ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੇਅਰ ਮੈਨ:-ਮਿਸਟ੍ਰ ਕੁੰਦਨ ਲਾਲ ਭਾਟੀਆ, ਪ੍ਰਿਨਸੀਪਲ ਹਿੰਦੂ ਸਭਾ ਕਾਲਜ।
ਜਨਰਲ ਸੈਕਰਟ੍ਰੀ-ਲਾਲਾ ਧਨੀ ਰਾਮ 'ਚਾਤ੍ਰਿਕ'।
ਸੈਕਰਟ੍ਰੀ-ਗਿਆਨੀ ਹੀਰਾ ਸਿਘ 'ਦਰਦ'।

ਇਸ ਕਾਨਫ਼ਰੰਸ ਉਤੇ ਕਰੀਬ ਚੌਦਾਂ ਪੰਦਰਾਂ ਸੌ ਰੁਪਯਾ ਖ਼ਰਚ ਆਇਆ ਅਤੇ ਬੜੀ ਸ਼ਾਨ ਸ਼ੌਕਤ ਨਾਲ ਜਲਸਾ ਹੋਇਆ। ਦੋ ਦਿਨ ਉਪਰੋ ਥੱਲੀ ਇਕ ਡਰਾਮਾ ਸੁਭੱਦ੍ਰਾ ਨਾਟਕ ਪੰਜਾਬੀ ਬੋਲੀ ਦਾ ਪ੍ਰੋਫ਼ੈਸਰ ਈਸ਼ਰ ਚੰਦ੍ਰ ਨੰਦਾ ਨੇ ਦਿਖਾਇਆ। ਬੜੇ ਪਤਵੰਤੇ ਲੋਕਾਂ ਨੇ ਦਿਲਚਸਪੀ ਦਿਖਾਈ। ਇਕ ਦਿਨ ਖ਼ਾਸ ਸ਼ੋ ਇਸਤ੍ਰੀਆਂ ਵਾਸਤੇ ਹੋਇਆ।

ਇਸ ਕਾਨਫ਼ਰੰਸ ਦੀ ਕਾਮਯਾਬੀ ਨੇ ਪੰਜਾਬੀ ਸਾਹਿਤਕ ਸੰਸਾਰ ਵਿਚ ਇਕ ਜੀਵਨ ਉਤਸਾਹ ਪੈਦਾ ਕਰ ਦਿਤਾ। ੧੯੨੮ ਵਿਚ ਸਰਦਾਰ ਐਸ. ਐਸ. ਚਰਨ ਸਿੰਘ ਜੀ ਨੇ ਸ਼ਿਮਲੇ ਜਾ ਕੇ ਸਰ ਜੋਗਿੰਦ੍ਰ ਸਿੰਘ ਅਤੇ ਰਾਜਾ ਸਰ ਦਲਜੀਤ ਸਿੰਘ ਆਦਿਕ ਸਜਣਾਂ ਦੀ ਸਹਾਇਤਾ ਨਾਲ ਇਕ ਮਹਾਨ ਪੰਜਾਬੀ ਦਰਬਾਰ ਡੈਵੀਕੋ ਹਾਲ ਬਾਲਰੂਮ ਵਿਚ ਰਚਾ ਦਿਤਾ। ੨੩ ਸਿਤੰਬਰ ੧੯੨੮ ਨੂੰ ਇਹ ਦਰਬਾਰ ਐਸੀ ਲਾਸਾਨੀ ਸ਼ਾਨ ਨਾਲ ਹੋਇਆ, ਕਿ ਪੰਜਾਬੀ ਵਿਚ ਜਾਨ ਪੈ ਗਈ। ਲਾਲਾ ਧਨੀ ਰਾਮ ਤੇ ਪ੍ਰੋਫ਼ੈਸਰ ਆਈ. ਸੀ. ਨੰਦਾ ਨੂੰ ਉਚੇਚਾ ਕਸ਼ਮੀਰੋਂ ਸੱਦਿਆ ਗਿਆ। ਪੰਜਾਬ ਦੇ ਚੋਟੀ ਦੇ ਕਵੀ ਦੂਰੋਂ ਦੂਰੋਂ ਆਏ, ਬੜੀ ਇੱਜ਼ਤ ਨਾਲ ਰਾਇਲ ਹੋਟਲ ਵਿਚ ਉਤਾਰੇ ਗਏ। ਇਸ ਵਾਰ ਭੀ ਦੋ ਹਜ਼ਾਰ ਦੇ ਕਰੀਬ ਖ਼ਰਚ ਉਠਿਆ।

ਸੰਨ ੧੯੨੯ ਵਿਚ ਗਿਆਨੀ ਹੀਰਾ ਸਿੰਘ ਜੀ 'ਦਰਦ' ਨੂੰ 'ਫੁਲਵਾੜੀ' ਦਾ ਦਫ਼ਤਰ ਲਾਹੌਰ ਲੈ ਜਾਣਾ ਪਿਆ, ਪਰ ਪੰਜਾਬੀ ਸਭਾ ਵਲੋਂ ਤਕੜੇ ਤਕੜੇ ਕਵੀ ਦਰਬਾਰ ਇਸ ਸਾਲ ਭੀ ਹੋਏ। ੧੯੩੦ ਵਿਚ ਕਵੀ ਦਰਬਾਰਾਂ ਦੀ ਪਰਪਾਟੀ ਪੁਰਾਣੀ ਜਿਹੀ ਜਾਪਣ ਲਗ ਪਈ।

੧੯੩੧ ਵਿਚ ਮੁੜ ਕੇ ਸੈਂਟ੍ਰਲ ਪੰਜਾਬੀ ਸਭਾ ਕਾਇਮ ਹੋਈ, ਹੇਠ ਲਿਖੇ ਅਹੁਦੇਦਾਰ ਚੁਣੇ ਗਏ-

ਪੈਜ਼ੀਡੈਂਟ-ਸਰਦਾਰ ਐਸ. ਐਸ. ਚਰਨ ਸਿੰਘ ਜੀ ਸ਼ਹੀਦ।
ਵਾਈਸ ਪ੍ਰੈਜ਼ੀਡੈਂਟ-ਮੁਨਸ਼ੀ ਮੌਲਾ ਬਖਸ਼ ਕੁਸ਼ਤਾ ਤੇ ਪ੍ਰੋ: ਆਈ.ਸੀ.ਨੰਦਾ।
ਚੀਫ਼ ਸੈਕ੍ਰੇਟਰੀ-ਲਾਲਾ ਧਨੀ ਰਾਮ 'ਚਾਤ੍ਰਿਕ'।
ਸੈਕ੍ਰਟਰੀ-ਪ੍ਰੋਫੈਸਰ ਵਿਦਿਆ ਸਾਗਰ, ਮਿਸਟਰ ਜੋਸ਼ੂਆ ਫਜ਼ਲ ਦੀਨ, ਸਰਦਾਰ ਚੰਨਦ ਸਿੰਘ ਜੇਠੂਵਾਲੀਆ

ਇਸ ਸਭਾ ਨੇ ਅਗੇ ਨਾਲੋਂ ਤੇਜ਼ ਸਰਗਰਮੀ ਸ਼ੁਰੂ ਕੀਤੀ ਅਤੇ ਸੰਨ ੧੯੩੨ ਵਿਚ ਅਗਸਤ ਦੇ ਅਖੀਰਲੇ ਹਫਤੇ, ੧੯੨੮ ਵਾਲੇ ਦਰਬਾਰ ਨਾਲੋਂ ਭੀ ਵਧ ਕੇ ਆਲ ਇੰਡੀਆ ਪੰਜਾਬੀ ਦਰਬਾਰ ਸ਼ਿਮਲੇ ਵਿਚ ਹੀ ਬੜੀ ਸ਼ਾਨ ਸ਼ੌਕਤ ਨਾਲ ਕੀਤਾ, ਦੂਰ ਦੂਰ ਦੇ ਕਵੀ ਆ। ਇਸ ਉਤੇ ਭੀ ਹਜ਼ਾਰ ਰੁਪਏ ਦੇ ਕਰੀਬ ਖਰਚ ਆਇਆ।

-੨੧-