ਪੰਨਾ:ਪੰਜਾਬ ਦੇ ਹੀਰੇ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਿਖਣ ਦਾ ਢੰਗ ਸਜੇ ਤੋਂ ਖੱਬੇ ਹਥ ਦਾ ਹੈ ਤੇ ਹਿੰਦੂਆਂ ਸਿਖਾਂ ਦਾ ਖੱਬਿਓਂ ਸਜੇ ਵਲ ਦਾ। ਮੁਸਲਮਾਨ ਜੋ ਬਹੁਗਿਣਤੀ ਵਿਚ ਹਨ ਅਤੇ ਸਦੀਆਂ ਤੋਂ ਆਪਣੇ ਢੰਗ ਨਾਲ ਲਿਖਦੇ ਪੜਦੇ ਆਏ ਹਨ, ਗੁਰਮੁਖੀ ਅੱਖਰਾਂ ਵਲ ਧਿਆਨ ਦੇਣ ਨੂੰ ਭੀ ਵਧੂ ਜਿਹਾ ਭਾਰ ਸਮਝਦੇ ਹਨ। ਈਸਾਈ ਤੇ ਅੰਗ੍ਰੇਜ ਹਿੰਦੁਸਤਾਨੀ ਬੋਲੀ ਨੂੰ ਬੜੇ ਨੇ ਆਰਾਮ ਨਾਲ ਰੋਮਨ ਅੱਖਰਾਂ ਵਿਚ ਪੜ੍ਹ ਲੈਂਦੇ ਹਨ; ਪਰ ਮੁਸਲਮਾਨ ਗੁਰਮੁਖੀ ਵਰਗੇ ਸੁਖਾਲੇ ਅਖਰ ਭੀ ਪਰਵਾਨ ਕਰਨ ਨੂੰ ਤਿਆਰ ਨਹੀਂ। ਇਸ ਤੋਂ ਪਤਾ ਲਗਦਾ ਹੈ ਕਿ ਮਜ਼ਬੀ ਮਤ ਭੇਦ ਹੀ ਸਾਨੂੰ ਇਕ ਥਾਂ ਤੇ ਬੈਠਣ ਨਹੀਂ ਦੇਂਦਾ। ਇਸੇ ਕਰਕੇ ਇਹ ਕਹਿਣਾ ਪੈਂਦਾ ਹੈ ਕਿ ਇਸ ਝਗੜੇ ਦਾ ਨਬੇੜਾ ਸਮੇਂ ਦੇ ਹਥ ਵਿਚ ਹੈ। ਜਦੋਂ ਸਾਡੇ ਧਾਰਮਕ ਮਤ ਭੇਦ ਹਟ ਜਾਣਗੇ ਤਾਂ ਅੱਖਰਾਂ ਦਾ ਸਵਾਲ ਚੰਦ ਦਿਨਾਂ ਵਿਚ ਹਟ ਜਾਏਗਾ। ਵੈਸੇ ਇਹ ਕੋਈ ਐਡਾ ਔਖਾ ਸਵਾਲ ਨਹੀਂ। ਵਾਜਬ ਹੈ ਕਿ ਇਸ ਮਤ ਭੇਦ ਨੂੰ ਮਿਟਾਣ ਵਾਸਤੇ ਕੁਝ ਬੇ-ਤਅਸਬ ਵਿਦਵਾਨਾਂ ਦੀ ਕਾਨਫਰੰਸ ਕੀਤੀ ਜਾਏ, ਜਿਸ ਦੇ ਹਥ ਵਿਚ ਪੰਜਾਬੀ ਦੇ ਅੱਖਰਾਂ ਦਾ ਫੈਸਲਾ ਅਤੇ ਨਵੀਂ ਗ੍ਰਾਮਰ ਤੇ ਪਿੰਗਲ ਬਣਾਉਣ ਦਾ ਅਖਤਿਆਰ ਹੋਵੇ ਅਤੇ ਉਹ ਪੰਜਾਬੀ ਨੂੰ ਗਲਤੀਆਂ ਤੋਂ ਭੀ ਸਾਫ ਕਰੇ।

ਪੰਜਾਬੀ ਸ਼ਾਇਰੀ(ਕਵਿਤਾ)

ਪਿਛੇ ਦਸਿਆਂ ਜਾ ਚੁਕਾ ਹੈ ਕਿ ਪੰਜਾਬੀ ਬੋਲੀ ਵੇਦਕ ਜ਼ਮਾਨੇ ਤੋਂ ਤੁਰ ਕੇ ਕਈ ਤਰ੍ਹਾਂ ਦੇ ਚੋਲੇ ਬਦਲਦੀ ਹੁਣ ਵਾਲੇ ਰੂਪ ਵਿਚ ਆਈ ਹੈ। ਇਕ ਵਕਤ ਐਸਾ ਸੀ ਕਿ ਰਿਸ਼ੀ ਲੋਕ ਪੰਜਾਬ ਦੇ ਉੜ-ਪਛਮ ਵਿਚ ਬੈਠ ਕੇ ਵੇਦਕ ਰਚਨਾਵਾਂ ਪੜਦੇ ਤੇ ਹਵਨ ਯਗ ਕਰਦੇ ਸਨ। ਉਸੇ ਇਲਾਕੇ ਵਿਚ ਟੈਕਸਲਾ ਵਿਸ੍ਵ ਵਿਦਯਾਲਯ ਦੀ ਨੀਹ ਰਖੀ ਗਈ। ਟੈਕਸਲਾ ਦੀ ਖੁਦਾਈ ਵਿਚ ਜੋ ਨਵੀਆਂ ਗਲਾਂ ਲੱਭੀਆਂ ਹਨ ਉਨ੍ਹਾਂ ਤੋਂ ਪਤਾ ਲਗਦਾ ਹੈ, ਕਿ ਬੁਧ ਮਤ ਦਾ ਸਭ ਤੋਂ ਵਡਾ ਗੜ੍ਹ ਪੰਜਾਬ ਵਿਚ ਸੀ। ਬਾਹਮਣੀ ਮਤ ਨੇ ਕੁਝ ਸਦੀਆਂ ਸੁਤੇ ਰਹਿ ਕੇ ਫੇਰ ਆਪਣਾ ਗਲਬਾ ਪੈਦਾ ਕੀਤਾ। ਪੰਜਾਬ ਤੋਂ ਅਗੇ ਨਿਕਲ ਕੇ ਗੰਗਾ ਦੇ ਤੱਟ ਤਕ ਅਪੜ ਗਏ। ਇਹ ਐਸੀ ਸੁਹਾਵਣੀ ਤੇ ਪੈਦਾਵਾਰ ਦੇਣ ਵਾਲੀ ਨਦੀ ਸੀ ਕਿ ਵੇਦਕ ਪ੍ਰਚਾਰ ਦਾ ਪ੍ਰਵਾਹ ਇਸੇ ਦੇ ਕੰਢੇ ਕੰਢੇ ਤੁਰਿਆ ਗਿਆ। ਹਰਿਦ੍ਵਾਰ,ਗੜ੍ਹ ਮੁਕਤੇਸੂਰ, ਕਾਨਪੁਰ,ਪ੍ਰਯਾਗ ਰਾਜ (ਅਲਾਹਾਬਾਦ),ਕਾਂਸ਼ੀ (ਬਨਾਰਸ),ਪਟਨਾ (ਪਾਟਲੀਪੁਤ੍ਰ), ਇਧਰੋਂ ਜਮਨਾ ਦੇ ਕਿਨਾਰੇ ਦਿੱਲੀ,ਮਥੁਰਾ,ਆਗਰਾ ਆਦਿਕ ਤੇ ਉਧਰੋਂ ਅਯੋਧਯਾ ਆਦਿਕ ਥਾਵਾਂ ਨੂੰ ਬੜੇ ਬੜੇ ਧਾਰਮਕ ਤੇ ਵਿਦਯਕ ਕੇਂਦ੍ਰ ਕਾਇਮ ਕੀਤਾ ਗਿਆ। ਇਨਾਂ ਕੇਂਦ੍ਰੀ ਸਥਾਨਾਂ ਵਿਚੋਂ ਮਥੁਰਾ ਦਾ ਜ਼ਿਕਰ ਖਾਸ ਕਰਕੇ ਜ਼ਰੂਰੀ ਜਾਪਦਾ ਹੈ ਕਿਉਂਕਿ ਇਸ ਦੇ ਪਾਸ ਬਿਜ ਮੰਡਲ ੮੪ ਪਿੰਡਾਂ ਦੇ ਘੇਰੇ ਵਿਚ ਵਾਕਿਆ ਹੈ ਅਤੇ ਸ੍ਰੀ ਕ੍ਰਿਸ਼ਨ ਦਾ ਜਨਮ,ਕੁਮਾਰ ਅਵਸਥਾ ਅਤੇ ਜਵਾਨ ਹੋਣ ਦਾ ਵੇਲਾ ਇਥੇ ਹੀ ਜਮਨਾ ਦੇ ਕਿਨਾਰੇ ਆਇਆ ਸੀ। ਕ੍ਰਿਸ਼ਨ ਭਗਤੀ ਦਾ ਜ਼ੋਰ ਇੰਨਾ ਵਧਿਆ ਕਿ ਕਵਿਤਾ ਦਾ ਵਹਾਉ ਪੰਜਾਬੀ ਵਲੋਂ ਬ੍ਰਿਜ ਭਾਸ਼ਾ ਵਲ

੩0