"ਸਾਡਾ ਸਬਰ ਫਰੰਗੀਏ ਨੂੰ ਮਾਰੇ, “ਨਾ ਦੇਂਦਾ ਛੁਟੀਆਂ ਤੇ ਨਾ ਤਲਬਾਂ ਤਾਰੇ। ਦੁਸ਼ਮਣਾ ! ਤੂੰ ਵਹੁਟੀਆਂ ਵਾਲਿਆਂ ਨੂੰ ਕਿਉਂ ਰਖ ਛਡਿਆ ? “ਵੇ ਨੌਕਰ ਰਖ ਛਡ ਛੜੇ ਤੇ ਕੁਆਰੇ” ਕਦੇ ਕਦੇ ਆਪਣੇ ਪ੍ਰੀਤਮ ਦੀ ਬੇਰੁਖੀ ਦਾ ਗਿਲਾ ਭੀ ਹੋ ਜਾਂਦਾ ਹੈ- ਜੁਤੀ ਨਾਰੋਵਾਲ ਦੀ, ਸਤਾਰਿਆਂ ਜੜਤ ਜੜੀ, ਹਾਇ ਰਬਾ ਸਾਡੇ ਆਇਆਂ ਦਾ ਕਦਰ ਨਹੀਂ
ਸਵਾਲ ਜਵਾਬ ਭੀ ਜੋੜ ਲਏ ਜਾਂਦੇ ਹਨ। ਇਕ ਨਕਸ਼ਾ ਇਉਂ ਹੈ:- ਮਰਦ ਪੁਛਦਾ ਹੈ:- ਐਸ ਵੇਲੇ ਪਾਣੀ ਦੀ ਕੀ ਲੋੜ ਏ ? ਮੇਰੀਏ ਨਾਜ਼ਕੇ ਨਾਰੇ! ਅਗੋਂ ਉਤ੍ਰ ਮਿਲਦਾ ਹੈ:- ਘੁਟ ਪਾਣੀ ਨਹੀਂ ਘੜੇ ਦੇ ਵਿਚ, ਮੇਰਿਆ ਵਹਿਮੀਆਂ ਢੋਲਾ! ਸਬਬ ਨਾਲ ਘੜਾ ਟੁੱਟ ਕੇ ਪਾਣੀ ਡੁਲ੍ਹ ਜਾਂਦਾ ਹੈ ਤਾਂ ਮਰਦ ਮੁਛਦਾ ਹੈ: ਕਿਸੇ ਰੋੜਾ ਮਾਰ ਕੇ ਭੰਨ ਦਿਤਾ ਬਜਰੀ ਨੂੰ, ਮੇਰੀਏ ਨਾਜ਼ਕੇ ਨਾਰੇ' ਉਤ੍ਰ ਦੇਂਦੀ ਹੈ:- ਪੈਰ ਤਿਲਕਿਆ ਤੇ ਭਜ ਗਈ ਝਜਰੀ, ਮੇਰਿਆ ਵਹਿਮੀਆਂ ਢੋਲਾ!
ਇਸੇ ਤਰ੍ਹਾਂ ਦੇ ਬੇਸ਼ੁਮਾਰ ਗੀਤ ਹਨ ਜਿਨ੍ਹਾਂ ਵਿਚ ਦਰਦ, ਵਿਛੋੜਾ, ਸਸਾਂ ਦੇ ਜ਼ੁਲਮ, ਨਣਾਨਾਂ ਦੀਆਂ ਚੁਗਲੀਆਂ ਆਦਿਕ ਹਰ ਤਰ੍ਹਾਂ ਦੇ ਜਜ਼ਬਾਤ ਬਿਲਕੁਲ ਸਾਧਾਰਣ ਬੋਲੀ ਵਿਚ ਮਿਲਦੇ ਹਨ। ਪੰਜਾਬੀ ਦੀ ਸ਼ਾਨ ਇਸ ਵਿਚ ਹੈ, ਕਿ ਹਰ ਖਿਆਲ ਦੇ ਗੀਤ ਨਵੇਂ ਤੋਂ ਨਵੇਂ ਤਿਆਰ ਹੁੰਦੇ ਹਨ। ਇਨ੍ਹਾਂ ਗੀਤਾਂ ਵਿਚ ਕ੍ਰਿਸ਼ਨ ਗੋਪੀਆਂ ਤੇ ਹੀਰ ਰਾਂਝੇ ਦੇ ਟੱਪੇ ਬਾਹਲਾਤ ਨਾਲ ਮਿਲਦੇ ਹਨ।
ਮਜ਼ਹਬੀ ਗੀਤ
ਘਰੋਗੇ ਗੀਤਾਂ ਦੀ ਰੀਸ ਉਤੇ ਕਈ ਮੁਸਲਮਾਨ ਸ਼ਾਇਰਾਂ ਨੇ ਹਜ਼ਰਤ ਮੁਹੰਮਦ ਸਾਹਬ ਦੀਆਂ ਨਾਅਤਾਂ ਪੰਜਾਬੀ ਬੋਲੀ ਵਿਚ ਲਿਖੀਆਂ ਹਨ। ਏਹ ਦਰਵੇਸ਼ ਲੋਕ ਗਲੀ ਗਲੀ ਗਾਉਂਦੇ ਫਿਰਦੇ ਹਨ। ਰਾਕਬ ਕਸੂਰੀ ਤੇ ਉਨਾਂ ਦੇ ਬਾਅਦ ਮੁਸ਼ਤਾਕ ਅਮਿਤਸਰੀ ਦੇ ਗੀਤ ਇੰਨੇ ਮਕਬੂਲ ਹੋ ਚੁਕੇ ਹਨ ਕਿ ਹੁਣ ਭੁਲ ਹੀ ਨਹੀਂ ਸਕਦੇ। ਪੰਜਾਬੀ
੪੨