ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕਿਸੇ ਸ਼ਕ ਸ਼ੁਬਹੇ ਦੀ ਗੁੰਜਾਇਸ਼ ਨਹੀਂ ਛਡੀ, ਕਿ ਲਾਹੌਰ ਅੰਮ੍ਰਿਤਸਰ ਦੀ ਬੋਲੀ ਹੀ ਪੰਜਾਬ ਦੀ ਕੈਦੀ ਜ਼ਬਾਨ ਹੈ। ਇਨ੍ਹਾਂ ਦੋਹਾਂ ਸ਼ਹਿਰਾਂ ਵਿਚ ਤਾਲੀਮੀ, ਭਾਈਚਾਰਕ ਤੇ ਧਾਰਮਕ ਪਰਚਾਰ ਲਈ ਬੜੇ ਬੜੇ ਛਾਪੇ ਖਾਨਿਆਂ ਅਤੇ ਪੁਸਤਕ ਭੰਡਾਰਾਂ ਦੀ ਹੋਂਦ ਨੇ ਪੰਜਾਬੀ ਬੋਲੀ ਨੂੰ ਕਿਤਾਬਾਂ ਦੇ ਰਾਹੀਂ ਪੰਜਾਬ ਦੇ ਚੱਪੇ ਚੱਪੇ ਵਿਚ ਇਕ ਰੂਪ ਕਰ ਦਿਤਾ ਹੈ। ਲਾਹੌਰ ਅੰਮ੍ਰਿਤਸਰ ਦੇ ਨਾਲ ਲਗਦੇ ਗੁਰਦਾਸ ਪੁਰ, ਗੁਜਰਾਂਵਾਲਾ, ਫੀਰੋਜ਼ਪੁਰ, ਲਾਇਲ ਪੁਰ, ਜਲੰਧਰ, ਲੁਦਿਹਾਣੇ ਦੀਆਂ ਬੋਲੀਆਂ ਵਿਚ ਤਾਂ ਕੋਈ ਭਿੰਨ-ਭੇਤ ਬਾਕੀ ਨਹੀਂ ਰਿਹਾ, ਪਰ ਜ਼ਰਾ ਹੋਰ ਪਰੇ ਹੋ ਕੇ ਭੀ ਲਾਹੌਰ ਅਮ੍ਰਿਤਸਰ ਦੀ ਬੋਲੀ ਨੂੰ ਕੋਈ ਓਪਰੀ ਨਹੀਂ ਸਮਝਦਾ। ਇਹ ਇਕ ਸਾਂਝੀ ਕਨਿਆਲੀ ਹੈ ਜਿਸ ਵਿਚ ਤਰਾਂ ਤਰ੍ਹਾਂ ਦੀਆਂ ਬੋਲੀਆਂ ਮੇਲ ਜੋਲ ਕੇ ਢਾਲੀਆਂ ਜਾਂਦੀਆਂ ਹਨ। ਸੋ ਬੋਲੀ ਦਾ ਸਵਾਲ ਹੁਣ ਕਿਸੇ ਹੋਰ ਹਲ ਦਾ ਮੁਹਤਾਜ ਨਹੀਂ ਰਿਹਾ, ਹਾਂ ਅਖਰਾਂ ਦਾ ਝਗੜਾ ਹੈ, ਸੋ ਉਸਦਾ ਫੈਸਲਾ ਸਮੇਂ ਦੇ ਹਥ ਵਿਚ ਹੈ ਜਾਂ ਕੁਦਰਤ ਦੇ ਹਥ ਵਿਚ। ਜੇ ਹਿੰਦੀ ਉਰਦੂ ਅੱਖਰਾਂ ਦਾ ਨਬੇੜਾ ਹੋ ਗਿਆ ਤਾਂ ਸ਼ਾਇਦ ਗੁਰਮੁਖੀ ਫਾਰਸੀ ਅੱਖਰਾਂ ਦਾ ਨਬੇੜਾ ਭੀ ਹੋ ਜਾਏ ਅਤੇ ਕੀ ਅਜਬ ਹੈ ਜੇ ਅੰਗਜ਼ੀ ਦਾ ਵਰਤਾਉ ਵਧ ਜਾਣ ਨਾਲ ਪੰਜਾਬੀ ਨੂੰ ਭੀ ਰੋਮਨ ਅੱਖਰ ਵਰਤਣੇ ਪੈ ਜਾਣ।

ਇਸ ਵਿਚ ਕੋਈ ਸ਼ਕ ਨਹੀਂ ਕਿ ਮੁਸਲਮਾਨ ਕਰੀਬਨ ਸਾਰੇ ਦੇ ਸਾਰੇ ਸ਼ੁਰੂ ਤੋਂ ਫਾਰਸੀ ਅੱਖਰਾਂ ਨਾਲ ਉਰਦ ਵਿਚ ਹੀ ਲਿਖਦੇ ਪੜ੍ਹਦੇ ਆਏ ਹਨ। ਪੰਜਾਬ ਦੇ ਈਸਾਈ ਤੇ ਹਿੰਦੂ ਅਧਿਆਂ ਤੋਂ ਵਧੀਕ ਉਰਦੂ ਅੱਖਰਾਂ ਨੂੰ ਲਿਖਦੇ ਪੜ੍ਹਦੇ ਹਨ ਅਤੇ ਉਰਦੂ ਇਸ ਵੇਲੇ ਪੰਜਾਬ ਤੇ ਹਿੰਦੁਸਤਾਨ ਤੋਂ ਸਿਵਾਇ ਦੁਨੀਆ ਦੇ ਹਰ ਹਿਸੇ ਵਿਚ ਥੋੜੀ ਬਹੁਤ ਸਮਝੀ ਜਾ ਰਹੀ ਹੈ। ਇਸਦੇ ਲਿਖਣ ਢੰਗ ਦਾ ਇਕ ਲਾਭ ਇਹ ਭੀ ਹੈ ਕਿ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਅਤੇ ਦੇਸ਼ਾਂ ਦੇ ਲਿਟਰੇਚਰ ਤੋਂ ਭੀ ਲਾਭ ਲਿਆ ਜਾ ਸਕਦਾ ਹੈ। ਹਿੰਦੁਸਤਾਨ ਦੇ ੩੮ ਕਰੋੜ ਵਸਨੀਕਾਂ ਵਿਚੋਂ ਕਰੀਬ ੨੫ ਕਰੋੜ ਆਦਮੀ ਵਿਚ ਉਰਦੂ ਵਰਤਿਆ ਜਾਂਦਾ ਹੈ, ਪਰ ਇਸ ਵਿਚ ਇਕ ਨੁਕਸ ਹੈ ਕਿ ਪੰਜਾਬੀ ਬੋਲੀ ਦੀਆਂ ਅਵਾਜ਼ਾਂ ਨੂੰ ਸਹੀ ਤੌਰ ਤੇ ਅਦਾ ਨਹੀਂ ਕੀਤਾ ਜਾ ਸਕਦਾ ਅਤੇ ਜੇ ਉਨ੍ਹਾਂ ਅਵਾਜ਼ਾਂ ਨੂੰ ਅਦਾ ਕਰਨ ਦਾ ਜਤਨ ਕੀਤਾ ਜਾਏ ਤਾਂ ਪੂਰੀ ਕਾਮਯਾਬੀ ਨਹੀਂ ਹੁੰਦੀ। ਲਿਖਣ ਸ਼ੈਲੀ ਦਾ ਦੂਜਾ ਢੰਗ ਗੁਰਮੁਖੀ ਅੱਖਰ ਹਨ। ਇਸ ਨਹੀਂ ਕਿ ਗੁਰਮੁਖੀ ਅੱਖਰਾਂ ਦਾ ਵਰਤਾਓ ਪੰਜਾਬੀ ਬੋਲੀ ਵਾਸਤੇ ਬੜਾ ਸੁਖਾਲਾ ਤੇ ਆਮ ਫਹਿਮ ਹੈ ਇਸ ਵਿਚ ਪਦਜੋੜ ਚੰਗੀ ਤਰ੍ਹਾਂ ਬਣਾਏ ਜਾ ਸਕਦੇ ਹਨ ਤੇ ਅਵਾਜ਼ਾਂ ਪੰਜਾਬੀ ਦੇ ਲਹਿਜੇ ਮੁਤਾਬਕ ਨਕਲ ਕੀਤੀਆਂ ਜਾ ਸਕਦੀਆਂ ਹਨ; ਪਰ ਦੋ ਨਕਸ ਇਸ ਵਿਚ ਭੀ ਹਨ: ਇਕ ਇਹ ਕਿ ਗੁਰਮੁਖੀ ਅੱਖਰ ਸਿਰਫ ਪੰਜਾਬ ਵਿਚ ਹੀ ਲਿਖੇ ਪੜ੍ਹੇ ਜਾਂਦੇ ਹਨ, ਦੂਜੇ ਸੂਬਿਆਂ ਵਾਸਤੇ ਐਸੇ ਹੀ ਓਪਰੇ ਹਨ, ਜੋਸੇ ਪੰਜਾਬੀਆਂ ਵਾਸਤੇ ਗੁਜਰਾਤੀ ਜਾਂ ਬੰਗਾਲੀ, ਅਥਵਾ ਉਰਦੂ ਵਾਲਿਆਂ ਵਾਸਤੇ ਸਿੰਧੀ । ਦੁਸਰੇ ਖੁਦ ਪੰਜਾਬ ਦੀ ਅਕਸਰੀਅਤ ਨਾਲ ਮੁਕਾਬਲਾ ਹੈ। ਜੇ ਇਹ ਮੰਨ ਭੀ ਲਿਆ ਜਾਵੇ ਕਿ ਇਹ ਬੜੀ ਸੁਖਾਲੀ ਹੈ ਅਤੇ ਕੋਸ਼ਸ਼ ਕਰਨ ਨਾਲ ਪੰਜਾਬ ਬਾਲਿਆਂ ਨੂੰ ਇਕ ਦਿਨ ਵਿਚ ਆ ਸਕਦੀ ਹੈ, ਪਰ ਵਡੇ ਭਾਰੇ ਮਤਭੇਦ ਦੀ ਤਹਿ ਹੇਠ ਮਜ਼ਬਾਂ ਦਾ ਨਖੇੜ ਹੈ। ਮੁਸਲਮਾਨੀ

-੨੯-