ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲ ਅਰਥਾਂ ਵਿਚ ਸੰਨ ੧੯੨੦ ਤੋਂ ਬਾਦ ਸ਼ੁਰੂ ਹੋਇਆ ਹੈ । ਪਰ ਹਾਲੇ ਤਕ ਭੀ ਮਹਿਕਮਾ ਤਾਲੀਮ ਵਿਚ ਪੰਜਾਬੀ ਉਤੇ ਦਬਦਬਾ ਸਿਖਾਂ ਦਾ ਹੀ ਚਲਾ ਆਉਂਦਾ ਹੈ, ਹਾਲਾਂ ਕਿ ਸਮਝਿਆ ਇਹੋ ਜਾਂਦਾ ਹੈ ਕਿ ਪੰਜਾਬੀ ਹੁਣ ਹਿੰਦੂ ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝੀ ਚੀਜ਼ ਹੈ।

ਅਰੂਜ਼ ਬਾਬਤ ਮੁਸਲਮਾਨ ਕਵੀਆਂ ਜਾਂ ਹਿੰਦੂ ਸ਼ਾਇਰਾਂ ਨੇ ਜੋ ਨੁਝ ਬਣਾਇਆ ਸੀ, ਉਹ ਪੁਰਾਣੇ ਫ਼ਾਰਸੀ ਉਰਦੂ ਦੇ ਅਰੂਜਾਂ ਤੋਂ ਹੀ ਆਂਦਾ ਸੀ ਜਿਸ ਨੂੰ ਹਿੰਦੀ ਸੰਸਕ੍ਰਿਤ ਵਾਲੇ ਜਾਣਦੇ ਹੀ ਨਹੀਂ। ਇਸੇ ਤਰਾਂ ਪੰਜਾਬੀ ਦੇ ਮੁਸਲਮਾਨ ਕਵੀ ਮੌਜੂਦਾ ਪਿੰਗਲ ਨੂੰ ਸਮਝਣ ਤੋਂ ਅਸਮਰਥ ਜਿਹੇ ਹਨ। ਇਸ ਲਈ ਇਕ ਐਸੇ ਸਾਂਝੇ ਪਿੰਗਲ ਦੀ ਲੋੜ ਅਜੇ ਤਕ ਪੂਰੀ ਨਹੀਂ ਹੋ ਸਕੀ, ਜਿਸ ਨੂੰ ਦੁਹਾਂ ਖ਼ਿਆਲਾਂ ਦੇ ਕਵੀ ਲੋਕ ਅੱਛੀ ਤਰ੍ਹਾਂ ਸਮਝ ਸਕਣ।

ਇਹ ਸ਼ੁਕਰ ਦੀ ਗੱਲ ਹੈ ਕਿ ਪੰਜਾਬੀ ਦਾ ਹਾਜ਼ਮਾ ਇੰਨਾ ਤੇਜ਼ ਹੈ ਕਿ ਇਸ ਨੇ ਹਿੰਦੀ ਸੰਸਕ੍ਰਿਤ, ਪਾਕ੍ਰਿਤ, ਅਪਭ੍ਰੰਸ਼, ਅਰਬੀ ਫ਼ਾਰਸੀ ਜੋ ਇਸ ਨੂੰ ਲੱਭਾ, ਬਿਨਾਂ ਡਕਾਰ ਦੇ ਪਚਾਈ ਗਈ । ਸਗੋਂ ਹੁਣ ਤੇ ਅੰਗ੍ਰੇਜ਼ੀ ਬੋਲੀ ਨੂੰ ਬੜੀ ਤੇਜ਼ੀ ਨਾਲ ਹਜ਼ਮ ਕਰਨ ਲਗ ਪਈ ਹੈ। ਇਹੋ ਸਬੱਬ ਹੈ ਕਿ ਪੰਜਾਬੀ ਦਾ ਹਰ ਕਦਮ ਅਗੇ ਵਲ ਜਾ ਰਿਹਾ ਹੈ।

ਗੀਤ, ਕਹਾਣੀਆਂ ਅਤੇ ਬੁਝਾਰਤਾਂ

ਗੀਤ ਪੰਜਾਬ ਦਾ ਬਹੁਤ ਪੁਰਾਣਾ ਸਾਹਿਤ ਹੈ, ਕਹਾਣੀਆਂ ਤੇ ਬੁਝਾਰਤਾਂ ਨਵੀਂ ਚੀਜ਼ ਹੈ। ਗੀਤ ਸਮੇਂ ਦੇ ਨਾਲ ਨਾਲ ਬਦਲਦੇ ਭੀ ਰਹਿੰਦੇ ਹਨ। ਗੀਤਾਂ ਨੂੰ ਸਭ ਤੋਂ ਪਹਿਲਾਂ ਡਾਕਟਰ ਟੀ. ਐਚ. ਰੈਂਟਨ ਚੀਫ਼ ਸੈਕੂਟੀ ਗਵਰਨਮੈਂਟ ਪੰਜਾਬ ਨੇ ਇਕਠੇ ਕਰ ਕੋ Hand book of Lahore ਦੇ ਨਾਮ ਤੋਂ ਪ੍ਰਕਾਸ਼ਤ ਕੀਤਾ। ਇਸ ਵਿਚ ਹੋਰ ਗੀਤਾਂ ਤੋਂ ਸਿਵਾਇ ਫਰੰਗੀ ਰਾਜ ਦਾ ਜ਼ਿਕਰ ਭੀ ਹੈ। ਫਰੰਗੀ ਦਾ ਬੰਗਲਾ ਭੀ ਕਿਤੇ ਕਿਤੇ ਆਇਆ ਹੈ।

ਰਾਜੇ ਦੇ ਰਾਜ ਵਿਚ ਟਿਬੇ ਹੋਏ
ਫਰੰਗੀਆਂ ਦੇ ਰਾਜ ਵਿਚ ਸੜਕ ਬਣੀ

ਗੀਤਾਂ ਵਿਚ ਰੇਲ ਦਾ ਜ਼ਿਕਰ ਭੀ ਚੋਖਾ ਹੈ।

ਰੇਲਾਂ ਵਾਲਿਆ ਰੇਲਾਂ ਵਿਚ ਦੇਗਚੇ।

ਇਸ ਦੇ ਬਾਦ ਗੀਤਾਂ ਦੀ ਦੁਸਰੀ ਚੋਣ ਪਿਛੇ ਜਿਹੇ ਪੰਡਤ ਰਾਮ ਸਰਨ ਐਡਵੋਕੇਟ ਲਾਹੌਰ ਨੇ ਕੀਤੀ, ਜੋ "ਪੰਜਾਬ ਦੇ ਗੀਤ" ਨਾਮ ਹੇਠ ਛਪ ਚੁਕੀ ਹੈ। ਤੀਜੀ ਚੋਣ ਅਜ ਕਲੂ ਹੀ ਮਿਸਟਰ ਦੇਵਿੰਦਰ ਸਤਯਾਰਥੀ ਨੇ “ਗਿੱਧਾ" ਨਾਮ ਰਖ ਕੇ ਛਪਾਈ

-੧੬-