ਪੰਨਾ:ਪੰਜਾਬ ਦੇ ਹੀਰੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰੰਭਿਆ। ਸਰ ਟੈਂਪਲ ਰਿਚਰਡ ਨੇ ਇਕ ਕਿਤਾਬ ਲੀਜੈਂਟਜ਼ ਆਫ਼ ਪੰਜਾਬ ਲਿਖੀ। ਈਸਾਈਆਂ ਨੇ ਆਪਣੇ ਲਿਟਰੇਚਰ ਨੂੰ ਪੰਜਾਬ ਵਿਚ ਫੈਲਾਉਣ ਵਾਸਤੇ ਪੰਜਾਬੀ ਫਾਰਸੀ ਅਖਰਾਂ ਵਿਚ, ਜਾਂ ਗੁਰਮੁਖੀ ਜਾਂ ਰੋਮਨ ਅੱਖਰਾਂ ਵਿਚ ਲਿਖਿਆ 1 ਸਭ ਤੋਂ ਪਹਿਲਾਂ ਸੰਨ ੧੮੧੦-੧੫ ਈ: ਵਿਚ ਸ੍ਰੀ ਰਾਮਪੁਰ ਦੇ ਪਾਦਰੀਆਂ ਨੇ ਅੰਜੀਲ ਦਾ ਤਰਜਮਾ ਕੀਤਾ ਤੇ ਪੰਜਾਬੀ ਬੋਲੀ ਨੂੰ ਆਪਣੇ ਵਰਤਣ ਜੋਗ ਬਣਾਉਣ ਵਾਸਤੇ ਡਿਕਸ਼ਨਰੀਆਂ ਅਤੇ ਗ੍ਰਾਮਰਾਂ ਲਿਖੀਆਂ ਜੋ ਗੁਰਮੁਖੀ ਅੰਗ੍ਰੇਜ਼ੀ ਜਾਂ ਰੋਮਨ ਅੰਗ੍ਰੇਜ਼ੀ ਵਿਚ ਛਪੀਆਂ। ਲੁਦਿਹਾਣੇ ਦੇ ਮਿਸ਼ਨ ਪ੍ਰੈਸ ਅਤੇ ਤਰਨ ਤਾਰਨ ਵਾਲੇ ਪਾਦਰੀ ਗਿਲਫਰਡ ਸਾਹਿਬ ਦਾ ਜ਼ਿਕਰ ਅਸੀਂ ਅਗੇ ਕਰ ਆਏ ਹਾਂ। ਪਾਦਰੀ ਇਮਾਮਦੀਨ ਸ਼ਹਬਾਜ਼ ਵਗੈਰਾ ਨੇ ਕਈ ਟਰੇਕਟ ਆਦਿਕ ਲਿਖੇ। ਸਿਟਾ ਇਹ ਕਿ ਸਹੀ ਤੌਰ ਤੇ ਪੰਜਾਬੀ ਬੋਲੀ ਨੂੰ ਪੈਰ ਜਮਾਉਣ ਦਾ ਸਮਾਂ ਸਿਖ ਰਾਜ ਦੀ ਸਮਾਪਤੀ ਅਤੇ ਅੰਗ੍ਰੇਜ਼ੀ ਅਮਲਦਾਰੀ ਦੇ ਆਉਣ ਦੇ ਵੇਲੇ ਮਿਲਿਆ। ਸੰਨ ੧੮੫੦ ਈ: ਦੇ ਬਾਦ, ਜਦ ਪੰਜਾਬ ਵਿਚ ਛਾਪੇਖਾਨੇ ਖੁਲ੍ਹਣੇ ਸ਼ੁਰੂ ਹੋਏ, ਪੰਜਾਬੀ ਬੋਲੀ ਦੇ ਕਿੱਸੇ ਕਹਾਣੀਆਂ ਅਤੇ ਧਾਰਮਕ ਕਿਤਾਬਾਂ ਮੀਂਹ ਵਾਂਗ ਵਰਨੀਆਂ ਸ਼ੁਰੂ ਹੋ ਗਈਆਂ। ਸਿਖਾਂ ਤੇ ਹਿੰਦੂਆਂ ਨੇ ਗੁਰਮੁਖੀ ਅੱਖਰਾਂ ਵਿਚ ਅਤੇ ਮੁਸਲਮਾਨਾਂ ਨੇ ਉਰਦੂ ਅੱਖਰਾਂ ਵਿਚ ਪੰਜਾਬੀ ਦਾ ਲਿਟਰੇਚਰ ਵਧਾਉਣਾ ਸ਼ੁਰੂ ਕਰ ਦਿਤਾ। ਉਸ ਦੌਰ ਦੇ ਪ੍ਰਸਿੱਧ ਛਾਪਣ ਛਪਵਾਉਣ ਵਾਲੇ ਲੋਕਾਂ ਦੇ ਨਾਮ ਏਹ ਹਨ:-

ਲਾਹੌਰ-ਮੁਨਸ਼ੀ ਗੁਲਾਬ ਸਿੰਘ ਦਾ ਮੁਫੀਦ ਆਮ ਪ੍ਰੈਸ, ਮਲਕ ਹੀਰਾ, ਹਾਜੀ ਚਿਰਾਗ਼ ਦੀਨ ਸਿਰਾਜ ਦੀਨ, ਹਾਫਜ਼ ਮੁਹੰਮਦ ਦੀਨ ਮੁਸਤਫਾਈ ਪ੍ਰੈਸ, ਲਾਲਾ ਠਾਕਰ ਦਾਸ ਵਿਦਰਯਾ ਪ੍ਰੈਸ, ਲਾਲ ਰਾਮ ਚੰਦ ਮਾਨਕਟਾਹਲਾ ਐਂਗਲੋ ਸੰਸਕ੍ਰਿਤ ਪ੍ਰੈਸ, ਮੀਆ ਚਿਰਾਗ਼ ਦੀਨ ਕੈਕਸਟਨ ਪ੍ਰੈਸ, ਮਲਕ ਲਾਲ ਦੀਨ ਐਲਬੀਅਨ ਪ੍ਰੈਸ ਆਦਿਕ।

ਅੰਮ੍ਰਿਤਸਰ-ਭਾਈ ਵਜ਼ੀਰ ਸਿੰਘ ਵਜ਼ੀਰ ਹਿੰਦ ਪ੍ਰੈਸ, ਲਾਲਾ ਨਰਸਿੰਘ ਦਾਸ ਚਸ਼ਮਾ ਨੂਰ ਪ੍ਰੈਸ, ਕਿਸ਼ਨ ਸਿੰਘ ਆਰਫ, ਗੁਰਮੁਖ ਸਿੰਘ ਸਿਢਾਣਾ, ਭਾਈ ਚਤਰ ਸਿੰਘ ਜੀਵਣ ਸਿੰਘ, ਸ਼ੇਖ ਅਬਦੁਲ ਰਹਿਮਾਨ।

ਲਾਹੌਰ ਦਾ ਉਸ ਤੋਂ ਅਗਲਾ ਦੌਰ:-ਭਾਈ ਜੋਤ ਸਿੰਘ ਸੰਤ ਸਿੰਘ, ਲਾਲਾ ਰਾਮ ਦਿੱਤਾ ਮਲ ਐਂਡ ਸਨਜ਼, ਉਸਤਾਦ ਦਿਤੂ, ਸ਼ੇਖ ਫਜ਼ਲ ਦੀਨ ਚੰਨਣ ਦੀਨ, ਸ਼ੇਖ ਇਲਾਹੀ ਬਖਸ਼ ਜਲਾਲ ਦੀਨ, ਮਲਕ ਦੀਨ ਮੁਹੰਮਦ, ਸ਼ੇਖ ਗੁਲਾਮ ਅਲੀ, ਖਾਲਸਾ ਟ੍ਰੈਕਟ ਸੁਸਾਇਟੀ ਆਦਿਕ ਬਹੁਤ ਸਾਰੇ ਨਾਮ ਹਨ,ਜਿਨਾਂ ਨੇ ਪੰਜਾਬੀ ਲਿਟਰੇਚਰ ਦੀ ਬੇ ਅੰਦਾਜ਼ ਸੇਵਾ ਕੀਤੀ। ਅਤੇ ਕਈਆਂ ਨੇ ਮਾਮੂਲੀ ਕਿਸਿਆਂ ਨੂੰ ਕਈ ਕਈ ਹਜ਼ਾਰ ਸਗੋਂ ਲਖ ਲਖ ਦੀ ਗਿਣਤੀ ਵਿਚ ਪ੍ਰਕਾਸ਼ਤ ਕੀਤਾ। ਭਾਵੇਂ ਉਨ੍ਹਾਂ ਵਲੋਂ ਇਹ ਸਾਰਾ ਕੁਝ ਵਿਉਪਾਰਕ ਖਿਆਲ ਨਾਲ ਹੀ ਹੋਇਆ ਸੀ, ਪਰ ਪੰਜਾਬੀ ਬੋਲੀ ਵਾਸਤੇ ਉਨ੍ਹਾਂ ਦੀ ਇਹ ਹਿੰਮਤ ਅਕਸੀਰ ਦਾ ਕੰਮ ਦੇ ਗਈ।

ਮੁਸ਼ਾਇਰੇ

ਸੰਨ ੧੮੭੨-੭੩ ਵਿਚ ਡਾਇਰੈਕਟਰ ਮਹਿਕਮਾ ਤਾਲੀਮ ਪੰਜਾਬ ਦੀ ਪ੍ਰੇਰਨਾ ਨਾਲ ਲਾਹੌਰ ਵਿਚ ਫਾਰਸੀ ਤੇ ਉਰਦੂ ਦੇ ਮੁਸ਼ਾਇਰੇ ਸ਼ੁਰੂ ਹੋਏ ਅਰ ਇਸ ਦੇ ਨਾਲ ਹੀ

-੧੩-