ਪੰਨਾ:ਪੰਜਾਬ ਦੇ ਹੀਰੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 ਜਾਂਦੇ ਹਨ; ਇਹ ਪੰਜਾਬੀ ਲਿਟਰੇਚਰ ਦਾ ਇਕ ਬੜਾ ਕੰਮ ਆਉਣ ਵਾਲਾ ਹਿੱਸਾ ਹੈ । ਇਹ ਮੁਹਾਵਰੇ ਤੇ ਅਖਾਣ ਹੋਰ ਬੋਲੀਆਂ ਵਿਚ ਭੀ ਹਨ, ਪਰ ਪੰਜਾਬੀ ਵਿਚ ਇਹ ਬਹੁਤ ਪਾਏ ਜਾਂਦੇ ਹਨ। ਡਾਕਟਰ ਦੇਵੀ ਦਾਸ੍ ਹਿੰਦੀ ਦਾ ਲਿਖਿਆ "ਅਖਾਣਾਂ ਦੀ ਖਾਣ" ਤੇ ਪ੍ਰੋਫੈਸਰ ਸਾਹਿਬ ਸਿੰਘ ਦਾ "ਪੰਜਾਬੀ ਸੁਹਜ ਪੂਕਾਸ਼” ਛਪੇ ਹੋਏ ਹਨ,ਇਨਾਂ ਤੋਂ ਬਗੈਰ ਭੀ ਮਿਲਦੇ ਹਨ । ਲਾਲਾ ਅਮਰ ਨਾਥ ਮੁਨਸਫ਼ ਨੇ ਭੀ ਆਪਣੇ ਜ਼ਮਾਨੇ ਵਿਚ ਇਹ ਚੋਖੇ ਅਖਾਣ ਕਠੇ ਕੀਤੇ ਸਨ, ਪਰ ਜਿਸ ਜ਼ਿਲੇ ਵਿਚ ਜਾਓ ਓਥੋਂ ਦੇ ਆਪਣੇ ਆਪਣੇ ਜੋੜੇ ਹੋਏ ਅਖਾਣ ਨਵੇਂ ਤੋਂ ਨਵੇਂ ਲਭਦੇ ਹਨ ਤੇ ਗੀਤਾਂ ਵਾਂਗ ਇਹ ਵਧਦੇ ਫੁਲਦੇ ਭੀ ਰਹਿੰਦੇ ਹਨ ।

ਅਖ਼ਬਾਰਾਂ ਅਤੇ ਰਸਾਲੇ

ਪੰਜਾਬੀ ਬੋਲੀ ਦਾ ਸਭ ਤੋਂ ਪੁਰਾਤਨ ਅਖ਼ਬਾਰ'ਹਿੰਦੂ ਪੂਕਾਸ਼' ਅੰਮ੍ਰਿਤਸਰ ਸੀ ਜੋ ਗੁਰਮੁਖੀ ਅਖਰਾਂ ਵਿਚ ਸੰਨ ੧੮੭੩ ਵਿਚ ਜਾਰੀ ਹੋਇਆ । ਇਸ ਦੇ ਬਾਦ ਲਾਹੌਰ ਵਿਚੋਂ 'ਖ਼ਾਲਸਾ' ਅਖ਼ਬਾਰ ਗਿਆਨੀ ਦਿਤ ਸਿੰਘ ਦੀ ਐਡੀਟਰੀ ਵਿਚ ਜਾਰੀ ਹੋਇਆ ਅਤੇ 'ਖ਼ਾਲਸਾ ਗਜ਼ਟ' ਭਾਈ ਬਸੰਤ ਸਿੰਘ ਦੀ ਐਡੀਟਰੀ ਹੇਠ ਜਾਰੀ ਹੋਇਆ। ਫੇਰ ਅੰਮ੍ਰਿਤਸਰ ਵਿਚੋਂ 'ਸਿੰਘ ਸਭਾ ਗਜ਼ਟ' ਭਾਈ ਲਾਹੌਰਾ ਸਿੰਘ ਦੀ ਐਡੀਟਰੀ ਵਿਚ ਤੇ 'ਖ਼ਾਲਸਾ ਸਮਾਚਾਰ' ਭਾਈ ਵੀਰ ਸਿੰਘ ਸਾਹਿਬ ਦਾ ਜਾਰੀ ਹੋਇਆ।

ਪੰਜਾਬੀ ਦਾ ਉਰਦੂ ਅਖਰਾਂ ਵਿਚ ਸਭ ਤੋਂ ਪਹਿਲਾ ਅਖ਼ਬਾਰ'ਅੰਮਿਤ ਪਤ੍ਰਿਕਾ' ੧੮੯੬ ਵਿਚ ਲਾਲਾ ਅਮਰ ਨਾਥ ਮੁਨਸਿਫ ਨੇ ਜਾਰੀ ਕੀਤਾ । ਇਸ ਦਾ ਐਡੀਟਰ ਮਿਸਟਰ ਭੋਲਾ ਨਾਥ ਬੈਰਿਸਟਰ ਸੀ । ਏਸੇ ਸਾਲ ਵਿਚ ਏਸੇ ਨਮੂਨੇ ਦਾ ਅਖ਼ਬਾਰ 'ਬਜ਼ਮੇ ਸ਼ੂਆਰਾ' ਲਾਲਾ ਬਾਂਕੇ ਦਿਆਲ ਨੇ ਗੁਜਰਾਂਵਾਲੇ ਤੋਂ ਜਾਰੀ ਕੀਤਾ। ਇਸ ਵਿਚ ਸਿਰਫ ਪੰਜਾਬੀ ਸ਼ਾਇਰਾਂ ਦਾ ਕਲਾਮ ਨਜ਼ਮਾਂ ਤੇ ਗ਼ਜ਼ਲਾਂ ਵਿਚ ਹੀ ਛਪਦਾ ਸੀ । ਕੁਝ ਚਿਰ ਰਹਿ ਕੇ ਇਹ ਬੰਦ ਹੋਇਆ ਤਾਂ ੧੯੦੮ ਵਿਚ ਇਸੇ ਲਾਲਾ ਬਾਂਕੇ ਦਿਆਲ "ਦਿਆਲ" ਨੇ 'ਰਘਬੀਰ ਪਤ੍ਰਿਕਾ' ਅਖਬਾਰ ਜਾਰੀ ਕੀਤਾ ਤੇ ਇਸ ਵਾਰ ਇਹ ਵਾਧਾ ਭੀ ਕੀਤ ਕਿ ਛੰਦਾਬੰਦੀ ਸ਼ਾਇਰੀ ਤੋਂ ਸਿਵਾਇ ਪੰਜਾਬੀ ਬੋਲੀ ਅਤੇ ਉਰਦੂ ਅਖਰਾਂ ਵਿਚ ਆਰਟੀਕਲ ਅਤੇ ਖਬਰਾਂ ਭੀ ਛਪਦੀਆਂ ਰਹੀਆਂ ।

ਇਸ ਤੋਂ ਬਾਦ ਗੁਰਮੁਖੀ ਅੱਖਰਾਂ ਵਿਚ ਤਾਂ ਬੇਅੰਤ ਅਖਬਾਰਾਂ ਅਤੇ ਰਸਾਲੇ ਸਿੰਘ ਸਭਾ ਲਹਿਰ ਤੇ ਅਕਾਲੀ ਲਹਿਰ ਦੇ ਨਾਲ ਨਾਲ ਨਿਕਲਦੇ ਆਏ । ਇਸ ਦੀ ਮੁਕੱਮਲ ਰੀਕਾਰਡ ਸ੍ਰਦਾਰ ਗੁਰਬਖਸ਼ ਸਿੰਘ 'ਸ਼ਮਸ਼ੇਰ' ਝੁਬਾਲੀਏ ਨੇ ਬੜੀ ਮੇਹਨਤ ਨਾਲ ਕੱਠੀ ਕੀਤੀ ਤੇ ਕਈ ਰਸਾਲਿਆਂ ਵਿਚ ਛਪਵਾਈ ਹੈ । ਮੈਗਜ਼ੀਨਾਂ ਵਿਚੋਂ ਸਭ ਤੋਂ ਪੁਰਾਤਨ ਰਸਾਲਾ 'ਖਾਲਸਾ ਯੰਗ ਮੈਨ ਮੈਗਜ਼ੀਨ' ਸੰਨ ੧੯੫ ਵਿਚ ਅਮ੍ਰਿਤਸਰ ਦੇ ਕੁਝ ਸਿੱਖ ਨੌਜਵਾਨਾਂ ਨੇ ਜਾਰੀ ਕੀਤਾ ਜੋ ਪੰਜ ਛੇ ਸਾਲ ਬਾਦ ਨੌਜਵਾਨਾਂ ਦੇ ਖਿਲਰ ਪੁਲਰ ਜਾਣ ਨਾਲ ਬੰਦ ਹੋ ਗਿਆ। ਉਸ ਤੋਂ ਦੂਜਾ ਚੰਗਾ ਰਸਾਲਾ 'ਫੁਲਵਾੜੀ' ਗਿਆਨੀ ਹੀਰਾ ਸਿੰਘ ਜੀ 'ਦਰਦ’ ਨੇ ਜਾਰੀ ਕੀਤਾ । ਤੇ ਫੇਰ "ਪ੍ਰੀਤਮ" ਨਾਰੰਗ

-੧੮-