ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੌੜੀ, ਆਦਿਕ ਅਣਗਿਣਤ ਧਾਰਨਾਂ ਦੇ ਛੰਦ ਵੀ ਲੋਕਾਂ ਨੇ ਬਣਾਏ ਹਨ, ਜਿਨ੍ਹ ਦਾ ਸਿਲਸਿਲਾ ਨਾ ਮੁੱਕੀ ਹੈ, ਨਾ ਮੁੱਕ ਸਕੇਗਾ । ਇਹੋ ਸਬੱਬ ਹੈ ਕਿ ਪੰਜਾਬੀ ਇਕ ਜੀਉਂਦੀ ਬੋਲੀ ਹੈ, ਮੁਰਦਾ ਹੁੰਦੀ ਤਾਂ ਇਕ ਟਿਕਾਣੇ ਤੇ ਖਲੋਤੀ ਰਹਿੰਦੀ।
ਗੱਲ ਕੀ, ਪੰਜਾਬੀ ਸ਼ਾਇਰੀ ਖੁੱਲ੍ਹੇ ਡੁਲ੍ਹੇ ਸੁਭਾਉ ਵਾਲੇ ਸੀਨਿਆਂ ਵਿਚੋਂ ਵਲਵਲੇ ਦੇ ਰੂਪ ਵਿਚ ਉਪਜੀ, ਖੁਲੇ ਡਲੇ ਲਫ਼ਜ਼ਾਂ ਵਿਚ ਰਚੀ ਗਈ । ਇਕ ਜੰਗਲੀ ਫੁਲ ਵਾਂਰ ਉਗੀ ਤੇ ਖਿੜੀ ਅਰ ਕੌੜੀ ਵੇਲ ਵਾਂਗ ਉੱਚੀ ਚੜ੍ਹਦੀ ਗਈ। ਕਿਸੇ ਰਾਜ ਦਰਬਾਰ ਵਲੋਂ ਜਾਂ ਕਿਸੇ ਸੰਸਥਾ ਵਲੋਂ ਇਸ ਨੂੰ ਮਾਣ ਵਡਿਆਈ ਮਿਲ ਜਾਂਦਾ ਤਾਂ ਸ਼ਾਇਦ ਇਸ ਦਾ ਸੁਭਾਉ ਗ਼ੈਰ ਕੁਦਰਤੀ ਹੋ ਜਾਂਦਾ ਜੈਸਾ ਕਿ ਹਿੰਦੀ ਦਰਬਾਰੀ ਕਵੀਆਂ ਤੇ ਉਰਦੂ ਦਰਬਾਰੀ ਸ਼ਾਇਰਾਂ ਦੀ ਹਾਲਤ ਤੋਂ ਪਤਾ ਲਗਦਾ ਹੈ। ਕਿਸੇ ਨੇ ਰੱਬ ਦੇ ਆਸਰੇ ਇਸ ਦਾ ਭੰਡਾਰਾਂ ਭਰਿਆ, ਕਿਸੇ ਨੇ ਮਜ਼੍ਹਬ ਦੀ ਸੇਵਾ ਦੇ ਖਿਆਲ ਨਾਲ। ਪਬਲਿਕ ਵਾਹਵਾਂ ਦੀ ਭੁੱਖ ਸਭ ਨੂੰ ਹੁੰਦੀ ਹੈ, ਪਰ ਕਈਆਂ ਨੇ ਇਸ ਦੀ ਭੀ ਪਰਵਾਹ ਨਹੀਂ ਕੀਤੀ। ਹਾਸ਼ਮ ਨੂੰ ਮਹਾਰਜਾ ਰਣਜੀਤ ਸਿੰਘ ਨੇ ਬੜਾ ਮਾਨ ਦਿਤਾ, ਪਰ ਖੁਸ਼ਾਮਦੀ ਕਵੀ ਉਹ ਭੀ ਨਹੀਂ ਬਣਿਆ, ਜਜ਼ਬਾਤੀ ਸ਼ਾਇਰੀ ਤੋਂ ਬਾਹਰ ਨਹੀਂ ਗਿਆ | ਸਯਦ ਫਜ਼ਲ ਸ਼ਾਹ ਨੇ ਸ਼ਹਰਤ ਪਾਈ; ਸ਼ਾਇਰੀ ਦੇ ਬੜੇ ਸਹਣੇ ਇਸਤਆਰੇ ਵਰਤੇ, ਰੰਗੀਨ ਦਿਖਾਈ, ਪਰ ਕਵਿਤਾ ਦੇ ਮੇਰਾਜ ਤੋਂ ਨੀਵਾਂ ਉਤਰ ਕੇ ਕਿਸੇ ਦਾ ਬੰਦੀ ਜਨ ਨਹੀਂ ਬਣਿਆ। ਵਾਰਸਸ਼ਾਹ ਸ਼ਾਇਰਾਂ ਦਾ ਬਾਦਸ਼ਾਹ ਸਾਬਤ ਹੋਇਆ ਅਰ ਹੁਣ ਭੀ ਬਾਦਸ਼ਾਹ ਹੈ, ਪਰ ਸ਼ਾਇਰੀ ਦੇ ਆਦਰਸ਼ ਨੂੰ ਉਸ ਨੇ ਭੀ ਨਹੀਂ ਛੱਡਿਆ।
ਪੰਜਾਬੀ ਸ਼ਾਇਰੀ ਬਚਿਆਂ ਵਿਚ, ਤੀਵੀਆਂ ਵਿਚ, ਵਾਗੀਆਂ ਤੇ ਹਲਵਾਹਾਂ ਵਿਚ, ਜਵਾਨਾਂ ਤੇ ਬੁਢਆਂ ਵਿਚ ਇਕੋ ਜਹੀ ਹੀ ਰਹੀ ਹੈ। ਹਰ ਰੰਗ ਦੀ ਸ਼ਾਇਰੀ ਸਾਨੂੰ ਮਿਲ ਸਕਦੀ ਹੈ । ਇਸ਼ਕੀਆ, ਸੂਫੀਆਨਾ, ਧਾਰਮਿਕ, ਬੀਰ ਰਸ ਭਰੀ, ਘਟਨਾਵਾਂ ਵਾਲੀ, ਨਾਟਕੀ ਤੇ ਨਾਵਲੀ ਜਿਸ ਰੰਗ ਦੀ ਲਭੀਏ, ਲਭ ਸਕਦੀ ਹੈ । ਬਹੁਤ ਸਾਰੀ ਤਫਸੀਲ ਵਿਚ ਜਾਣਾ ਤੇ ਬੜਾ ਔਖਾ ਹੈ, ਪਰ ਮੰਛਪ ਮਾਤ੍ਰ ਤੇੜੇ ਥੋੜੇ ਨਮੂਨੇ ਹਰੇ ਕਿਸਮ ਦੀ ਸ਼ਾਇਰੀ ਦੇ ਪੇਸ਼ ਕੀਤੇ ਜਾ ਸਕਦੇ ਹਨ ।


ਸੂਰਾਂ-ਕਿਸਾਨ ਲੋਕ ਮਿਰਜ਼ੇ-ਸਾਹਿਬਾਂ ਦੀਆਂ ਸੁਰਾਂ ਗਾਉਂਦੇ ਹਨ ਏਹ ਭੀ ਕਿਤਾਬੀ ਸੂਰਤ ਵਿਚ ਛਪੇ ਹੋਏ ਹਨ, ਇਨ੍ਹਾਂ ਵਿਚੋਂ ਨਮੂਨੇ ਦੀ ਇਕ ਸੁਰ ਹੈ:-

ਚਦੇ ਮਿਰਜੇ ਖਾਨ ਨੂੰ, ਵੰਝਲ ਦੇਂਦਾ ਮੱਤ
ਭੱਠ ਰੰਨਾਂ ਦੀ ਦੋਸਤੀ, ਖੁੜੀ ਜਿਨ ਦੀ ਮੱਤ
ਹਸ ਕੇ ਲਾਉਣ ਯਾਰੀਆਂ, ਰੋ ਕੇ ਦੇਦੀਆਂ ਦੱਸ
ਲੱਖੀ ਹਥ ਨ ਆਉਂਦੀ, ਦਾਨਸ਼ਵੰਦਾਂ ਦੀ ਪੁੱਤ
ਮੈਂ ਸਮਝਾਵਾਂ ਤੁਧ ਨੂੰ, ਆ ਜਾ ਇਸ਼ਕੋ ਬੱਸ।

ਟੱਪੇ-ਨਕੇ ਨਿਕੇ ਫਿਕਰਿਆਂ ਨੂੰ ਦਿਲ ਖਿਚਵੇਂ ਲਫਜ਼ਾਂ ਵਿੱਚ ਗੁੰਦ ਆ ਜਾਵੈ ਤਾਂ ਉਸ ਨੂੰ ਦੱਪਾ ਕਹਿੰਦੇ ਹਨ । ਪੰਜਾਬ ਵਿਚ ਇਨ੍ਹਾਂ ਟੱਪਿਆਂ ਦਾ ਰਿਵਾਜ

-੩੫-