲੀ ਸ਼ਾਬਸ਼ ਕਾਰੀਗਰੀ ਦੇ-ਫਿਕਰ ਕਰੀ ਦੇ।
ਥੋਡੀ ਸੇਬ ਵਲਾਇਤੀ ਉਸ ਦੀ ਖੁਰਮੇਂ ਵਾਂਗ ਗਰੀ ਦੇ-ਘਟ ਭਰੀ ਦੇ।
ਕਰੀਮ ਬਖਸ਼ ਤੁਲਸੀ ਦੇ ਪਿਛੇ ਆਸ਼ਕ ਪਏ ਮਰੀ ਦੇ-ਮੁਫਤ ਬਰੀ ਦੇ।

ਮੌਲਵੀ ਨੂਰ ਮੁਹੰਮਦ

ਆਪ ਦੁਬੁਰਜੀ ਤਹਿਸੀਲ ਕਸੂਰ ਜ਼ਿਲਾ ਲਾਹੌਰ ਦੇ ਵਸਨੀਕ ਸਨ ਤੇ ਸਯਦ ਵਾਰਸ ਸ਼ਾਹ ਦੇ ਸਮਕਾਲੀ ਸਨ। ਆਪ ਆਪਣੇ ਸਮੇਂ ਦੇ ਬੜੋ ਆਲਮ ਬਜ਼ੁਰਗ ਸਨ। ਆਪ ਦਾ ਕੰਮ ਵਿਦਿਆ ਪੜ੍ਹਾਉਣਾ ਸੀ। ੧੨੧੫ ਹਿ: ਵਿਚ ਆਪ ਨੇ ਕਿੱਸਾ ਚੰਦਰ