ਤੁਕਾਂਤਕ ਰੂਪ ਵਿਚ ਹੁੰਦੀ ਹੈ, ਤੁਕਾਂਤ ਹਮੇਸ਼ਾ ਬਾਕਾਇਦਾ ਪਿੰਗਲ ਦੇ ਅਸੂਲਾਂ ਮੂਜਬ ਨਹੀਂ ਹੁੰਦਾ ਸਗੋਂ ਅਰੰਭ ਵਿਚ ਅਨਘੜੀ ਜਿਹੀ ਸ਼ਕਲ ਵਿਚ ਹੁੰਦਾ ਹੈ। ਜਿਸ ਵੇਲੇ ਪ੍ਰਾਣੀ ਆਪਣੇ ਰੰਗ ਵਿਚ ਆਉਂਦਾ ਹੈ ਤਾਂ ਨਚਣ ਯਾ ਗਾਉਣ ਲਗ ਜਾਂਦਾ ਹੈ। ਇਸ ਹਰਕਤ ਵਿਚ ਰਾਗ ਅਤੇ ਮਾੜੀ ਮੋਟੀ ਕਵਿਤਾ ਸੰਮਿਲਤ ਹੁੰਦੇ ਹਨ। ਇਹ ਜਜ਼ਬਾ ਮਰਦ ਨਾਲੋਂ ਤੀਵੀਂ ਵਿਚ ਬਹੁਤਾ ਹੁੰਦਾ ਹੈ। ਮਾਲੂਮ ਹੁੰਦਾ ਹੈ ਕਿ ਸੁਸਾਇਟੀ ਨੇ ਜਦੋਂ ਭੀ ਵਿਕਾਸ਼ ਅਰੰਭ ਕੀਤਾ, ਤੀਵੀਂ ਉਸ ਦੇ ਅਗੇ ਅਗੇ ਚਲਦੀ ਰਹੀ ਹੈ। ਵਿਆਹ ਸ਼ਾਦੀ ਦੇ ਮੌਕੇ ਉਤੇ ਵਰਤੇ ਜਾਣ ਵਾਲੇ ਗੀਤ ਜੋ ਦੇਖੇ ਜਾਂਦੇ ਹਨ, ਇਹ ਤੀਵੀਆਂ ਦੇ ਹੀ ਰਚੇ ਹੋਏ ਜਾਪਦੇ ਹਨ ਅਤੇ ਇਨ੍ਹਾਂ ਦੀ ਉਮਰ ਵੀ ਢੇਰ ਲੰਮੀ ਜਾਪਦੀ ਹੈ।
ਜਿਨਸੀ ਵੰਡ ਦੇ ਲਿਹਾਜ਼ ਨਾਲ ਤੀਆਂ ਦੀ ਰਚੀ ਕਵਿਤਾ ਦੇ ਇਹ ਰੂਪ ਹਨ:-
ਘੋੜੀਆਂ-ਮੁੰਡਿਆਂ ਦੇ ਵਿਆਹ ਪਰ ਸ਼ੁਭ ਇਛਾਵਾਂ।
ਸੁਹਾਗ-ਕੁੜੀਆਂ ਦੇ ਵਿਆਹ ਪਰ ਸ਼ੁਭ ਇਛਾਵਾਂ
ਕਾਮਨ-ਘਰ ਆਏ ਲਾੜੇ ਨੂੰ ਹਾਸੇ ਤੇ ਮਖ਼ੌਲ।
ਸਿੱਠਣੀਆਂ-ਲਾੜੇ ਤੇ ਜਾਂਞੀਆਂ ਨਾਲ ਹਾਸ ਰਸ।
ਗਾਉਣ-ਵਿਆਹਾਂ ਵਿਚ ਘੋੜੀਆਂ ਸੁਹਾਗ ਗਾ ਕੇ ਫੇਰ ਤੀਵੀਂ ਮਰਦ ਦੇ ਪਰਚਾਵੇ ਪਿਆਰ ਦੇ ਗੀਤ ਗਾਏ ਜਾਂਦੇ ਹਨ।
ਢੋਲੇ, ਮਾਹੀਏ, ਜਿੰਦੂਏ, ਰੇਲਾਂ ਆਦਿਕ ਟੱਪੇ-ਗਾਉਣਾਂ ਦੇ ਅਖ਼ੀਰ ਇਹ ਮਨ ਪਰਚਾਵੇ ਦੇ ਗੀਤ ਢੋਲਕੀ ਨਾਲ ਗੀਟਾ ਮਾਰ ਕੇ ਗਾਂਞੇ ਜਾਂਦੇ ਹਨ ।
ਵਿਆਹ ਸ਼ਾਦੀ ਕਦੇ ਕਦੇ ਹੁੰਦੇ ਹਨ ਪਰ ਰੋਜ਼ਾਨਾ ਜੀਵਨ ਦੇ ਗੀਤ ਭੀ ਗਾਂਵੇ ਜਾਂਦੇ ਹਨ। ਜਵਾਨ ਕੁੜੀਆਂ ਵਹੁਟੀਆਂ ਘਰਾਂ ਤੋਂ ਬਾਹਰ ਨਿਕਲ ਕੇ ਨਵੇਕਲੀ ਜਹੀ ਥਾਂ ਉਤੇ ਖਲੋ ਕੇ ਗਿਧਾ ਤੇ ਕਿਲਕਲੀ ਪਾਉਂਦੀਆਂ ਹਨ। ਪਰਦੇਸ ਗਏ ਪੀਆ, ਸਹੁਰੇ ਬੈਠੀਆਂ ਦੇ ਵੀਰਾਂ ਭਰਾਵਾਂ ਦੀ ਯਾਦ, ਮਾਂ ਦੇ ਕਰਾਏ ਲਾਡ ਚਾਉ, ਸੱਸਾਂ ਦੀ ਸਖ਼ਤੀ ਦੇ ਗਿਲੇ ਚੇਤੇ ਆ ਕੇ ਕਈਆਂ ਨੂੰ ਰੁਆਉਂਦੇ ਕਈਆਂ ਨੂੰ ਹਸਾਉਂਦੇ ਹਨ। ਛੁਟੇਰੀ ਉਮਰ ਦੀਆਂ ਕੁੜੀਆਂ ਘਰ ਬੈਠ ਕੇ ਥਾਲ ਪਾਉਂਦੀਆਂ ਹਨ। ਵਿਛੜ ਗਿਆਂ ਦੇ ਵੈਣ ਤੇ ਅਲਾਹੁਣੀਆਂ ਭੀ ਜ਼ਿੰਦਗੀ ਦਾ ਇਕ ਹਿੱਸਾ ਹੈ। ਸਿਆਪਿਆਂ ਵਿਚ ਬੜੇ ਦਿਲ ਚੀਰਵੇਂ ਟੱਪੇ ਤ੍ਰੀਮਤਾਂ ਦੇ ਹੀ ਘੜੇ ਹੋਏ ਹੁੰਦੇ ਹਨ।
ਮਰਦਾਂ ਦੀ ਜਿਨਸ ਵਿਚ ਜੋ ਕਵਿਤਾ ਹੁੰਦੀ ਹੈ, ਉਹ ਤੀਵੀਆਂ ਦੀ ਕਵਿਤਾ ਨਾਲੋਂ ਭਾਰੀ ਹੁੰਦੀ ਹੈ। ਢੋਲਕੀ ਦੀ ਥਾਂ ਵਡਾ ਢੋਲ ਮਲ ਲੈਂਦਾ ਹੈ। ਇਨ੍ਹਾਂ ਦੀ ਕਵਿਤਾ ਬਾਘੀ, ਧਮਾਲ, ਧਮਾਕੜਾ, ਭੰਗੜਾ, ਲੁੱਡੀ, ਜੱਲੀ ਆਦਿਕ ਦਿਲ ਪਰਚਾਵੇ ਦੇ ਸਾਮਾਨ ਹਨ। ਇਸ ਤੋਂ ਅਗੇ ਵੰਝਲੀ, ਅਲਗੋਜ਼ਾ, ਤੂੰਬਾ ਕਾਂਟੋ, ਸੁਰਾਂ, ਸੱਦਾਂ, ਢੋਲੇ, ਝੋਕ, ਦੋਹੜੇ ਤੇ ਹੋਰ ਕਈ ਨਵੇਂ ਤੋਂ ਨਵੇਂ ਗੀਤ ਜੋੜ ਲਏ ਜਾਂਦੇ ਹਨ ਜਿਨ੍ਹਾਂ ਦਾ
-੩੩-