ਪੰਨਾ:ਪੰਜਾਬ ਦੇ ਹੀਰੇ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਥਾਂ ਥਾਂ ਤੇ ਤਸ਼ਬੀਹਾਂ ਇਸਤਆਰੇ, ਰੂਪਕ ਅਲੰਕਾਰ ਭੀ ਐਸੇ ਅਛੇ ਵਰਤੇ ਹਨ, ਜਿਨ੍ਹਾਂ ਤੋਂ ਉਨ੍ਹਾਂ ਦੀ ਸੋਚ ਉਡਾਰੀ ਅਤੇ ਚਮਤਕਾਰੀ ਬੁੱਧੀ ਦੇ ਸਬੂਤ ਮਿਲਦੇ ਹਨ। ਸਾਰੇ ਕਵੀਆਂ ਦੀ ਰਚਨਾ ਨੂੰ ਫੋਲ ਕੇ ਉਨ੍ਹਾਂ ਵਿਚੋਂ ਖੂਬਸਰਤੀਆਂ ਛਾਂਟਣੀਆਂ ਤਾਂ ਵਰਿਹਾਂ ਦਾ ਕੰਮ ਹੈ, ਪਰ ਇਥੇ ਅਸੀਂ ਕੋਈ ਕੋਈ ਚੋਣਵਾਂ ਟੋਟਕਾ ਪੇਸ਼ ਕਰਦੇ ਹਾਂ, ਤਾਂਕਿ ਪਬਲਿਕ ਨੂੰ ਪੰਜਾਬੀ ਸ਼ਾਇਰੀ ਦੇ ਸੁਣ੍ਹੱਪ ਨਾਲ ਜਾਣ ਪਛਾਣ ਹੋ ਜਾਏ ।

ਵਾਰਸ ਸ਼ਾਹ ਇਕ ਥਾਂ ਲਿਖਦਾ ਹੈ:-

ਰਾਂਝਾ ਸੂਟ ਖੁੂੰਡੀ ਅਤੇ ਲਾਹ ਭੁਰਾ, ਛਡ ਚਲਿਆ ਸਭ ਮੰਗਵਾੜ ਮੀਆਂ।
ਜਿਹਾ ਚੋਰ ਨੂੰ ਖੁਰੇ ਦਾ ਖੜਕ ਪਹੁੰਚੇ, ਛਡ ਤੁਰਦਾ ਏ ਸੰਨ੍ਹ ਦਾ ਪਾੜ ਮੀਆਂ।

ਇਕ ਹੋਰ ਥਾਂ ਕੈਦੋ ਦੇ ਦਾਉ ਘਾਤਾਂ ਦਾ ਜ਼ਿਕਰ ਹੈ:-

“ਵਾਰਸ ਸ਼ਾਹ ਜਿਉ' ਮੋਰਚੇ ਬੈਠ ਬਿੱਲੀ, ਸਾਹ ਘੁੱਟ ਜਾਂਈ ਨਹੀਂ ਕੁਸਕਦੀ ਏ।"

ਲਾਲਾ ਸ਼ਾਮਦਾਸ ਆਜਿਜ਼ ਇਕ ਯਤੀਮ ਦੀ ਕਵਿਤਾ ਵਿਚ ਲਿਖਦੇ ਹਨ:-

“ਸੁੱਕ ਸੁੱਕ ਕੇ ਕਾਂਗੜ ਹੋਇਆ ਜਿਵੇਂ ਪਿਆ ਪਰਛਾਵਾਂ ਏ
ਰੱਤੀ ਰੱਤ ਮਾਸ ਨ ਮਾਸਾ ਮੜ੍ਹੀਆਂ ਦਾ ਸਿਰਨਾਵਾਂ ਏ।

ਇਸ ਵਿਚ ਰੂਪਕ ਤੇ ਅਨੁਪ੍ਰਾਸ ਦੋਵੇਂ ਝਲਕਦੇ ਹਨ।

ਸ਼ੇਫਤਾ ਅਮ੍ਰਿਤਸਰੀ ਦਾ ਇਕ ਸ਼ੇਅਰ ਹੈ:-

“ਚੜ ਕੇ ਛਾਤੀ ਤੇ ਜ਼ਾਲਮਾਂ ਭੁੜਕ ਨਾਹੀਂ,
ਕੱਚੇ ਕਾਨਿਆਂ ਦੀ ਨਰਮ ਛੱਤ ਹੈ ਇਹ"

ਛਾਤੀ ਦੀਆਂ ਹੱਡੀਆਂ ਨੂੰ ਕਾਨਿਆਂ ਦੀ ਛੱਤ ਦਾ ਰੂਪਕ ਬੜਾ ਹੀ ਸੋਹਣਾ ਦਿਤਾ ਹੈ। ਇਸੇ ਤਰ੍ਹਾਂ ਸ਼ਾਇਰੀ ਦੇ ਬੇਅੰਤ ਸੁਣ੍ਹਪ ਥਾਂ ਥਾਂ ਮਿਲਦੇ ਹਨ।

“ਤੈਨੂੰ ਤਾੜਦੀ ਤਾੜਦੀ ਤਾੜ ਡਿੱਗੀ, ਤਾੜੇ ਲਗ ਗਏ ਮੇਰੇ ਨੈਣ ਪੁੰਨੂੰ”

ਫਜ਼ਲ ਸ਼ਾਹ

“ਜੋਗੀ ਬਣ ਰਾਵਲ, ਪਿੰਡੀ ਆ ਸਾਡੇ, ਕਾਹਨੂੰ ਅਟਕ ਰਹਿਓ ਕੋਹਿਸਤਾਨ ਮਜਨੂੰ"

"ਮੇਰੇ ਦਿਲੀ ਹਿਸਾਰ ਨੂੰ ਤੋੜ ਨਾਹੀਂ।

ਫਜ਼ਲ ਸ਼ਾਹ

"ਮੇਰੀ ਕੁਝ ਖਤਾ ਕਸੁੂਰ ਨਾਹੀਂ"

"

"ਅਗੇ ਦੁਨੀਆਂ ਮੁਖ ਤੇ ਭਖਦੀਆਂ ਸਨ?"

"

"ਭਲਾ ਕਦੋਂ ਲਾਹੌਰ ਦੇ ਨਾਲ ਯਾਰੀ"

"

ਇਥੇ ਫਿਕਰੇ ਬੰਦੀ ਦੀ ਚਾਤੁਰੀ ਨਾਲ ਮਾਮੂਲੀ ਗਲਾਂ ਵਿਚ ਸ਼ਹਿਰਾਂ ਦੇ ਨਾਮ ਵਰਤੇ ਹੋਏ ਹਨ।

-੪੫-